ਮੁੰਬਈ: ਅੱਜ ਦਾ ਯੁੱਗ ਔਨਲਾਈਨ ਸ਼ਾਪਿੰਗ ਦਾ ਹੈ ਪਰ ਇਹ ਖਰੀਦਦਾਰੀ ਕਰਦੇ ਸਮੇਂ, ਲੋਕ ਲੋੜੀਂਦੀਆਂ ਸਾਵਧਾਨੀਆਂ ਨੂੰ ਭੁੱਲਣਾ ਭੁੱਲ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬਾਲੀਵੁੱਡ ਤੋਂ ਸਾਹਮਣੇ ਆ ਰਿਹਾ ਹੈ। ਹਾਲ ਹੀ ਵਿੱਚ ਖ਼ਬਰ ਆਈ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਏ ਹਨ।
ਦਰਅਸਲ, ਸ਼ਬਾਨਾ ਨੇ ਮਹਿੰਗੀ ਸ਼ਰਾਬ ਦਾ ਆਰਡਰ ਔਨਲਾਈਨ ਕੀਤਾ ਸੀ ਪਰ ਉਨ੍ਹਾਂ ਨਾਲ ਧੋਖਾ ਕੀਤਾ ਗਿਆ। ਸ਼ਬਾਨਾ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ 'ਤੇ ਸਾਰਿਆਂ ਨੂੰ ਦਿੱਤੀ ਹੈ।
ਇੰਝ ਹੋਈ ਧੋਖਾਧੜੀ
ਟਵੀਟ 'ਤੇ ਇਕ ਪੋਸਟ ਸਾਂਝਾ ਕਰਦਿਆਂ ਸ਼ਬਾਨਾ ਆਜ਼ਮੀ ਨੇ ਲਿਖਿਆ ਕਿ ਸਾਵਧਾਨ ਰਹੋ! ਉਨ੍ਹਾਂ ਨੇ ਮੈਨੂੰ ਧੋਖਾ ਦਿੱਤਾ ਹੈ। ਮੈਂ ਪੈਸੇ ਦੇ ਕੇ ਆਰਡਰ ਕੀਤਾ ਸੀ। ਪਰ ਸਾਮਾਨ ਅਜੇ ਤੱਕ ਸਪੁਰਦ ਨਹੀਂ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੇ ਮੇਰੇ ਫੋਨ ਚੁੱਕਣੇ ਬੰਦ ਕਰ ਦਿੱਤੇ ਹਨ। ਇਸ ਟਵੀਟ ਵਿੱਚ ਉਸਨੇ ਆਪਣੇ ਲੈਣ-ਦੇਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਹਾਲਾਂਕਿ, ਸ਼ਬਾਨਾ ਨੇ ਇਸ ਪੋਸਟ ਵਿੱਚ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਨ੍ਹਾਂ ਨਾਲ ਕਿੰਨੀ ਰਕਮ ਦੀ ਠੱਗੀ ਕੀਤੀ ਗਈ ਹੈ। ਉਨ੍ਹਾਂ ਪੁਲਿਸ ਨੂੰ ਇਸ ਮਾਮਲੇ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਸਿਤਾਰੇ ਵੀ ਹੋ ਚੁੱਕੇ ਔਨਲਾਈਨ ਧੋਖਾਧੜੀ ਦੇ ਸ਼ਿਕਾਰ
ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਵਿੱਚ ਧੋਖਾਧੜੀ ਦਾ ਸ਼ਿਕਾਰ ਹੋਣ ਦਾ ਇਹ ਪਹਿਲਾ ਕੇਸ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਕਸ਼ੇ ਖੰਨਾ, ਨਰਗਿਸ ਫਾਖਰੀ ਤੇ ਕਰਨ ਸਿੰਘ ਗਰੋਵਰ ਵਰਗੇ ਸਿਤਾਰੇ ਅਜਿਹੀ ਔਨਲਾਈਨ ਧੋਖਾਧੜੀ ਦੇ ਸ਼ਿਕਾਰ ਹੋ ਚੁੱਕੇ ਹਨ।
ਇਸ ਫਿਲਮ ਵਿੱਚ ਨਜ਼ਰ ਆਉਣਗੇ ਸ਼ਬਾਨਾ ਆਜ਼ਮੀ
ਵਰਕ ਫਰੰਟ 'ਤੇ ਸ਼ਬਾਨਾ ਆਜ਼ਮੀ ਜਲਦੀ ਹੀ ਦਿਵਿਆ ਦੱਤਾ ਦੀ ‘ਸ਼ੀਰ ਖੁਰਮਾ' ਚ ਨਜ਼ਰ ਆਉਣਗੇ। ਸ਼ਬਾਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਤੇ ਅਕਸਰ ਉਨ੍ਹਾਂ ਦੇ ਵਿਵਾਦਪੂਰਨ ਬਿਆਨਾਂ ਨੂੰ ਲੈ ਕੇ ਮੀਡੀਆ ਵਿੱਚ ਸੁਰਖੀਆਂ ਬਣਦੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਟ੍ਰੋਲਿੰਗ ਦਾ ਵੀ ਸ਼ਿਕਾਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ: ਮਜੀਠੀਆ ਨੇ ਪੰਜਾਬ ਸਰਕਾਰ 'ਤੇ ਲਾਏ ਕੇਂਦਰੀ ਫੰਡਾਂ ਦੀ ਦੁਰਵਰਤੋਂ ਦੇ ਇਲਜ਼ਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin