ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ 'ਚ 2021-22 ਦਾ ਆਮ ਬਜਟ ਪੇਸ਼ ਕੀਤਾ। ਇਸ ਦੇ ਨਾਲ ਹੀ ਭਾਰਤੀ ਸਟਾਕ ਮਾਰਕੀਟ 'ਚ ਵੀ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਬਜਟ ਵਾਲੇ ਦਿਨ ਸੈਂਸੈਕਸ 2400 ਅੰਕਾਂ ਤੋਂ ਵੱਧ ਚੜ੍ਹਿਆ, ਜਦਕਿ ਨਿਫਟੀ 'ਚ 700 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ। ਉਥੇ ਹੀ ਜੇ ਅਸੀਂ ਪਿਛਲੇ 20 ਸਾਲਾਂ ਦੇ ਇਤਿਹਾਸ ਨੂੰ ਵੇਖੀਏ, ਬਜਟ ਦੇ ਦਿਨ ਇਹ ਸਟਾਕ ਮਾਰਕੀਟ ਇੰਡੈਕਸ ਦੀ ਸਭ ਤੋਂ ਵੱਡੀ ਉਛਾਲ ਹੈ। ਇੰਡੈਕਸ 'ਚ ਪਹਿਲਾਂ ਕਦੇ ਵੀ ਬਜਟ ਦੇ ਦਿਨ ਇੰਨੀ ਵੱਡੀ ਉਛਾਲ ਨਹੀਂ ਦੇਖਣ ਨੂੰ ਮਿਲੀ।
ਪਿਛਲੇ ਦਿਨਾਂ ਦੀ ਨਿਰੰਤਰ ਗਿਰਾਵਟ ਤੋਂ ਬਾਅਦ, ਸੋਮਵਾਰ ਨੂੰ ਬਜਟ ਦਿਨ ਸਟਾਕ ਮਾਰਕੀਟ ਵਿੱਚ ਤੇਜ਼ੀ ਆਈ। ਕੋਰਾਬਾਰ ਦੀ ਸ਼ੁਰੂਆਤ ਤੋਂ ਹੀ ਸਟਾਕ ਮਾਰਕੀਟ ਵਿੱਚ ਤੇਜ਼ੀ ਰਹੀ ਅਤੇ ਬਾਜ਼ਾਰ ਦੀ ਇਹ ਤੇਜ਼ੀ ਅੰਤ ਤੱਕ ਜਾਰੀ ਰਹੀ। ਸੋਮਵਾਰ ਨੂੰ ਸੈਂਸੈਕਸ 2314.84 ਅੰਕਾਂ (5%) ਦੀ ਤੇਜ਼ੀ ਦੇ ਨਾਲ 48600.61 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 646.60 ਅੰਕ (4.74%) ਦੇ ਵਾਧੇ ਨਾਲ 14281.20 ਦੇ ਪੱਧਰ 'ਤੇ ਬੰਦ ਹੋਇਆ ਹੈ।
ਮੋਦੀ 'ਤੇ ਭੜਕੀ ਮੈਂਡੀ ਤੱਖੜ, ਕਿਸਾਨਾਂ ਨਾਲ ਹੋ ਰਹੀ ਹਿੰਸਾ ਤੋਂ ਦੁਖੀ
ਬਜਟ ਵਾਲੇ ਦਿਨ ਸੈਂਸੈਕਸ ਦੇ ਦਿਨ ਦਾ ਉੱਚ ਪੱਧਰ 48764.40 ਅੰਕ ਰਿਹਾ। ਨਿਫਟੀ ਦਾ ਅੱਜ ਦਾ ਉੱਚ ਪੱਧਰ 14336.35 ਅੰਕ ਸੀ। ਇਸ ਤੋਂ ਇਲਾਵਾ, ਬੈਂਕ ਨਿਫਟੀ 'ਚ 2700 ਤੋਂ ਵੱਧ ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ। ਬੈਂਕ ਨਿਫਟੀ ਦਾ ਪਿਛਲਾ ਕਲੋਜ਼ਿੰਗ ਪ੍ਰਾਈਜ਼ 30565.50 ਸੀ। ਅੱਜ ਦਾ ਹਾਈ 33305.30 ਸੀ। ਇਸ ਦੇ ਨਾਲ ਹੀ, ਬੈਂਕ ਨਿਫਟੀ ਅੱਜ 33089.05 ਦੇ ਪੱਧਰ 'ਤੇ ਬੰਦ ਹੋਇਆ ਹੈ।
ਬਜਟ ਦੇ ਦਿਨ ਸਾਰੇ ਇੰਡੈਕਸ ਹਰੇ ਨਿਸ਼ਾਨ 'ਤੇ ਦਿਖਾਈ ਦਿੱਤੇ। ਐਫਐਮਸੀਜੀ ਇੰਡੈਕਸ ਲਗਭਗ 2 ਪ੍ਰਤੀਸ਼ਤ, ਆਟੋ ਇੰਡੈਕਸ ਲਗਭਗ 4.5 ਪ੍ਰਤੀਸ਼ਤ, ਫਾਇਨੈਂਸ ਸਰਵਿਸ ਇੰਡੈਕਸ ਕਰੀਬ 8 ਪ੍ਰਤੀਸ਼ਤ ਦੇ ਨੇੜੇ, ਮੈਟਲ ਇੰਡੈਕਸ ਲਗਭਗ 5 ਪ੍ਰਤੀਸ਼ਤ, ਇਨਫਰਾ ਇੰਡੈਕਸ ਲਗਭਗ 5 ਪ੍ਰਤੀਸ਼ਤ, ਆਈਟੀ ਇੰਡੈਕਸ 1.50 ਪ੍ਰਤੀਸ਼ਤ ਵੱਧ ਸੀ। ਹਾਲਾਂਕਿ, ਬਾਜ਼ਾਰ ਬੰਦ ਹੋਣ ਨਾਲ ਫਾਰਮਾ ਇੰਡੈਕਸ 0.55 ਪ੍ਰਤੀਸ਼ਤ 'ਤੇ ਬੰਦ ਹੋਇਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Budget 2021: ਸੈਂਸੈਕਸ-ਨਿਫਟੀ 'ਚ ਪਹਿਲਾਂ ਕਦੇ ਨਹੀਂ ਦਿਖੀ ਬਜਟ ਦੇ ਦਿਨ ਇੰਨੀ ਤੇਜ਼ੀ
ਏਬੀਪੀ ਸਾਂਝਾ
Updated at:
01 Feb 2021 05:58 PM (IST)
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ 'ਚ 2021-22 ਦਾ ਆਮ ਬਜਟ ਪੇਸ਼ ਕੀਤਾ। ਇਸ ਦੇ ਨਾਲ ਹੀ ਭਾਰਤੀ ਸਟਾਕ ਮਾਰਕੀਟ 'ਚ ਵੀ ਭਾਰੀ ਤੇਜ਼ੀ ਦੇਖਣ ਨੂੰ ਮਿਲੀ ਹੈ। ਬਜਟ ਵਾਲੇ ਦਿਨ ਸੈਂਸੈਕਸ 2400 ਅੰਕਾਂ ਤੋਂ ਵੱਧ ਚੜ੍ਹਿਆ, ਜਦਕਿ ਨਿਫਟੀ 'ਚ 700 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ।
- - - - - - - - - Advertisement - - - - - - - - -