ਨਵੀਂ ਦਿੱਲੀ: ਚੀਨ ਤੇ ਤਾਇਵਾਨ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਤਾਇਵਾਨ ਵਿਰੁੱਧ ਚੀਨ ਦੀ ‘ਗ੍ਰੇਅ ਜ਼ੋਨ’ ਜੰਗ ਹੁਣ ਆਪਣੇ ਸਿਖ਼ਰ ’ਤੇ ਹੈ। ਇਸੇ ਲਈ ਹੁਣ ਸਮਝਿਆ ਜਾ ਰਿਹਾ ਹੈ ਕਿ ਬੀਜਿੰਗ ਉਸ ਵਿਰੁੱਧ ਵੱਡੇ ਪੱਧਰ ਉੱਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ‘ਫ਼ੋਕਸ ਤਾਇਵਾਨ’ ਨੇ ਸਥਾਨਕ ਫ਼ੌਜੀ ਮਾਹਿਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ।


‘ਗ੍ਰੇਅ ਜ਼ੋਨ’ ਉਨ੍ਹਾਂ ਗਤੀਵਿਧੀਆਂ ਨੂੰ ਕਹਿੰਦੇ ਹਨ, ਜੋ ਇੱਕ ਦੇਸ਼ ਵੱਲੋਂ ਦੂਜੇ ਵਿਰੁੱਧ ਕੀਤੀਆਂ ਜਾਂਦੀਆਂ ਹਨ ਤੇ ਉਹ ਨੁਕਸਾਨਦੇਹ ਹੁੰਦੀਆਂ ਹਨ। ਕਦੀ-ਕਦਾਈਂ ਇਸ ਨੂੰ ਜੰਗ ਦਾ ਕਾਰਜ ਹੀ ਮੰਨਿਆ ਜਾਂਦਾ ਹੈ।


ਇਸ ਮਾਮਲੇ ਦਾ ਮਾਹਿਰਾਂ ਦਾ ਕਹਿਣਾ ਹੈ ਕਿ ਗ੍ਰੇਅ-ਜ਼ੋਨ ਜੰਗ ਵਿੱਚ ਵਿਰੋਧੀ ਗ਼ੈਰ-ਰਵਾਇਤੀ ਉਪਕਰਣ, ਰਣਨੀਤੀ ਤੇ ਗ਼ੈਰ–ਸਰਕਾਰੀ ਸੰਸਥਾਵਾਂ ਦੀ ਵਰਤੋਂ ਉੱਤੇ ਭਰੋਸਾ ਕੀਤਾ ਜਾਂਦਾ ਹੈ ਤੇ ਰਸਮੀ ਲਛਮਣ-ਰੇਖਾ ਕਦੇ ਉਲੰਘੀ ਨਹੀਂ ਜਾਂਦੀ।


‘ਗ੍ਰੇਅ ਜ਼ੋਨ’ ਜੰਗ ਦੇ ਨਿਸ਼ਾਨੇ ਅਕਸਰ ਅਨਿਸ਼ਚਤ ਹੁੰਦੇ ਹਨ। ਪਿਛਲੇ ਸਾਲਾਂ ਤੋਂ ਬੀਜਿੰਗ ਵੱਲੋਂ ਤਾਇਵਾਨ ਦੀ ਰਾਜਧਾਨੀ ਤਾਇਪੇ ਵਿਰੁੱਧ ‘ਗ੍ਰੇਅ ਜ਼ੋਨ’ ਜੰਗ ਛੇਤੀ ਗਈ ਹੈ। ਇਸ ਲੜੀ ਵਿੱਚ ਚੀਨ ਹੁਣ ਪ੍ਰਚਾਰ, ਆਰਥਿਕ ਦਬਾਅ, ਆੱਨਲਾਈਨ ਅਫ਼ਵਾਹਾਂ ਤੇ ਅਜਿਹੀ ਹੋਰ ਰਣਨੀਤੀ ਦੀ ਵਰਤੋਂ ਕਰ ਕੇ ਤਾਇਵਾਨ ਸਰਕਾਰ ਉੱਤੇ ਸਿਆਸੀ ਦਬਾਅ ਵਧਾ ਰਿਹਾ ਹੈ।


ਪੂਰੀ ਦੁਨੀਆ ਇਸ ਵੇਲੇ ਤਾਇਵਾਨ ਦੀ ਸਰਹੱਦ ਨਾਲ ਚੀਨ ਦੇ ਫ਼ੌਜੀ ਅਭਿਆਸਾਂ ਨੂੰ ਵੇਖ ਰਹੀ ਹੈ। ਇਸੇ ਲਈ ਹੁਣ ਬੀਜਿੰਗ ਦੇ ਵਧਦੇ ਜਾ ਰਹੀ ਫ਼ੌਜੀ ਖ਼ਤਰੇ ਨੂੰ ਲੈ ਕੇ ‘ਹਾਈ ਅਲਰਟ’ ਵੀ ਜਾਰੀ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Latest Guidelines on Covid-19: 31 ਮਾਰਚ ਤੱਕ ਕੋਰੋਨਾ ਦੀਆਂ ਨਵੀਂ ਗਾਈਡਲਾਈਨ, ਜਾਣੋ ਬਦਲੇ ਹੋਏ ਨਿਯਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904