ਨਵੀਂ ਦਿੱਲੀ: ਹਵਾਈ ਯਾਤਰਾ (Flight) ਕਰਨ ਵਾਲੇ ਲੋਕਾਂ ਨੂੰ ਪਹਿਲਾਂ ਨਾਲੋਂ ਆਪਣੀ ਜੇਬ ਢਿੱਲੀ ਕਰਨੀ ਪਏਗੀ ਕਿਉਂਕਿ ਘਰੇਲੂ ਹਵਾਈ ਯਾਤਰਾ (domestic air travel) ਮਹਿੰਗੀ ਹੋਣ ਜਾ ਰਹੀ ਹੈ। ਸਰਕਾਰ ਨੇ ਹਵਾਈ ਕਿਰਾਏ ਵਿੱਚ ਘੱਟੋ ਘੱਟ 13 ਤੋਂ 16 ਪ੍ਰਤੀਸ਼ਤ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜਹਾਜ਼ ਦੀਆਂ ਟਿਕਟਾਂ ਦੀਆਂ ਕੀਮਤਾਂ (prices of plane tickets) ਵਿੱਚ ਇਹ ਵਾਧਾ 1 ਜੂਨ ਤੋਂ ਲਾਗੂ ਕੀਤਾ ਜਾਵੇਗਾ।



ਸ਼ਹਿਰੀ ਹਵਾਬਾਜ਼ੀ ਮੰਤਰਾਲੇ (civil aviation ministry) ਦੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 40 ਮਿੰਟ ਦੀ ਉਡਾਣ ਲਈ ਘੱਟੋ ਘੱਟ ਕਿਰਾਇਆ ਸੀਮਾ 2,300 ਰੁਪਏ ਤੋਂ ਵਧਾ ਕੇ 2600 ਰੁਪਏ ਕੀਤੀ ਗਈ ਹੈ ਅਤੇ ਇਸ ਵਿੱਚ 13 ਫੀਸਦ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ 40 ਮਿੰਟ ਤੋਂ 60 ਮਿੰਟ ਦੀ ਉਡਾਣ ਦੀ ਮਿਆਦ ਲਈ ਘੱਟੋ ਘੱਟ ਕਿਰਾਏ ਦੀ ਸੀਮਾ 2,900 ਰੁਪਏ ਦੀ ਬਜਾਏ ਪ੍ਰਤੀ ਵਿਅਕਤੀ 3,300 ਰੁਪਏ ਹੋਵੇਗੀ।


ਵੱਧ ਤੋਂ ਵੱਧ ਕਿਰਾਇਆ ਸੀਮਾ ਵਿੱਚ ਕੋਈ ਤਬਦੀਲੀ ਨਹੀਂ


ਹਵਾਈ ਕਿਰਾਏ ਦੀ ਅਧਿਕਤਮ ਸੀਮਾ ਨੂੰ ਹਾਲਾਂਕਿ ਪਹਿਲਾਂ ਵਰਗਾ ਰੱਖਿਆ ਗਿਆ ਹੈ ਅਤੇ ਇਸ 'ਚ ਕੋਈ ਤਬਦਿਲੀ ਨਹੀਂ ਕੀਤੀ ਗਈ। ਸਰਕਾਰ ਦੇ ਇਸ ਕਦਮ ਨਾਲ ਏਅਰ ਲਾਈਨ ਕੰਪਨੀਆਂ ਨੂੰ ਮਦਦ ਮਿਲੇਗੀ। ਕੋਵਿਡ-19 ਦੀ ਦੂਜੀ ਲਹਿਰ ਕਰਕੇ ਹਵਾਈ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ, ਜਿਸ ਨਾਲ ਏਅਰ ਲਾਈਨ ਕੰਪਨੀਆਂ ਦੀ ਆਮਦਨ ਵਿੱਚ ਕਮੀ ਆਈ ਹੈ।


ਇਹ ਵੀ ਪੜ੍ਹੋ: ਮਹਿਲਾ ਨਾਲ ਹੋਈ ਕੁੱਟਮਾਰ ਮਾਮਲੇ 'ਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੇ ਖੜ੍ਹੇ ਕੀਤੇ ਸਵਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904