ਨਵੀਂ ਦਿੱਲੀ: ਭਾਰਤ ਦੀ ਅਰਥਵਿਵਸਥਾ ਬਾਰੇ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਵੱਡਾ ਇੰਕਸ਼ਾਫ਼ ਕੀਤਾ ਗਿਆ ਹੈ। ਮੁਦਰਾ ਨੀਤੀ ਨਾਲ ਸਬੰਧਤ ਮਾਮਲਿਆਂ ਦੇ ਇੰਚਾਰਜ ਕੇਂਦਰੀ ਬੈਂਕ ਦੇ ਡਿਪਟੀ ਗਵਰਨਰ ਮਾਈਕਲ ਪਾਤਰਾ ਸਮੇਤ ਅਰਥਸ਼ਾਸਤਰੀਆਂ ਦੀ ਇੱਕ ਟੀਮ ਮੁਤਾਬਕ ਭਾਰਤ ਦੀ ਅਰਥਵਿਵਸਥਾ (Indian Economy) ਦੂਜੀ ਸਿੱਧੀ ਤਿਮਾਹੀ ਵਿੱਚ ਸੁੰਗੜ ਗਈ ਹੈ, ਇਸ ਨੇ ਦੇਸ਼ ਨੂੰ ਇਤਿਹਾਸਕ ਮੰਦੀ ਵੱਲ ਧੱਕ ਦਿੱਤਾ ਹੈ।
ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਪਹਿਲੇ ਪ੍ਰਕਾਸ਼ਿਤ ‘ਅਬਕਾਸਟ’ ’ਚ ਵਿਖਾਇਆ ਹੈ ਕਿ ਸਤੰਬਰ ਮਹੀਨੇ ਖ਼ਤਮ ਹੋਈ ਤਿਮਾਹੀ ’ਚ ਕੁੱਲ ਘਰੇਲੂ ਉਤਪਾਦਨ ਘਟ ਕੇ 8.6 ਫ਼ੀ ਸਦੀ ਰਹਿ ਗਿਆ, ਜੋ ਉੱਚ ਡਾਟਾ ਉੱਤੇ ਆਧਾਰਤ ਇੱਕ ਅਨੁਮਾਨ ਹੈ। ਅਰਥਵਿਵਸਥਾ ਲੌਕਡਾਊਨ ਕਾਰਨ ਅਪ੍ਰੈਲ ਤੋਂ ਜੂਨ ਦੌਰਾਨ ਲਗਪਗ 24 ਫ਼ੀਸਦੀ ਹੇਠਾਂ ਡਿੱਗ ਪਈ ਸੀ। ਭਾਰਤ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ 2020-21 ਦੀ ਪਹਿਲੀ ਛਮਾਹੀ ਵਿੱਚ ਦਾਖ਼ਲ ਹੋਇਆ। ਰਿਜ਼ਰਵ ਬੈਂਕ ਦੀ ਸੰਖਿਆ ਉਨ੍ਹਾਂ ਕੰਪਨੀਆਂ ਉੱਤੇ ਲਾਗਤ ਕਟੌਤੀ ਤੋਂ ਪ੍ਰਭਾਵਿਤ ਹੁੰਦੀ ਹੈ, ਜਿਨ੍ਹਾਂ ਨੇ ਵਿਕਰੀ ਮੁਨਾਫ਼ਾ ਵਧਾਇਆ ਤੇ ਉਨ੍ਹਾਂ ਦਾ ਵਿਕਰੀ ਵੀ ਘਟ ਗਈ।
ਰਿਪੋਰਟ ਦੇ ਲੇਖਕਾਂ ਦੀ ਟੀਮ ਨੇ ਅਕਤੂਬਰ ਲਈ ਆਸ ਦੀ ਕਿਸੇ ਕਿਰਣ ਦੀ ਸੰਭਾਵਨਾ ਨੂੰ ਵੇਖਣ ਲਈ ਵਾਹਨ ਵਿਕਰੀ ਤੋਂ ਲੈ ਕੇ ਫ਼ਲੱਸ਼ਿੰਗ ਬੈਂਕਿੰਗ ਤਰਲਤਾ ਦੇ ਸੰਕੇਤਕਾਂ ਦਾ ਉਪਯੋਗ ਕੀਤਾ ਹੈ। ਜੇ ਇਹ ਤੇਜ਼ੀ ਕਾਇਮ ਰਹਿੰਦੀ ਹੈ, ਤਾਂ ਭਾਰਤੀ ਅਰਥਵਿਵਸਥਾ ਅਕਤੂਬਰ-ਦਸੰਬਰ ਤਿਮਾਹੀ ਵਿੱਚ ਵਿਕਾਸ ਦੀ ਲੀਹ ਉੱਤੇ ਪਰਤ ਆਵੇਗੀ। ਅਰਥ-ਸ਼ਾਸਤਰੀਆਂ ਵੱਲੋਂ ਕੱਢੇ ਨਤੀਜੇ ਮੁਤਾਬਕ ਅਸੀਂ ਇਸ ਵੇਲੇ ਇੱਕ ਚੁਣੌਤੀਪੂਰਣ ਸਮੇਂ ਵਿੱਚ ਰਹਿ ਰਹੇ ਹਾਂ। ਬਾਜ਼ਾਰ ਵਿੱਚ ਨਕਦੀ ਦਾ ਪ੍ਰਵਾਹ ਖ਼ਤਮ ਹੋਣ ਕਾਰਣ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ।
ਕੇਂਦਰੀ ਬੈਂਕ ਵੱਲੋਂ ਪੇਸ਼ ਕੀਤੇ ਗਏ ਮੁਢਲੇ ਅਨੁਮਾਨਾਂ ਨੇ ਅਪ੍ਰੈਲ–ਜੂਨ ’ਚ ਘਰੇਲੂ ਵਿੱਤੀ ਬੱਚਤ ਵਿੱਚ ਕੁੱਲ ਘਰੇਲੂ ਉਤਪਾਦ ਦੀ 21.4 ਫ਼ੀ ਸਦੀ ਵਾਧਾ ਦਰਜ ਕੀਤਾ ਹੈ, ਜੋ ਇੱਕ ਸਾਲ ਪਹਿਲਾਂ ਇਸੇ ਮਿਆਦ ’ਚ 7.9 ਫ਼ੀ ਸਦੀ ਸੀ ਤੇ ਜਨਵਰੀ-ਮਾਰਚ ਵਿੱਚ 10% ਸੀ। ਇਨ੍ਹਾਂ ਬੱਚਤਾਂ ਦਾ ਵੱਡਾ ਹਿੱਸਾ ਬੈਂਕ ਖਾਤੇ ਹੀ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
RBI ਵੱਲੋਂ ਵੱਡਾ ਖੁਲਾਸਾ! ਦੇਸ਼ 'ਤੇ ਆਰਥਿਕ ਖਤਰੇ ਦੇ ਬੱਦਲ, ਇਸ ਵੇਲੇ ਇਤਿਹਾਸਕ ਮੰਦੀ
ਏਬੀਪੀ ਸਾਂਝਾ
Updated at:
12 Nov 2020 01:57 PM (IST)
ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਪਹਿਲੇ ਪ੍ਰਕਾਸ਼ਿਤ ‘ਅਬਕਾਸਟ’ ’ਚ ਵਿਖਾਇਆ ਹੈ ਕਿ ਸਤੰਬਰ ਮਹੀਨੇ ਖ਼ਤਮ ਹੋਈ ਤਿਮਾਹੀ ’ਚ ਕੁੱਲ ਘਰੇਲੂ ਉਤਪਾਦਨ ਘਟ ਕੇ 8.6 ਫ਼ੀ ਸਦੀ ਰਹਿ ਗਿਆ, ਜੋ ਉੱਚ ਡਾਟਾ ਉੱਤੇ ਆਧਾਰਤ ਇੱਕ ਅਨੁਮਾਨ ਹੈ।
- - - - - - - - - Advertisement - - - - - - - - -