ਬਠਿੰਡਾ: ਮਾਮਲਾ ਬਠਿੰਡਾ ਦੇ ਪੂਜਾ ਵਾਲਾ ਮੁਹੱਲਾ ਦਾ ਹੈ ਜਿੱਥੇ ਇੱਕ ਮੀਨੂੰ ਨਾਂ ਦੀ ਮਹਿਲਾ ਵੱਲੋਂ ਕੁਝ ਲੋਕਾਂ 'ਤੇ ਉਸ ਨਾਲ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਹਨ। ਪੀੜਤਾ ਦਾ ਕਹਿਣਾ ਹੈ ਕਿ ਮੁਹੱਲੇ ਵਿੱਚ ਨਗਰ ਨਿਗਮ ਵੱਲੋਂ ਨਾਲੀਆ ਬੰਦ ਕਰ ਦਿੱਤੀਆਂ ਸੀ ਅਤੇ ਗੁਆਂਢੀਆਂ ਨੇ ਬੰਦ ਨਾਲੀਆਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਪਿਓ ਨੇ ਗੁਆਂਢੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਮਗਰੋਂ ਗੁਆਂਢੀਆਂ ਨੇ ਉਨ੍ਹਾਂ ਨੂੰ ਗਾਲਾਂ ਕੱਢਿਆਂ।
ਪੀੜਤਾ ਨੇ ਅੱਗੇ ਆਪ ਬੀਤੀ ਦੱਸਦੀਆਂ ਕਿਹਾ ਕਿ ਜਦੋਂ ਮੈਂ ਆਪਣੇ ਪਾਪਾ ਨੂੰ ਬੁੱਲਾ ਰਹੀ ਸੀ ਤਾਂ ਉਨ੍ਹਾਂ ਲੋਕਾਂ ਨੇ ਮੇਰੇ ਪਾਪਾ ਨਾਲ ਕੁੱਟਮਾਰ ਕਰਨ ਲੱਗੇ। ਜਿਨ੍ਹਾਂ ਨੂੰ ਜਦੋਂ ਮੈਂ ਛੁਡਵਾਉਣ ਗਈ ਤਾਂ ਦਰਜਨ ਭਰ ਲੋਕਾਂ ਨੇ ਮੈਨੂੰ ਵੀ ਹੇਠ ਸੁੱਟ ਕੇ ਲਤਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਸਭ ਕਾਫੀ ਦੇਰ ਤਕ ਹੁੰਦਾ ਰਿਹਾ।
ਪੀੜਤਾ ਨੇ ਅੱਗੇ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਲੈਕੇ ਜਦੋਂ ਮੈਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ। ਦੱਸ ਦਈਏ ਕਿ ਇਹ ਘਟਨਾ 16 ਤਰੀਕ ਦੀ ਹੈ। ਇਸ ਘਟਨਾ ਤੋਂ ਬਾਅਦ ਉਹ 21 ਤਕ ਪੁਲਿਸ ਦੇ ਵੱਡੇ ਅਧਿਕਾਰੀਆਂ ਕੋਲ ਵੀ ਜਾਂਦੇ ਰਹੇ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਤੋਂ ਬਾਅਦ ਪੀੜਤਾ ਵਲੋਂ ਹਾਈਕੋਰਟ ਵਿੱਚ ਵਿੱਚ ਰਿਟ ਪਾਉਣ ਤੋਂ ਬਾਅਦ ਉਨ੍ਹਾਂ ਦੀ ਡਾਇਰੈਕਸ਼ਨ 'ਤੇ ਪਰਚਾ ਕੀਤਾ ਗਿਆ।
ਮਾਮਲਾ ਇੱਥੇ ਹੀ ਨਹੀਂ ਮੁਕਦਾ ਪੀੜਤ ਪਰਿਵਾਰ ਨੇ ਜਿਨ੍ਹਾਂ ਨਾਂਵਾਂ ਖਿਲਾਫ ਸ਼ਿਕਾਇਤ ਦਿੱਤੀ ਸੀ ਪੁਲਿਸ ਨੇ ਉਨ੍ਹਾਂ ਨਾਂ ਦੇ ਉਲਟ ਹੋਰ ਨਾਂਵਾਂ ਦੇ ਲੋਕਾਂ 'ਤੇ ਪਰਚਾ ਕਰ ਦਿੱਤਾ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਸਾਨੂੰ ਹਾਲੇ ਵੀ ਇਨਸਾਫ਼ ਨਹੀਂ ਮਿਲਿਆ। ਪੰਜਾਬ ਸਰਕਾਰ ਦੇ ਅਧਿਕਰੀਆਂ ਤੋਂ ਕੋਈ ਉਮੀਦ ਨਹੀਂ। ਹੁਣ ਪੀੜਤਾ ਮੁੜ ਹਾਈਕੋਰਟ ਵਿੱਚ ਜਾ ਇਨਸਾਫ ਦੀ ਉਮੀਦ ਕਰ ਰਹੀ ਹੈ।
ਇਹ ਵੀ ਪੜ੍ਹੋ: Premature Paddy: ਸਮੇਂ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਖਿਲਾਫ ਹੋਈ ਕਾਰਵਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin