ਨਵੀਂ ਦਿੱਲੀ: ਭਾਰਤੀ ਰੇਲਵੇ ਇਸ ਵੇਲੇ ਪੁਰਾਣੀ ਰੇਲ ਗੱਡੀਆਂ ਦੇ ਨਾਂ ਬਦਲ ਕੇ ਯਾਤਰੀਆਂ ਦੀਆਂ ਜੇਬਾਂ ਕੱਟ ਰਿਹਾ ਹੈ। ਆਮ ਰੇਲਾਂ ਦੇ ‘ਸਪੈਸ਼ਲ’ ਦੇ ਨਾਂ ’ਤੇ ਚਲਾਏ ਜਾਣ ਨਾਲ ਯਾਤਰੀਆਂ ਨੂੰ 25 ਫ਼ੀਸਦੀ ਤੱਕ ਵੱਧ ਕਿਰਾਇਆ ਦੇਣਾ ਪੈ ਰਿਹਾ ਹੈ। ਹੁਣ ਯਾਤਰੀਆਂ ਗੱਡੀਆਂ ਨੂੰ ਅਨ-ਰਿਜ਼ਰਵਡ ਐਕਸਪ੍ਰੈੱਸ ਬਣਾ ਕੇ ਦੁੱਗਣਾ ਕਿਰਾਇਆ ਵਸੂਲਣ ਦੀਆਂ ਵੀ ਤਿਆਰੀਆਂ ਹਨ। ਕੋਰੋਨਾ ਦੇ ਡਰ ਕਾਰਨ ਏਸੀ ਬੋਗੀਆਂ ’ਚ ਬੈੱਡਰੋਲ ਤਾਂ ਬੰਦ ਕਰ ਦਿੱਤਾ ਗਿਆ ਹੈ; ਜਦਕਿ ਉਸ ਦਾ ਕਿਰਾਇਆ ਯਾਤਰੀਆਂ ਸਿਰ ਹਾਲੇ ਵੀ ਪੈ ਰਿਹਾ ਹੈ।


ਏਸੀ ਡੱਬਿਆਂ ’ਚ ਬੈੱਡਰੋਲ ਦਿੱਤੇ ਜਾਣ ਦਾ ਇੰਤਜ਼ਾਮ ਹੈ; ਜਿਸ ਵਿੱਚ ਦੋ ਚਾਦਰਾਂ, ਇੱਕ ਕੰਬਲ, ਇੱਕ ਤੌਲੀਆ ਤੇ ਇੱਕ ਤਕੀਆ ਹੁੰਦਾ ਹੈ। ਇਨ੍ਹਾਂ ਸਾਰਿਆਂ ਲਈ 25 ਤੋਂ 30 ਰੁਪਏ ਵਾਧੂ ਜੋੜ ਕੇ ਰੇਲਵੇ ਕਿਰਾਇਆ ਵਸੂਲ ਕਰਦਾ ਹੈ। ‘ਗ਼ਰੀਬ ਰੱਥ’ ਵਿੱਚ ਰੇਲਾਂ ਦੇ ਕਿਰਾਏ ’ਚ ਬੈੱਡਰੋਲ ਦੇ ਚਾਰਜਿਸ ਕਿਰਾਏ ’ਚ ਜੁੜੇ ਹੋਏ ਨਹੀਂ ਹੁੰਦੇ। ਇਸ ਵਿੱਚ ਬੈੱਡ ਰੋਲ ਲੈਣ ਵਾਲੇ ਵਿਅਕਤੀਆਂ ਨੂੰ ਰੇਲ ਵਿੱਚ ਹੀ 25 ਰੁਪਏ ਵਾਧੂ ਦੇਣੇ ਹੁੰਦੇ ਹਨ।


ਮੰਨ ਲਓ ਜੇ ਤੁਸੀਂ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਤੱਕ ਜਾਣ ਵਾਲੀ ਐਕਸਪ੍ਰੈੱਸ ’ਚ ਯਾਤਰਾ ਕਰ ਰਹੇ ਹੋ ਤੇ ਇਸ ਦੇ 18 ਏਸੀ ਡੱਬੇ ਹਨ। ਇੱਕ ਕੋਚ ਵਿੱਚ 80 ਸੀਟਾਂ ਹਨ। ਇਸ ਤਰ੍ਹਾਂ ਕੁੱਲ 1,440 ਸੀਟਾਂ ਹੋਈਆਂ। ਤਾਂ ਇਸ ਇੱਕ ਰੇਲ-ਗੱਡੀ ਦੇ ਇੱਕ ਟ੍ਰਿਪ ਤੋਂ ਹੀ ਯਾਤਰੀਆਂ ਨੂੰ 36,000 ਰੁਪਏ ਦਾ ਚੂਨਾ ਲੱਗ ਰਿਹਾ ਹੈ। ਸਾਰੀਆਂ ਰੇਲ-ਗੱਡੀਆਂ ਦੀ ਵਸੂਲੀ ਕਈ ਲੱਖਾਂ ’ਚ ਬਣੇਗੀ।


ਅਜਿਹੀ ਮਨਮਰਜ਼ੀ ਦੀ ਵਸੂਲੀ ਦੀ ਜਿੱਥੇ ਯਾਤਰੀ ਆਪਣੀ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ, ਉੱਥੇ ਰੇਲ ਸੰਗਠਨ ਉੱਤਰ-ਪੂਰਬੀ ਰੇਲਵੇ ਕਰਮਚਾਰੀ ਸੰਘ ਦੇ ਜਨਰਲ ਸਕੱਤਰ ਵਿਨੋਦ ਨੇ ਵੀ ਮਨਮਰਜ਼ੀ ਦੇ ਇਸ ਰਵੱਈਏ ਪ੍ਰਤੀ ਡਾਢੀ ਨਾਰਾਜ਼ਗੀ ਪ੍ਰਗਟਾਈ ਹੈ।


ਇਹ ਵੀ ਪੜ੍ਹੋ: ਜੇ ਟ੍ਰੈਫਿਕ ਪੁਲਿਸ ਤੁਹਾਨੂੰ ਘੇਰੇ ਤਾਂ ਵਰਤੋ ਆਪਣੇ ਇਹ ਕਾਨੂੰਨੀ ਅਧਿਕਾਰ, ਚਲਾਨ ਕੱਟਣ ਦੀ ਪ੍ਰਕ੍ਰਿਆ ਬਾਰੇ ਅਹਿਮ ਨੁਕਤੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904