ਮਹਿਤਾਬ-ਉਦ-ਦੀਨ


ਚੰਡੀਗੜ੍ਹ: ਪਿਛਲੇ ਹਫ਼ਤੇ ਭਾਰਤੀ ਅਧਿਕਾਰੀ ਖ਼ੁਸ਼ੀਆਂ ਮਨਾ ਰਹੇ ਸਨ ਕਿਉਂਕਿ ਦੇਸ਼ ’ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇੱਕੋ ਦਿਨ ਵਿੱਚ 80 ਲੱਖ ਟੀਕੇ ਲਾਏ ਗਏ ਸਨ ਪਰ ਇਹ ਰਫ਼ਤਾਰ ਵੀ ਇਸ ਮਹਾਮਾਰੀ ਦੀ ਤੀਜੀ ਬੇਹੱਦ ਖ਼ਤਰਨਾਕ ਲਹਿਰ ਨੂੰ ਰੋਕਣ ਤੋਂ ਨਾਕਾਮ ਸਿੱਧ ਹੋਵੇਗੀ। ਅਜਿਹਾ ਮਾਹਿਰਾਂ ਦਾ ਮੰਨਣਾ ਹੈ। ਤੀਜੀ ਲਹਿਰ ਅਗਲੇ ਦੋ ਤੋਂ ਤਿੰਨ ਮਹੀਨਿਆਂ ਅੰਦਰ ਦੇਸ਼ ’ਚ ਆ ਜਾਣ ਦੀ ਸੰਭਾਵਨਾ ਹੈ।


ਭਾਰਤ ’ਚ ਔਸਤਨ ਰੋਜ਼ਾਨਾ 46 ਲੱਖ ਟੀਕੇ ਲੱਗ ਰਹੇ ਹਨ। ਨਵੀਂਆਂ ਵੈਕਸੀਨਾਂ ਤਿਆਰ ਕਰਨ ਦੀ ਰਫ਼ਤਾਰ ਵਧਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ। ਜੇ ਪੱਛਮੀ ਦੇਸ਼ਾਂ ਤੇ ਚੀਨ ਨਾਲ ਮੁਕਾਬਲਾ ਕਰੀਏ, ਤਾਂ ਉੱਥੇ ਇੱਕ-ਇੱਕ ਦਿਨ ਵਿੱਚ ਦੋ-ਦੋ ਕਰੋੜ ਟੀਕੇ ਲੱਗ ਰਹੇ ਹਨ।


ਭਾਰਤ ’ਚ ਹਾਲੇ ਬਹੁਤ ਘੱਟ ਲੋਕਾਂ ਨੂੰ ਵੈਕਸੀਨ ਲੱਗ ਸਕੀ ਹੈ। ਦੇਸ਼ ਦੀ ਆਬਾਦੀ 140 ਕਰੋੜ ਦੇ ਲਗਪਗ ਹੋ ਸਕਦੀ ਹੈ। ਅਜਿਹੀ ਹਾਲਤ ਵਿੱਚ ਅਗਲੇ ਦੋ ਤੋਂ ਤਿੰਨ ਮਹੀਨਿਆਂ ਅੰਦਰ ਵੀ ਸਾਰੀ ਆਬਾਦੀ ਨੂੰ ਟੀਕਾ ਨਹੀਂ ਲਾਇਆ ਜਾ ਸਕਦਾ। ਤਦ ਤੱਕ ਤੀਜੀ ਲਹਿਰ ਆ ਜਾਵੇਗੀ ਤੇ ਫਿਰ ਕਿਤੇ ਦੇਸ਼ ਵਿੱਚ ਆਕਸੀਜਨ ਦੀ ਕਿੱਲਤ ਤੇ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਘਾਟ ਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪੈ ਜਾਵੇ।


 ‘ਇਕਨੌਮਿਕ ਟਾਈਮਜ਼’ ਵੱਲੋਂ ਬਲੂਮਬਰਗ ਦੇ ਹਵਾਲੇ ਨਾਲ ਪ੍ਰਕਾਸ਼ਿਤ ਕ੍ਰਿਸ ਕੇਅ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਜੇ ਰੋਜ਼ਾਨਾ ਔਸਤਨ 32 ਲੱਖ ਟੀਕੇ ਵੀ ਲੱਗਣ, ਤਾਂ ਸਾਲ ਦੇ ਅੰਤ ਤੱਕ 45 ਫ਼ੀਸਦੀ ਆਬਾਦੀ ਦਾ ਟੀਕਾਕਰਣ ਹੋ ਸਕੇਗਾ ਅਤੇ ਮਾਰਚ 2022 ਤੱਕ 60 ਫ਼ੀਸਦੀ ਆਬਾਦੀ ਕਵਰ ਹੋਵੇਗੀ।


ਭਾਰਤ ਵਿੱਚ ਦੋ ਥਾਵਾਂ ਉੱਤੇ ਵੈਕਸੀਨ ਤਿਆਰ ਹੋ ਰਹੀ ਹੈ; ਜਿੱਥੇ ਹਰ ਮਹੀਨੇ 10 ਕਰੋੜ ਡੋਜ਼ ਹੀ ਤਿਆਰ ਹੋ ਪਾਉਂਦੀਆਂ ਹਨ, ਇੰਝ 140 ਕਰੋੜ ਲੋਕਾਂ ਨੂੰ ਸਮੇਂ ਸਿਰ ਡੋਜ਼ ਦੇਣ ਦਾ ਟੀਚਾ ਹਾਸਲ ਨਹੀਂ ਹੋ ਸਕਣਾ ਤੇ ਜਦ ਨੂੰ ਕੋਵਿਡ-19 ਦੀ ਤੀਜੀ ਲਹਿਰ ਆ ਸਕਦੀ ਹੈ।


ਇਹ ਵੀ ਪੜ੍ਹੋ: Shabana Azmi Online Fraud: ਅਦਾਕਾਰਾ Shabana Azmi ਨਾਲ ਹੋਈ ਔਨਲਾਈਨ ਠੱਗੀ, ਮਹਿੰਗੀ ਸ਼ਰਾਬ ਦਾ ਦਿੱਤਾ ਸੀ ਆਰਡਰ ਪਰ ਹੋ ਗਿਆ ਧੋਖਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904