ਨਵੀਂ ਦਿੱਲੀ: ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਦੀ ਟੌਪ-10 ਦੀ ਸੂਚੀ ਵਿੱਚੋਂ ਇੱਕ ਵਾਰ ਫਿਰ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਅੱਜ ਦੁਪਹਿਰ ਨੂੰ ਉਹ 9ਵੇਂ ਸਥਾਨ ’ਤੇ ਆ ਗਏ ਸੀ। ਸਨਿੱਚਰਵਾਰ ਨੂੰ ਉਹ ਇਸ ਸੂਚੀ ’ਚੋਂ ਬਾਹਰ ਹੋ ਕੇ 12ਵੇਂ ਸਥਾਨ ’ਤੇ ਪੁੱਜ ਗਏ ਸਨ।
ਫ਼ੋਰਬਸ ਰੀਅਲ ਟਾਈਮ ਬਿਲੀਅਨੇਅਰ ਸੂਚਕ ਅੰਕ ਮੁਤਾਬਕ ਸੋਮਵਾਰ ਦੁਪਹਿਰ ਨੂੰ ਮੁਕੇਸ਼ ਅੰਬਾਨੀ 74.5 ਅਰਬ ਡਾਲਰ ਦੀ ਨੈੱਟਵਰਥ ਨਾਲ 11ਵੇਂ ਸਥਾਨ ’ਤੇ ਹਨ। ਇਸ ਸੂਚੀ ਵਿੱਚ ਸਭ ਤੋਂ ਉੱਤੇ ਐਮੇਜ਼ੌਨ ਦੇ ਮਾਲਕ ਜੈੱਫ਼ ਬੇਜੋਸ 181.4 ਅਰਬ ਡਾਲਰ ਦੀ ਨੈੱਟਵਰਥ ਨਾਲ ਚੋਟੀ ’ਤੇ ਹਨ।
10ਵੇਂ ਸਥਾਨ ਉੱਤੇ ਸਰਗੀ ਬ੍ਰਿਨ ਹਨ। ਨੌਂਵੇਂ ਸਥਾਨ ਵੁੱਤੇ ਲੈਰੀ ਐਲੀਸ਼ਨ ਤੇ ਸੱਤਵੇਂ ਉੱਤੇ ਲੈਰੀ ਪੇਜ ਹਨ। ਵਾਰੇਨ ਬਫ਼ੇਟ ਛੇਵੇਂ ਤੇ ਮਾਰਕ ਜ਼ੁਕਰਬਰਗ ਪੰਜਵੇਂ ਸਥਾਨ ’ਤੇ ਹਨ। ਦੂਜੇ ਸਥਾਨ ਉੱਤ ਬਰਨਾਰਡ ਐਂਡ ਫ਼ੈਮਿਲੀ ਹੈ। ਤੀਸਰੇ ਸਥਾਨ ਉੱਤੇ ਬਿਲ ਗੇਟਸ ਕਾਬਜ਼ ਹਨ।
ਫਿਰ ਲੱਗੇਗਾ ਲੌਕਡਾਊਨ! ਹਾਈਕੋਰਟ ਨੇ ਪੁੱਛਿਆ ਕੀ ਲੌਕਡਾਊਨ ਹੀ ਇੱਕੋ ਹੱਲ?
ਟੌਪ-10 ਦੀ ਸੂਚੀ ਵਿੱਚ ਜ਼ਿਆਦਾਤਰ ਅਮਰੀਕੀ ਬਿਜ਼ਨੇਸਮੈਨ ਹਨ। ਸਵੇਰੇ ਰਿਲਾਇੰਸ ਇੰਡਸਟ੍ਰੀਜ਼ ਦੇ ਸਟਾੱਕ ਵਿੱਚ 3.31 ਫ਼ੀ ਸਦੀ ਤੇਜ਼ੀ ਕਾਰਣ ਅੰਬਾਨੀ ਦੀ ਨੈੱਟਵਰਥ ਵਿੱਚ ਅੱਜ 2.5 ਅਰਬ ਡਾਲਰ ਦਾ ਉਛਾਲ ਆਇਆਸੀ। ਦੁਪਹਿਰ ਬਾਅਦ ਜਦੋਂ ਅਮਰੀਕੀ ਬਾਜ਼ਾਰ ਖੁੱਲ੍ਹਣਗੇ, ਤਾਂ ਇਸ ਸੂਚੀ ਵਿੱਚ ਹਾਲੇ ਹੋਰ ਉਲਟਫੇਰ ਵੇਖਣ ਨੂੰ ਮਿਲ ਸਕਦਾ ਹੈ।
G20 ਦੇਸ਼ਾਂ ਨੇ ਫੜੀ ਪਾਕਿਸਤਾਨ ਦੀ ਬਾਂਹ, ਸੰਕਟ ਦੀ ਘੜੀ 'ਚ ਵੱਡੀ ਰਾਹਤ
ਬਲੂਮਬਰਗ ਬਿਲੀਅਨੇਰਜ਼ ਇੰਡੈਕਸ ਵਿੱਚ 8 ਅਗਸਤ ਨੂੰ ਮੁਕੇਸ਼ ਅੰਬਾਨੀ ਨੂੰ ਅਮੀਰ ਕਾਰੋਬਾਰੀਆਂ ਦੀ ਰੈਂਕਿੰਗ ਵਿੱਚ ਚੌਥਾ ਸਥਾਨ ਮਿਲਾ ਸੀ। ਇਸੇ ਵਰ੍ਹੇ 14 ਜੁਲਾਈ ਨੂੰ ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਛੇਵੇਂ ਸਥਾਨ ਉੱਤੇ ਪੁੱਜੇ ਸਨ; ਜਦ ਕਿ 23 ਜੁਲਾਈ ਨੂੰ ਉਹ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ, ਟੌਪ ਅਮੀਰਾਂ ਦੀ ਸੂਚੀ ’ਚੋਂ ਬਾਹਰ
ਏਬੀਪੀ ਸਾਂਝਾ
Updated at:
23 Nov 2020 03:15 PM (IST)
ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਦੀ ਟੌਪ-10 ਦੀ ਸੂਚੀ ਵਿੱਚੋਂ ਇੱਕ ਵਾਰ ਫਿਰ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਅੱਜ ਦੁਪਹਿਰ ਨੂੰ ਉਹ 9ਵੇਂ ਸਥਾਨ ’ਤੇ ਆ ਗਏ ਸੀ। ਸਨਿੱਚਰਵਾਰ ਨੂੰ ਉਹ ਇਸ ਸੂਚੀ ’ਚੋਂ ਬਾਹਰ ਹੋ ਕੇ 12ਵੇਂ ਸਥਾਨ ’ਤੇ ਪੁੱਜ ਗਏ ਸਨ।
- - - - - - - - - Advertisement - - - - - - - - -