ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਕਿਹਾ ਹੈ ਕਿ ਪੰਜਾਬ ਕਾਰਪੋਰੇਟ ਕੰਪਨੀਆਂ (Corporate Companies) ਦਾ ਸੂਬੇ ਵਿੱਚੋਂ ਅਨਾਜ ਖਰੀਦਣ (Grain Procurement) ਲਈ ਸਵਾਗਤ ਕਰਦਾ ਹੈ। ਬੱਸ ਸ਼ਰਤ ਇਹ ਹੈ ਕਿ ਉਹ ਮੌਜੂਦਾ ਮੰਡੀ ਪ੍ਰਣਾਲੀ (Mandi System) ਦੀ ਪਾਲਣਾ ਕਰਨ। ਮੰਡੀਕਰਨ ਪ੍ਰਣਾਲੀ ਕਿਸਾਨਾਂ ਤੇ ਅੜ੍ਹਤੀਆ ਦੇ ਨਜ਼ਦੀਕੀ ਸਬੰਧਾਂ 'ਤੇ ਬਣੀ ਹੈ।
ਕੈਪਟਨ ਨੇ ਭਾਰਤੀ ਜਨਤਾ ਪਾਰਟੀ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਭਾਜਪਾ ਨੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਕੈਪਟਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ, ਹਾਲਾਂਕਿ ਕੁਝ ਧਿਰਾਂ ਵੱਲੋਂ ਬਾਅਦ ਵਿੱਚ ਆਪਣੀ ਮਜਬੂਰੀ ਕਾਰਨ ਯੂ-ਟਰਨ ਲੈ ਲਿਆ।
ਚਾਲਬਾਜੀ ਦੀ ਹੱਦ! ਧੋਖੇਬਾਜ਼ ਲਾੜੇ ਨੇ 17 ਕੁੜੀਆਂ ਤੋਂ ਠੱਗੇ ਕਰੋੜਾਂ ਰੁਪਏ
ਕੈਪਟਨ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਬਿੱਲਾਂ ਨੂੰ ਸੰਸਦ ਵਿੱਚ ਲਿਆਂਦਾ ਜਾ ਰਿਹਾ ਸੀ ਤਾਂ ਪੰਜਾਬ ਸਰਕਾਰ ਸਮੇਤ ਸਾਰੀਆਂ ਸਬੰਧਤ ਧਿਰਾਂ ਦੀ ਰਾਏ ਲੈਣੀ ਚਾਹੀਦੀ ਸੀ। ਇਹ ਸਭ ਕਰਨ ਦੀ ਥਾਂ ਬਿੱਲ ਬਗੈਰ ਬਹਿਸ ਦੇ ਪਾਸ ਕਰ ਦਿੱਤੇ ਗਏ। ਕੈਪਟਨ ਨੇ ਕਿਹਾ ਕਿ ਕਿਸਾਨ ਐਮਐਸਪੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ ਤੇ ਭਾਰਤ ਸਰਕਾਰ ਨੂੰ ਇਸ ਲਈ ਕਦਮ ਚੁੱਕਣੇ ਚਾਹੀਦੇ ਹਨ। ਹਾਲਾਂਕਿ, ਸੰਘਰਸ਼ ਕਿਸਾਨਾਂ ਦਾ ਜਮਹੂਰੀ ਤੇ ਸੰਵਿਧਾਨਕ ਅਧਿਕਾਰ ਹੈ, ਜਿਸ ਬਾਰੇ ਕੇਂਦਰ ਸਰਕਾਰ ਵੀ ਜਾਣੂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵੋਟਿੰਗ ਨੂੰ ਅਜੇ ਤਕਰੀਬਨ 18 ਮਹੀਨੇ ਬਾਕੀ ਹਨ ਤੇ ਇਹ ਕਹਿਣਾ ਸੰਭਵ ਨਹੀਂ ਕਿ ਵੋਟਾਂ ਪੈਣ ਸਮੇਂ ਕਿਹੜਾ ਮੁੱਦਾ ਭਾਰੀ ਹੋਵੇਗਾ। ਉਨ੍ਹਾਂ ਉਮੀਦ ਜਤਾਈ ਕਿ ਭਾਜਪਾ ਜਲਦ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੈਪਟਨ ਦਾ ਕਾਰਪੋਰਟ ਕੰਪਨੀਆਂ ਨੂੰ ਫਸਲਾਂ ਖਰੀਦਣ ਦਾ ਖੁੱਲ੍ਹਾ ਸੱਦਾ, ਰੱਖੀ ਇਹ ਸ਼ਰਤ
ਏਬੀਪੀ ਸਾਂਝਾ
Updated at:
23 Nov 2020 11:13 AM (IST)
ਇਸ ਦੇ ਨਾਲ ਹੀ ਐਸਜੀਪੀਸੀ ਵੋਟਿੰਗ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਹਨ। ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਵੋਟ ਨਹੀਂ ਹੋਣ ਦੇਣਾ ਚਾਹੁੰਦਾ, ਕਿਉਂਕਿ ਉਹ ਇਸ ਨੂੰ ਆਪਣੇ ਸ਼ਾਹੀ ਹਿੱਤਾਂ ਲਈ ਵਰਤਦੇ ਹਨ।
- - - - - - - - - Advertisement - - - - - - - - -