ATF Price Down: ਹਵਾਈ ਸਫਰ ਕਰਨ ਵਾਲਿਆਂ ਨੂੰ ਅੱਜ ਤੋਂ ਕੁਝ ਰਾਹਤ ਮਿਲ ਸਕਦੀ ਹੈ। ਅੱਜ ਭਾਵ 16 ਜੁਲਾਈ ਨੂੰ ਜਹਾਜ਼ ਈਂਧਨ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਸ਼ਨੀਵਾਰ ਨੂੰ ATF ਦੀਆਂ ਕੀਮਤਾਂ 'ਚ 2.2 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਦੱਸ ਦਈਏ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਇਸ 'ਚ ਕਟੌਤੀ ਕੀਤੀ ਗਈ ਹੈ।



ਨਵੀਨਤਮ ਦਰਾਂ ਦੀ ਕਰੋ ਜਾਂਚ 



ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੀ ਕੀਮਤ ਨੋਟੀਫਿਕੇਸ਼ਨ ਦੇ ਅਨੁਸਾਰ, ATF ਦੀ ਕੀਮਤ 3,084.94 ਰੁਪਏ ਪ੍ਰਤੀ ਕਿਲੋਗ੍ਰਾਮ ਜਾਂ 2.2 ਫੀਸਦੀ ਘਟਾ ਕੇ 1,38,147.93 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।



ਇੱਕ ਸਾਲ ਵਿੱਚ ਦੂਜੀ ਕਟੌਤੀ



ATF ਦੀ ਕੀਮਤ 'ਚ ਇਸ ਸਾਲ ਦੂਜੀ ਵਾਰ ਕਟੌਤੀ ਕੀਤੀ ਗਈ ਹੈ। ਪਿਛਲੇ ਮਹੀਨੇ ਇਸ ਦੀ ਕੀਮਤ 1,41,232.87 ਰੁਪਏ ਪ੍ਰਤੀ ਕਿਲੋਲੀਟਰ (141.23 ਰੁਪਏ ਪ੍ਰਤੀ ਲੀਟਰ) ਦੇ ਸਿਖਰ 'ਤੇ ਪਹੁੰਚ ਗਈ ਸੀ।



ਸਮੀਖਿਆ 1 ਅਤੇ 16 ਨੂੰ ਕੀਤੀ ਗਈ ਹੈ



ਪਿਛਲੇ ਪੰਦਰਵਾੜੇ ਦੀਆਂ ਅੰਤਰਰਾਸ਼ਟਰੀ ਤੇਲ ਕੀਮਤਾਂ ਦੇ ਆਧਾਰ 'ਤੇ ਹਰ ਮਹੀਨੇ ਦੀ 1 ਅਤੇ 16 ਤਰੀਕ ਨੂੰ ATF ਦੀਆਂ ਕੀਮਤਾਂ ਨੂੰ ਸੋਧਿਆ ਜਾਂਦਾ ਹੈ। ਇਸ ਤੋਂ ਪਹਿਲਾਂ 1 ਜੁਲਾਈ ਨੂੰ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।



ਬੀਤੇ ਮਹੀਨੇ ਵਧਿਆ ਰੇਟ



ਇਸ ਤੋਂ ਇਲਾਵਾ ਜੇ ਪਿਛਲੇ ਮਹੀਨੇ ਦੀ 16 ਤਰੀਕ ਦੀ ਗੱਲ ਕਰੀਏ ਤਾਂ ATF ਦੀਆਂ ਕੀਮਤਾਂ 'ਚ 5 ਫੀਸਦੀ ਦਾ ਵਾਧਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਜਹਾਜ਼ ਈਂਧਨ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਸਨ।


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ