ਨਵੀਂ ਦਿੱਲੀ: ਸਾਰੇ ਬੈਂਕ ਆਪਣੇ ATMs ਨੂੰ 2,000 ਰੁਪਏ ਦੇ ਨੋਟ ਦੀ ਥਾਂ 500 ਰੁਪਏ ਦੇ ਨੋਟ ਲਈ ਰੀ-ਕੈਲੀਬ੍ਰੇਟ ਕਰ ਰਹੇ ਹਨ। ਚੇਨਈ ਸਥਿਤ ਹੈੱਡਕੁਆਰਟਰਜ਼ ਵਾਲੇ ‘ਇੰਡੀਅਨ ਬੈਂਕ’ (Indian Bank) ਨੇ ਵੀ ਅੱਜ ਪਹਿਲੀ ਮਾਰਚ ਤੋਂ ਆਪਣੇ ਏਟੀਐਮਜ਼ ਵਿੱਚ 2,000 ਰੁਪਏ ਦੇ ਨੋਟ ਭਰਨੇ ਬੰਦ ਕਰ ਦਿੱਤੇ ਹਨ। ਬੈਂਕ ਹੁਣ ਮਸ਼ੀਨਾਂ ਵਿੱਚ 200 ਰੁਪਏ ਵਾਲੇ ਨੋਟ ਵਧੇਰੇ ਲੋਡ ਕਰ ਰਿਹਾ ਹੈ।


ਬੈਂਕ ਨੇ ਆਪਣੇ ਬਿਆਨ ’ਚ ਦੱਸਿਆ ਹੈ ਕਿ ਜਨਤਾ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਕਾਰਨ ਅਜਿਹਾ ਫ਼ੈਸਲਾ ਲਿਆ ਗਿਆ ਹੈ। ਵੱਧ ਕੀਮਤ ਦੇ ਨੋਟ ਨੂੰ ਤੁੜਾਉਣ ਲਈ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।


‘ਇੰਡੀਅਨ ਬੈਂਕ’ ਦੇ ਅਧਿਕਾਰੀ ਨੇ ਦੱਸਿਆ ਕਿ ਏਟੀਐਮ ’ਚੋਂ ਧਨ ਕਢਵਾਉਣ ਤੋਂ ਬਾਅਦ ਗਾਹਕ ਬੈਂਕ ਦੀ ਬ੍ਰਾਂਚ ਵਿੱਚ ਆ ਕੇ 2,000 ਰੁਪਏ ਦੇ ਨੋਟ ਨੂੰ ਘੱਟ ਕੀਮਤ ਵਾਲੇ ਨੋਟਾਂ ਵਿੱਚ ਤਬਦੀਲ ਕਰਵਾ ਰਹੇ ਹਨ। ਇਸੇ ਪ੍ਰੇਸ਼ਾਨੀ ਨੂੰ ਘਟਾਉਣ ਲਈ ਹੁਣ ਤੁਰੰਤ ਏਟੀਐਮ ਵਿੱਚ 2,000 ਰੁਪਏ ਦੇ ਨੋਟ ਨਾ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।


ਬੈਂਕ ਅਧਿਕਾਰੀ ਅਨੁਸਾਰ 2,000 ਰੁਪਏ ਦਾ ਨੋਟ ਉਂਝ ਤਾਂ ਚੱਲਦਾ ਰਹੇਗਾ ਪਰ ਇਸ ਨੂੰ ਹੌਲੀ-ਹੌਲੀ ਸਰਕੂਲੇਸ਼ਨ ’ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ 2,000 ਰੁਪਏ ਦੇ ਨੋਟ ਦੀ ਬਲੈਕ-ਮਾਰਕਿਟਿੰਗ ਹੋ ਰਹੀ ਹੈ।


ਸਥਾਨਕ ਕਾਰੋਬਾਰੀਆਂ ਨੇ ਦੱਸਿਆ ਕਿ 2,000 ਰੁਪਏ ਦੇ 100 ਨੋਟ ਲੈਣ ਲਈ ਉਨ੍ਹਾਂ ਨੁੰ 2.2 ਲੱਖ ਰੁਪਏ ਤੋਂ ਲੈ ਕੇ 2.4 ਲੱਖ ਰੁਪਏ ਵੱਧ ਦੇਣੇ ਪੈ ਰਹੇ ਹਨ। ਦੱਸ ਦੇਈਏ ਕਿ 2,000 ਰੁਪਏ ਦੇ ਨੋਟਾਂ ਦੀ ਛਪਾਈ ਹੁਣ ਬਹੁਤ ਘੱਟ ਹੋ ਰਹੀ ਹੈ।


ਇਹ ਵੀ ਪੜ੍ਹੋ: ਚੀਨ ਦੀ ਹੁਣ ਇਸ ਮੁਲਕ ਨਾਲ ਛਿੜ ਸਕਦੀ ਜੰਗ, ਏਸ਼ੀਆ 'ਚ ਵਧੇਗਾ ਖਤਰਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904