ਨਵੀਂ ਦਿੱਲੀ: ਪਾਕਿਸਤਾਨ ਲੰਬੇ ਸਮੇਂ ਤੋਂ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਹਾਲਾਂਕਿ, ਹੁਣ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜੋ ਪਾਕਿਸਤਾਨ ਨੂੰ ਕੁਝ ਰਾਹਤ ਦੇ ਸਕਦੀਆਂ ਹਨ। ਦਰਅਸਲ, ਪਾਕਿਸਤਾਨ ਨੂੰ ਜੀ-20 ਮੈਂਬਰ ਦੇਸ਼ਾਂ ਦੀ ਵਿੱਤੀ ਸਹਾਇਤਾ ਮਿਲੀ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਜੀ-20 ਦੇ 14 ਮੈਂਬਰ ਦੇਸ਼ਾਂ ਨੇ ਪਾਕਿਸਤਾਨ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਇਸ ਸਹਾਇਤਾ ਵਜੋਂ ਪਾਕਿਸਤਾਨ ਨੂੰ 80 ਕਰੋੜ ਅਮਰੀਕੀ ਡਾਲਰ ਦੀ ਕਰਜ਼ਾ ਰਾਹਤ ਮਿਲੀ ਹੈ। ਜਦਕਿ ਪਾਕਿਸਤਾਨ ਨੂੰ ਅਜੇ ਵੀ ਸਮੂਹ ਦੇ ਛੇ ਹੋਰ ਦੇਸ਼ਾਂ ਸਾਊਦੀ ਅਰਬ ਤੇ ਜਾਪਾਨ ਤੋਂ ਪੁਸ਼ਟੀ ਦੀ ਜ਼ਰੂਰਤ ਹੈ।


ਪੰਜਾਬੀਆਂ ਦੀ ਹੋਂਦ 'ਤੇ ਹਮਲਾ! ਨਵਜੋਤ ਸਿੱਧੂ ਵੱਲੋਂ ਕੇਂਦਰ ਦੀਆਂ ‘ਚਾਲਾਂ’ ਬਾਰੇ ਖੁਲਾਸਾ

ਹਾਸਲ ਜਾਣਕਾਰੀ ਅਨੁਸਾਰ ਪਾਕਿਸਤਾਨ ਨੂੰ ਇਸ ਸਾਲ ਅਗਸਤ ਤੱਕ ਦੁਨੀਆ ਦੇ 20 ਸਭ ਤੋਂ ਅਮੀਰ ਦੇਸ਼ਾਂ ਦੇ ਸਮੂਹ ਤੋਂ 25.4 ਅਰਬ ਡਾਲਰ ਦੀ ਰਾਸ਼ੀ ਮਿਲੀ ਸੀ। ਇਸ ਦੇ ਨਾਲ ਹੀ ਇਸ ਸਾਲ 15 ਅਪ੍ਰੈਲ ਨੂੰ ਜੀ -20 ਦੇਸ਼ਾਂ ਨੇ ਪਾਕਿਸਤਾਨ ਦੇ ਨਾਲ-ਨਾਲ ਕੁਲ 76 ਦੇਸ਼ਾਂ ਦੇ ਕਰਜ਼ਿਆਂ ਦੀ ਮੁੜ ਅਦਾਇਗੀ ਨੂੰ ਰੋਕਣ ਦਾ ਐਲਾਨ ਕੀਤਾ ਹੈ। ਇਸ ਘੋਸ਼ਣਾ ਅਨੁਸਾਰ ਉਸ ਦੇ ਕਰਜ਼ੇ ਦੀ ਮੁੜ ਅਦਾਇਗੀ ਮਈ ਤੋਂ ਦਸੰਬਰ 2020 ਤੱਕ ਰੋਕ ਦਿੱਤੀ ਗਈ ਸੀ। ਹਾਲਾਂਕਿ, ਇਸ ਦੇ ਲਈ ਹਰੇਕ ਦੇਸ਼ ਤੋਂ ਰਸਮੀ ਬੇਨਤੀ ਕਰਨ ਦੀ ਸ਼ਰਤ ਰੱਖੀ ਗਈ ਸੀ।

ਦੇਸ਼ ‘ਚ ਮੁੜ ਕੋਰੋਨਾ ਅਟੈਕ, ਸੁਪਰੀਮ ਕੋਰਟ ਵੱਲੋਂ ਸਾਰੇ ਸੂਬਿਆਂ ਤੋਂ ਰਿਪੋਰਟ ਤਲਬ, ਦੋ ਰਾਜਾਂ ਨੂੰ ਝਾੜ

ਰਿਪੋਰਟ 'ਚ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸੱਤ ਮਹੀਨਿਆਂ ਦੌਰਾਨ 14 ਦੇਸ਼ਾਂ ਨੇ ਪਾਕਿਸਤਾਨ ਨਾਲ ਆਪਣੇ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਇਸ ਵਿੱਚ ਪਾਕਿਸਤਾਨ ਨੂੰ ਹੁਣ ਤੱਕ 800 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਦੋ ਹੋਰ ਦੇਸ਼ਾਂ ਨੇ ਵੀ ਮਦਦ ਲਈ ਪਾਕਿਸਤਾਨ ਕੋਲ ਪਹੁੰਚ ਕੀਤੀ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ