ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਖ਼ਤਮ ਕਰ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ। ਪਹਿਲਾਂ ਤਾਂ ਦਿੱਲੀ ਵਿੱਚ ਮੋਰਚੇ ਵਾਲੀ ਥਾਂ ਇੰਨਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਤੇ ਹੁਣ ਕਿਸਾਨ ਏਕਤਾ ਮੋਰਚਾ ਦਾ ਟਵਿੱਟਰ ਹੈਂਡਲ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਇਸ ਟਵਿੱਟਰ ਹੈਂਡਲ ਦੇ ਜ਼ਰੀਏ ਸਾਰੀ ਜਾਣਕਾਰੀ ਕਿਸਾਨਾਂ ਨਾਲ ਸਾਂਝਾ ਕਰਦੇ ਸੀ।

ਕਿਸਾਨ ਏਕਤਾ ਮੋਰਚਾ ਦੇ ਆਈ ਸੈੱਲ ਦੇ ਹੈੱਡ ਬਲਜੀਤ ਸਿੰਘ ਨੇ ਦੱਸਿਆ ਕਿ,"ਸਰਕਾਰ ਨੇ ਕਿਸਾਨ ਏਕਤਾ ਮੋਰਚਾ ਤੇ ਉਸ ਨਾਲ ਜੁੜੇ ਕੁਝ ਹੋਰ ਟਵਿੱਟਰ ਹੈਂਡਲਾਂ ਤੇ ਰੋਕ ਲਾ ਦਿੱਤੀ ਹੈ।"



ਇਸ ਦੇ ਨਾਲ ਹੀ ਮੀਡੀਆ ਸੰਸਥਾ 'ਦ ਕਾਰਵਾਂ ਇੰਡੀਆ' (@theCaravanIndia) ਦਾ ਟਵਿੱਟਰ ਹੈਂਡਲ ਵੀ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ  ਕਿ ਕੁਝ ਦਿਨ ਪਹਿਲਾਂ ਦਿੱਲੀ ਬਾਰਡਰ ਤੋਂ ਪੱਤਰਕਾਰ ਮਨਦੀਪ ਪੂਨੀਆ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮਨਦੀਪ ਇੱਕ ਅਜ਼ਾਦ ਪੱਤਰਕਾਰ ਹੈ ਪਰ ਉਹ ਦਾ ਕਾਰਵਾਂ ਨਾਲ ਵੀ ਸਬੰਧਤ ਹੈ।