ਕਾਨਪੁਰ: ਦੇਸ਼ ਵਿਚ ਕੋਰੋਨਾ ਮਹਾਂਮਾਰੀ ਆਉਣ ਤੋਂ ਬਾਅਦ, ਸਰਕਾਰ ਨੇ ਮਾਸਕ ਲਾਜ਼ਮੀ ਕਰ ਦਿੱਤਾ ਹੈ। ਇਸ ਤੋਂ ਬਾਅਦ ਵਾਇਰਸ ਤੋਂ ਬਚਾਅ ਲਈ ਪਹਿਨਿਆ ਮਾਸਕ ਹੁਣ ਇੱਕ ਰੁਝਾਨ ਬਣ ਗਿਆ ਹੈ। ਤੁਸੀਂ ਹੁਣ ਤੱਕ ਕੱਪੜੇ ਦੇ ਮਾਸਕ ਬਾਰੇ ਸੁਣਿਆ ਜਾਂ ਦੇਖਿਆ ਹੋਵੇਗਾ ਪਰ ਤੁਸੀਂ ਕਦੇ ਸੋਨੇ ਦੇ ਮਾਸਕ ਬਾਰੇ ਸੁਣਿਆ ਹੈ। ਹਾਂ, ਸੋਨੇ ਦਾ ਮਾਸਕ, ਜੋ ਕਾਨਪੁਰ ਦੇ ਗੋਲਡਨ ਬਾਬਾ ਨੇ ਕੋਰੋਨਾ ਤੋਂ ਬਚਾਅ ਲਈ ਲੱਖਾਂ ਰੁਪਏ ਦੇ ਕੇ ਬਣਵਾਇਆ ਹੈ।
ਆਓ ਜਾਣੀਏ ਇਸ ਮਾਸਕ ਬਾਰੇ-
ਕਾਨਪੁਰ ਦੇ ਗੋਲਡਨ ਬਾਬੇ ਨੇ ਕਰੀਬ 5 ਲੱਖ ਰੁਪਏ ਦਾ ਸੋਨੇ ਦਾ ਮਾਸਕ ਪਾਇਆ ਹੋਇਆ ਹੈ, ਜੋ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਗੋਲਡਨ ਬਾਬੇ ਦੇ ਇਸ ਸੋਨੇ ਦੇ ਮਖੌਟੇ ਦਾ ਭਾਰ ਲਗਪਗ 101 ਗ੍ਰਾਮ ਅਤੇ 5 ਰੱਤੀ ਹੈ। ਆਪਣੇ ਆਪ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਬਾਬੇ ਨੇ ਇਹ ਮਾਸਕ ਪਾਇਆ ਹੈ।
ਬਾਬਾ ਕਾਨਪੁਰ ਦੇ ਕਾਕਾਦੇਵ ਖੇਤਰ ਦਾ ਵਸਨੀਕ ਹੈ ਤੇ ਉਸ ਦਾ ਅਸਲ ਨਾਮ ਮਨੋਜ ਸੇਂਗਰ ਉਰਫ ਮਨੋਜਾਨੰਦ ਮਹਾਰਾਜ ਹੈ। ਲੋਕ ਉਸ ਨੂੰ ਗੂਗਲ ‘ਗੋਲਡਨ ਬਾਬਾ’ ਦੇ ਨਾਂਅ ਨਾਲ ਵੀ ਜਾਣਦੇ ਹਨ। ਗੋਲਡਨ ਬਾਬਾ ਦਾ ਦਾਅਵਾ ਹੈ ਕਿ ਇਹ ਮਾਸਕ ਇਕ ਟ੍ਰਿਪਲ ਲੇਅਰ ਮਾਸਕ ਹੈ ਤੇ ਇਹ ਉਨ੍ਹਾਂ ਨੂੰ ਕੋਰੋਨਾ ਬੈਕਟੀਰੀਆ ਤੋਂ ਵੀ ਬਚਾਉਂਦਾ ਹੈ। ਗੋਲਡਨ ਬਾਬੇ ਨੇ ਇਸ ਮਾਸਕ ਦਾ ਨਾਮ "ਸ਼ਿਵ ਗੋਲਡਨ ਰਕਸ਼ਾਕ ਕੋਰਨਾ ਮਾਸਕ" ਰੱਖਿਆ ਹੈ।
ਗੋਲਡਨ ਬਾਬੇ ਦਾ ਕਹਿਣਾ ਹੈ ਕਿ ਇਹ ਮਾਸਕ ਉਨ੍ਹਾਂ ਨੂੰ ਤਿੰਨ ਸਾਲਾਂ ਤੋਂ ਬੈਕਟੀਰੀਆ ਤੋਂ ਬਚਾਉਣ ਦੇ ਸਮਰੱਥ ਹੈ। ਇਸ ਮਾਸਕ ਨੂੰ ਪਹਿਨਣ ਤੋਂ ਪਹਿਲਾਂ, ਬਾਬੇ ਨੇ ਪੂਜਾ ਕੀਤੀ ਅਤੇ ਫਿਰ ਇਸਨੂੰ ਪਹਿਨਿਆ। ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਮਾਸਕ ਮੁੰਬਈ ਦੇ ਕਾਰੀਗਰਾਂ ਨੇ ਬਣਾਇਆ ਹੈ। ਬਾਬੇ ਨੂੰ ਸੋਨਾ ਪਹਿਨਣ ਦਾ ਬਹੁਤ ਸ਼ੌਕ ਹੈ, ਇਸੇ ਲਈ ਬਾਬੇ ਨੇ ਆਪਣੀ ਗਰਦਨ ਵਿੱਚ ਲਗਪਗ 2 ਕਿਲੋ ਸੋਨਾ ਵੀ ਪਾਇਆ ਹੋਇਆ ਹੈ।
ਇਹ ਵੀ ਪੜ੍ਹੋ: ਧਾਰਾ 370 ਹਟਾਉਣ ਮਗਰੋਂ ਮੋਦੀ ਨੇ ਪਹਿਲੀ ਵਾਰ ਕੀਤੀ ਜੰਮੂ-ਕਸ਼ਮੀਰ ਦੇ ਲੀਡਰਾਂ ਨਾਲ ਮੀਟਿੰਗ, ਉੱਠੀ ਵੱਡੀ ਮੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin