ਇਸ ਦੇ ਨਾਲ ਹੀ ਦੱਸ ਦਈਏ ਕਿ ਠੱਗੀ ਕਰਨ ਵਾਲਾ ਇਹ ਲਾੜਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਇਸ ਦਾ ਇੱਕ ਬੇਟਾ ਵੀ ਹੈ। ਇਸ ਮਗਰੋਂ ਵੀ ਇਹ ਕੁਆਰੀ ਕੁੜੀਆਂ ਨਾਲ ਵਿਆਹ ਦੀ ਗੱਲ ਕਰਦਾ ਸੀ। ਲੜਕੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫਸਾਉਣ ਲਈ, ਮੁਦਵਥ ਨੇ ਵੈਬਸਾਈਟ 'ਤੇ ਕਈ ਨਕਲੀ ਪ੍ਰੋਫਾਈਲ ਵੀ ਬਣਾਈ ਹੋਈ ਸੀ।
ਇੱਕ ਕੇਸ ਵਿੱਚ ਇਸ ਜਾਅਲੀ ਮੇਜਰ ਨੇ ਤੇਲੰਗਾਨਾ ਦੇ ਰਾਜ ਸਕੱਤਰੇਤ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਤੋਂ 56 ਲੱਖ ਰੁਪਏ ਲਏ। ਇਹ ਅਧਿਕਾਰੀ ਮੈਡੀਕਲ ਵਿੱਚ ਪੜ੍ਹਾਈ ਕਰ ਰਹੀ ਆਪਣੀ ਧੀ ਲਈ ਯੋਗ ਲਾੜੇ ਦੀ ਭਾਲ ਕਰਦੇ ਹੋਏ ਇਸ ਧੋਖੇਬਾਜ਼ ਦੇ ਜਾਲ ਵਿਚ ਫਸ ਗਏ। ਇਸੇ ਤਰ੍ਹਾਂ ਮੁਦਵਥ ਨੇ ਵਾਰੰਗਲ ਜ਼ਿਲੇ ਦੇ ਇੱਕ ਪਰਿਵਾਰ ਤੋਂ ਦੋ ਕਰੋੜ ਰੁਪਏ ਦੀ ਠੱਗੀ ਮਾਰੀ ਸੀ।
ਬੀਜੇਪੀ ਦੀ ਪੰਜਾਬ 'ਤੇ ਅੱਖ, ਨਵੀਂ ਰਣਨੀਤੀ ਤਹਿਤ ਖੇਡੀ ਜਾ ਰਹੀ ਸਿਆਸਤ, ਹਰਿਆਣਾ ਵਾਲਾ ਫਾਰਮੂਲਾ ਵਰਤਣ ਦੀ ਤਿਆਰੀ
ਹੁਣ ਸ਼ਨੀਵਾਰ ਨੂੰ ਪੁਲਿਸ ਨੇ ਇਸ ਜਾਲੀ ਲਾੜੇ ਨੂੰ ਕਾਬੂ ਕਰ ਲਿਆ ਜਦੋਂ ਉਹ ਕਿਸੇ ਹੋਰ ਪਰਿਵਾਰ ਕੋਲੋਂ ਧੋਖਾ ਦੇ ਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਖਿਲਾਫ ਜਵਾਹਰ ਨਗਰ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਹੈਦਰਾਬਾਦ ਵਿਚ ਪੁਲਿਸ ਨੂੰ ਇਸ ਕੋਲੋਂ ਦੋ ਮੰਜ਼ਲਾ ਮਕਾਨ ਤੇ ਮੁਦਵਥ ਦੀਆਂ ਤਿੰਨ ਕਾਰਾਂ ਮਿਲੀਆਂ ਹਨ। ਬਰਾਮਦ ਹੋਈਆਂ ਕਾਰਾਂ ਵਿਚ ਇੱਕ ਮਰਸਡੀਜ਼ ਬੈਂਜ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਉਸ ਕੋਲੋਂ ਤਿੰਨ ਵਰਦੀਆਂ, ਬੈਜ, ਜਾਅਲੀ ਸ਼ਨਾਖਤੀ ਕਾਰਡ, ਕੁਝ ਜਾਅਲੀ ਸਰਟੀਫਿਕੇਟ, ਇੱਕ ਨਕਲੀ ਪਿਸਤੌਲ ਤੇ ਤਿੰਨ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਮੁਦਵਥ ਖਿਲਾਫ ਵਾਰੰਗਲ ਵਿਚ ਵੀ ਕੇਸ ਦਰਜ ਹੈ।
stubble burning in Punjab: ਪੰਜਾਬ ਵਿੱਚ ਲਗਾਤਾਰ ਸੜ ਰਹੀ ਹੈ ਪਰਾਲੀ, ਕਿਸਾਨਾਂ ਦਾ ਕਹਿਣਾ- ਅਸੀਂ ਬੇਵੱਸ ਹਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904