Bank Employees Salary Hike: ਮਹਾਸ਼ਿਵਰਾਤਰੀ ਦੇ ਮੌਕੇ 'ਤੇ ਦੇਸ਼ ਦੇ ਜਨਤਕ ਬੈਂਕਾਂ ਦੇ 8.5 ਲੱਖ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਨਖ਼ਾਹ ਵਿੱਚ ਵਾਧਾ ਹੋਣ ਦਾ ਤੋਹਫ਼ਾ ਮਿਲਿਆ ਹੈ। ਬੈਂਕ ਯੂਨੀਅਨਾਂ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਵਿਚਕਾਰ ਤਨਖ਼ਾਹ ਵਿੱਚ ਵਾਧੇ ਨੂੰ ਲੈ ਕੇ 12ਵੇਂ ਦੁਵੱਲੇ ਸਮਝੌਤੇ 'ਤੇ ਇੱਕ ਕਰਾਰ ਹੋਇਆ ਹੈ।


ਬੈਂਕ ਕਰਮਚਾਰੀਆਂ ਦੀਆਂ ਤਨਖਾਹਾਂ 'ਚ 17 ਫੀਸਦੀ ਵਾਧੇ ਨੂੰ ਲੈ ਕੇ ਸਮਝੌਤਾ ਹੋਇਆ ਹੈ, ਜੋ ਨਵੰਬਰ 2022 ਤੋਂ ਲਾਗੂ ਹੋਵੇਗਾ। ਯਾਨੀ ਬੈਂਕ ਕਰਮਚਾਰੀਆਂ ਨੂੰ ਬਕਾਏ ਦੇ ਨਾਲ-ਨਾਲ ਵਧੀ ਹੋਈ ਤਨਖ਼ਾਹ ਵੀ ਮਿਲੇਗੀ। ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਚਾਹੇ ਉਹ ਬੈਂਕ ਕਲਰਕ ਹਨ ਜਾਂ ਅਧਿਕਾਰੀ, ਉਨ੍ਹਾਂ ਨੂੰ ਤਨਖ਼ਾਹ ਵਿੱਚ ਕਿੰਨਾ ਵਾਧਾ ਹੋਵੇਗਾ?


ਬੈਂਕ ਕਲਰਕ ਦੀ ਤਨਖ਼ਾਹ ਵਿੱਚ 21 ਫ਼ੀਸਦੀ ਵਾਧਾ


ਮੰਨ ਲਓ ਕਿ ਇੱਕ ਗ੍ਰੈਜੂਏਟ ਨੇ ਅਪ੍ਰੈਲ 2024 ਵਿੱਚ ਬੈਂਕ ਦੀ ਨੌਕਰੀ ਸ਼ੁਰੂ ਕੀਤੀ ਹੈ, ਤਾਂ 11ਵੇਂ ਦੁਵੱਲੇ ਸਮਝੌਤੇ ਦੇ ਅਨੁਸਾਰ ਉਸਨੂੰ 19,990 ਰੁਪਏ ਦੀ ਮੁਢਲੀ ਤਨਖ਼ਾਹ, ਵਿਸ਼ੇਸ਼ ਭੱਤਾ 3263 ਰੁਪਏ, ਟਰਾਂਸਪੋਰਟ ਭੱਤਾ 600 ਰੁਪਏ, ਮਹਿੰਗਾਈ ਭੱਤਾ 11527 ਰੁਪਏ, HRA 2039 ਰੁਪਏ ਭਾਵ ਕੁੱਲ ਤਨਖ਼ਾਹ 37,421 ਮਿਲੇਗੀ।  12ਵੇਂ ਦੁਵੱਲੇ ਸਮਝੌਤੇ ਦੇ ਆਧਾਰ 'ਤੇ ਤਨਖ਼ਾਹ ਵਿੱਚ ਵਾਧੇ ਤੋਂ ਬਾਅਦ ਤੁਹਾਨੂੰ 45337 ਰੁਪਏ ਮਿਲਣਗੇ। ਮਤਲਬ ਤੁਹਾਨੂੰ ਹਰ ਮਹੀਨੇ 7916 ਰੁਪਏ ਜਾਂ 21 ਫੀਸਦੀ ਜ਼ਿਆਦਾ ਤਨਖ਼ਾਹ ਮਿਲੇਗੀ।




ਸਬਸਟਾਫ਼ ਦੀ ਤਨਖ਼ਾਹ ਵਿੱਚ 15 ਫ਼ੀਸਦੀ ਵਾਧਾ


ਇਕ ਹੋਰ ਉਦਾਹਰਣ ਲੈਂਦੇ ਹਾਂ, ਮੰਨ ਲਓ ਕਿ ਕੋਈ ਅਪ੍ਰੈਲ 2024 ਵਿਚ ਬੈਂਕ ਵਿਚ ਸਬ-ਸਟਾਫ ਵਜੋਂ ਸ਼ਾਮਲ ਹੁੰਦਾ ਹੈ, ਤਾਂ 11ਵੇਂ ਦੁਵੱਲੇ ਸਮਝੌਤੇ ਦੇ ਆਧਾਰ 'ਤੇ ਉਸ ਨੂੰ ਕੁੱਲ 27,443 ਰੁਪਏ ਤਨਖ਼ਾਹ ਮਿਲੇਗੀ, ਜਿਸ ਵਿਚ ਮੂਲ ਤਨਖ਼ਾਹ 14500 ਰੁਪਏ, ਵਿਸ਼ੇਸ਼ ਭੱਤਾ 2378 ਰੁਪਏ, ਟਰਾਂਸਪੋਰਟ ਭੱਤਾ 600 ਰੁਪਏ, ਡੀਏ ਵਿੱਚ 8478 ਰੁਪਏ, ਐਚਆਰਏ 1486 ਰੁਪਏ ਸ਼ਾਮਲ ਹਨ।


ਪਰ 12ਵਾਂ ਦੁਵੱਲਾ ਸਮਝੌਤਾ ਲਾਗੂ ਹੋਣ ਤੋਂ ਬਾਅਦ ਤਨਖ਼ਾਹ 31,530 ਰੁਪਏ ਹੋ ਜਾਵੇਗੀ ਯਾਨੀ 15 ਫ਼ੀਸਦੀ ਦਾ ਵਾਧਾ, ਜਿਸ ਵਿੱਚ ਮੂਲ ਤਨਖ਼ਾਹ 19500 ਰੁਪਏ, ਵਿਸ਼ੇਸ਼ ਭੱਤਾ 5167 ਰੁਪਏ, ਟਰਾਂਸਪੋਰਟ ਭੱਤਾ 850 ਰੁਪਏ, ਡੀਏ 4013 ਰੁਪਏ ਅਤੇ ਐਚਆਰਏ 1998 ਰੁਪਏ ਸ਼ਾਮਲ ਹਨ।


ਇਹ ਵੀ ਪੜ੍ਹੋ: Share Market Opening: ਮਾਮੂਲੀ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਬਾਅਦ 'ਚ ਆਈ ਤੇਜ਼ੀ, ਸੈਂਸੈਕਸ ਅਤੇ ਨਿਫਟੀ 'ਚ ਚੰਗਾ ਵਾਧਾ


ਸੀਨੀਅਰ ਕਲਰਕ ਦੀ ਤਨਖ਼ਾਹ ਵਿੱਚ ਹੋਇਆ 22 ਫ਼ੀਸਦੀ ਵਾਧਾ


ਸੀਨੀਅਰ ਕਲਰਕ (ਗ੍ਰੈਜੂਏਟ/ਸੀ.ਏ.ਆਈ.ਆਈ.ਬੀ./ਵਿਸ਼ੇਸ਼ ਸਹਾਇਕ) ਨੂੰ 11ਵੇਂ ਦੁਵੱਲੇ ਸਮਝੌਤੇ ਦੇ ਆਧਾਰ 'ਤੇ ਅਪ੍ਰੈਲ 2024 ਵਿੱਚ ਕੁੱਲ 133168 ਰੁਪਏ ਦੀ ਤਨਖ਼ਾਹ ਮਿਲੇਗੀ ਜਿਸ ਵਿੱਚ ਮੂਲ ਤਨਖ਼ਾਹ 65830 ਰੁਪਏ, ਵਿਸ਼ੇਸ਼ ਤਨਖ਼ਾਹ 2920 ਰੁਪਏ, ਪੀਕਯੂਪੀ 3045 ਰੁਪਏ, ਵਿਸ਼ੇਸ਼ ਭੱਤਾ 910 ਰੁਪਏ, ਐੱਫ.ਪੀ.ਪੀ. 2262 ਰੁਪਏ, ਮਹਿੰਗਾਈ ਭੱਤਾ 40,356 ਰੁਪਏ ਅਤੇ HRA 7358 ਰੁਪਏ ਹੈ।


ਪਰ 12ਵੇਂ ਦੁਵੱਲੇ ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਅਪ੍ਰੈਲ 2024 ਤੋਂ ਕੁੱਲ ਤਨਖ਼ਾਹ 1,62,286 ਰੁਪਏ ਹੋ ਜਾਵੇਗੀ। ਮਤਲਬ ਕਿ ਤਨਖ਼ਾਹ ਪਹਿਲਾਂ ਦੇ ਮੁਕਾਬਲੇ 29,118 ਰੁਪਏ ਜਾਂ 22 ਫ਼ੀਸਦੀ ਵਧੇਗੀ। ਜਿਸ ਵਿੱਚ ਮੂਲ ਤਨਖ਼ਾਹ 93960 ਰੁਪਏ, ਵਿਸ਼ੇਸ਼ ਤਨਖ਼ਾਹ 4600 ਰੁਪਏ, PQP 4100 ਰੁਪਏ, ਵਿਸ਼ੇਸ਼ ਭੱਤਾ 24899 ਰੁਪਏ, FPP ਰੁਪਏ 3155, ਟਰਾਂਸਪੋਰਟ ਭੱਤਾ 850 ਰੁਪਏ, ਡੀਏ 20199 ਰੁਪਏ ਅਤੇ ਐਚਆਰਏ 10522 ਰੁਪਏ ਸ਼ਾਮਲ ਹਨ।


ਸਬਸਟਾਫ਼ ਨੂੰ 21 ਫ਼ੀਸਦੀ ਵੱਧ ਕੇ ਮਿਲੇਗੀ ਤਨਖ਼ਾਹ


11ਵੇਂ ਦੁਵੱਲੇ ਸਮਝੌਤੇ ਦੇ ਅਧਾਰ 'ਤੇ ਸਬ-ਸਟਾਫ (ਡਰਾਫਟੇਰੀ) ਦੀ ਗੱਲ ਕਰੀਏ ਤਾਂ ਅਜਿਹੇ ਕਰਮਚਾਰੀਆਂ ਨੂੰ ਅਪ੍ਰੈਲ 2024 ਵਿੱਚ ਕੁੱਲ 71,598 ਰੁਪਏ ਦੀ ਤਨਖ਼ਾਹ ਮਿਲੇਗੀ, ਜਿਸ ਵਿੱਚ ਮੂਲ ਤਨਖ਼ਾਹ 37145 ਰੁਪਏ, ਵਿਸ਼ੇਸ਼ ਤਨਖ਼ਾਹ 850 ਰੁਪਏ, ਵਿਸ਼ੇਸ਼ ਭੱਤਾ 6091 ਰੁਪਏ, ਐਫਪੀਪੀ 1140 ਰੁਪਏ, ਟਰਾਂਸਪੋਰਟ ਭੱਤਾ 600 ਰੁਪਏ, ਡੀਏ 21677 ਰੁਪਏ, ਐਚਆਰਏ 3894 ਰੁਪਏ ਅਤੇ ਵਾਸ਼ਿੰਗ ਅਲਾਊਂਸ 200 ਰੁਪਏ ਹੈ। ਪਰ 12ਵੇਂ ਦੁਵੱਲੇ ਸਮਝੌਤੇ ਕਾਰਨ ਹਰ ਮਹੀਨੇ ਤਨਖ਼ਾਹ 21 ਫੀਸਦੀ ਜਾਂ 15,053 ਰੁਪਏ ਹੋਰ ਹੋਵੇਗੀ।


ਅਜਿਹੇ ਕਰਮਚਾਰੀਆਂ ਨੂੰ ਕੁੱਲ ਤਨਖ਼ਾਹ 86,651 ਰੁਪਏ ਮਿਲੇਗੀ, ਜਿਸ ਵਿੱਚ ਮੂਲ ਤਨਖ਼ਾਹ 52510 ਰੁਪਏ, ਵਿਸ਼ੇਸ਼ ਤਨਖ਼ਾਹ 1145 ਰੁਪਏ, ਵਿਸ਼ੇਸ਼ ਭੱਤਾ 13941 ਰੁਪਏ, ਐਫਪੀਪੀ 1585 ਰੁਪਏ, ਟਰਾਂਸਪੋਰਟ ਭੱਤਾ 850 ਰੁਪਏ, ਮਹਿੰਗਾਈ ਭੱਤਾ 10810 ਰੁਪਏ, ਐਚਆਰਏ 5510 ਰੁਪਏ ਅਤੇ ਧੋਣ ਭੱਤਾ 30 ਰੁਪਏ ਸ਼ਾਮਲ ਹੈ। 


ਇਹ ਵੀ ਪੜ੍ਹੋ: Aadhaar Update: ਅਧਾਰ ਕਾਰਡ ਨੂੰ ਫ੍ਰੀ ‘ਚ ਅਪਡੇਟ ਕਰਨ ਦਾ ਵਧਿਆ ਸਮਾਂ, ਇੱਥੇ ਜਾਣੋ ਤਰੀਕਾ