ਨਵੀਂ ਦਿੱਲੀ: ਜੂਨ ਮਹੀਨੇ ‘ਚ ਬਹੁਤ ਸਾਰੀਆਂ ਬੈਂਕ ਛੁੱਟੀਆਂ ਹੋ ਚੁੱਕੀਆਂ ਹਨ ਤੇ ਅਜੇ ਹੋਰ ਬਹੁਤ ਹੋਣੀਆਂ ਬਾਕੀ ਹਨ। ਇਸ ਲਈ ਬੈਂਕ ਜਾਣ ਤੋਂ ਪਹਿਲਾਂ, ਤੁਹਾਨੂੰ ਜ਼ਰੂਰ ਵੇਖਣਾ ਪਏਗਾ ਕਿ ਕਿਹੜੇ ਦਿਨ ਬੈਂਕ ਬੰਦ ਰਹਿਣੇ ਅਤੇ ਕਿਹੜੇ ਦਿਨ ਖੁੱਲ੍ਹੇ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਬੈਂਕ ਅੱਜ ਤੋਂ ਲਗਾਤਾਰ 3 ਦਿਨਾਂ ਲਈ ਬੰਦ ਰਹਿਣਗੇ।


ਦੱਸ ਦੇਈਏ ਕਿ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਕੀਤੀ ਜਾਂਦੀ ਹੈ, ਤਾਂ ਜੋ ਗਾਹਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਸਾਰੀ ਜਾਣਕਾਰੀ ਤੁਸੀਂ RBI ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਵੀ ਦੇਖ ਸਕਦੇ ਹੋ। ਜ਼ਿਕਰਯੋਗ ਹੈ ਕਿ 25 ਜੂਨ ਤੋਂ 30 ਜੂਨ ਤੱਕ ਬੈਂਕ 4 ਦਿਨਾਂ ਲਈ ਬੰਦ ਰਹਿਣਗੇ।


ਜੰਮੂ ਅਤੇ ਸ੍ਰੀਨਗਰ ‘ਚ ਬੈਂਕ 25 ਜੂਨ ਨੂੰ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਬੰਦ ਰਹਿਣਗੇ। ਇਸ ਤੋਂ ਬਾਅਦ 26 ਜੂਨ ਨੂੰ ਚੌਥਾ ਸ਼ਨੀਵਾਰ ਹੋਵੇਗਾ, ਇਸ ਲਈ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ ਤੇ ਇਸ ਤੋਂ ਬਾਅਦ ਅਗਲੇ ਦਿਨ ਐਤਵਾਰ ਦੀ ਛੁੱਟੀ ਹੋਵੇਗੀ।


30 ਜੂਨ ਨੂੰ ਬੰਦ ਰਹਿਣਗੇ ਬੈਂਕ


ਇਸ ਤੋਂ ਬਾਅਦ ਬੈਂਕ 28 ਅਤੇ 29 ਜੂਨ ਨੂੰ ਕੰਮ ਕਰਨਗੇ ਅਤੇ ਮੁੜ 30 ਜੂਨ ਯਾਨੀ ਬੁੱਧਵਾਰ ਨੂੰ ਮਿਜੋਰਮ ਅਤੇ ਆਈਜ਼ੌਲ ਵਿੱਚ ਬੰਦ ਰਹਿਣਗੇ। ਇੱਥੇ ‘ਰੇਮਨਾ ਨੀ’ ਦੇ ਕਾਰਨ ਬੈਂਕ ਬੰਦ ਰਹਿਣਗੇ।


ਜਾਣੋ ਬੈਂਕ ਛੁੱਟੀਆਂ ਦੀ ਸੂਚੀ


25 ਜੂਨ – ਗੁਰੂ ਹਰਿਗੋਬਿੰਦ ਜੀ ਦਾ ਪ੍ਰਕਾਸ਼ ਪੁਰਬ (ਜੰਮੂ ਅਤੇ ਸ੍ਰੀਨਗਰ ਦੇ ਬੈਂਕ ਬੰਦ)


26 ਜੂਨ – ਮਹੀਨੇ ਦਾ ਚੌਥਾ ਸ਼ਨੀਵਾਰ


27 ਜੂਨ- ਐਤਵਾਰ


30 ਜੂਨ- ਰਮਨਾ ਨੀ (ਆਈਜ਼ੌਲ, ਮਿਜ਼ੋਰਮ ਵਿੱਚ ਬੈਂਕ ਬੰਦ)


RBI ਦੀ ਅਧਿਕਾਰਤ ਸਾਈਟ ਤੋਂ ਕਰ ਸਕਦੇ ਹੋ ਜਾਂਚ – ਬੈਂਕ ਛੁੱਟੀਆਂ ਦੀ ਪੂਰੀ ਸੂਚੀ ਵੇਖਣ ਲਈ ਤੁਸੀਂ ਰਿਜ਼ਰਵ ਬੈਂਕ ਦੀ ਸਰਕਾਰੀ ਵੈਬਸਾਈਟ (https://rbi.org.in/Scriptts/HolidayMatrixDisplay.aspx) ‘ਤੇ ਵੀ ਜਾ ਸਕਦੇ ਹੋ।


ਇਹ ਵੀ ਪੜ੍ਹੋ: Third Wave of Corona: ਚੇਤਾਵਨੀ! ਕੋਰੋਨਾ ਦੀ ਤੀਜੀ ਬੇਹੱਦ ਖ਼ਤਰਨਾਕ ਲਹਿਰ ਨੂੰ 'ਨਹੀਂ ਰੋਕ ਸਕੇਗੀ' ਟੀਕਾਕਰਨ ਦੀ ਮੌਜੂਦਾ ਰਫ਼ਤਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904