ਦੱਸ ਦਈਏ ਕਿ ਹਾਲ ਹੀ 'ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਵੀ ਐਲਫਾਬੇਟ ਦੀ ਕਮਾਨ ਦਿੱਤੀ ਗਈ ਹੈ ਤੇ ਹੁਣ ਉਹ ਗੂਗਲ ਦੀ ਮੁੱਢਲੀ ਕੰਪਨੀ ਐਲਫਾਬੇਟ ਦਾ ਸੀਈਓ ਵੀ ਹੈ। ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਤੇ ਬ੍ਰਿਨ ਨੇ ਐਲਈਓ ਦੇ ਸੀਈਓ ਤੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਅਮਰੀਕਾ ਦੀਆਂ ਚਾਰ ਵੱਡੀਆਂ ਤਕਨੀਕੀ ਕੰਪਨੀਆਂ, ਐਪਲ, ਗੂਗਲ, ਐਮਜ਼ੌਨ ਤੇ ਮਾਈਕ੍ਰੋਸਾੱਫਟ ਨੇ 1 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਛੂਹਿਆ ਹੈ। ਹੁਣ ਫੇਸਬੁੱਕ ਦੀ ਬਾਰੀ ਹੈ ਤੇ ਜੋ ਫਿਲਹਾਲ 600 ਬਿਲੀਅਨ ਤੋਂ ਵੱਧ ਦੀ ਮਾਰਕੀਟ ਕੈਪ ਵਾਲੀ ਕੰਪਨੀ ਹੈ। ਜਦਕਿ 1 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਵਾਲੀ ਪਹਿਲੀ ਕੰਪਨੀ ਅਮਰੀਕੀ ਕੰਪਨੀ ਨਹੀਂ, ਬਲਕਿ ਚੀਨ ਦੀ ਪੈਟਰੋਚਾਈਨਾ ਕੰਪਨੀ ਸੀ।
Fortune ਅਨੁਸਾਰ ਸਾਊਦੀ ਅਰਬ ਦੀ ਤੇਲ ਕੰਪਨੀ ਸਾਊਦੀ ਅਰਮਕੋ ਦੁਨੀਆ ਦੀਆਂ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਹੈ। ਐਪਲ ਦੂਜੇ ਨੰਬਰ 'ਤੇ ਹੈ, ਜਦੋਂ ਕਿ ਇਸ ਸੂਚੀ ‘ਚ ਐਲਫਾਬੇਟ ਦਾ ਨੰਬਰ 7 ਵਾਂ ਹੈ। ਸਾਊਦੀ ਅਰਬ ਦੀ ਤੇਲ ਕੰਪਨੀ ਅਰਮਕੋ ਪਿਛਲੇ ਸਾਲ ਰਿਆਦ ਸਟਾਕ ਐਕਸਚੇਂਜ ‘ਚ ਸੂਚੀਬੱਧ ਹੋਈ ਸੀ ਅਤੇ ਬਾਅਦ ‘ਚ ਉਹ 2 ਟ੍ਰਿਲੀਅਨ ਡਾਲਰ ਦੀ ਮਾਰਕੀਟ ਕੈਪ ਰੱਖਣ ਵਾਲੀ ਪਹਿਲੀ ਕੰਪਨੀ ਬਣ ਗਈ।