ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਜਾਰੀ ਕਿਸਾਨ ਅੰਦੋਲਨ ਦੇ ਵਿਚ ਸਰਕਾਰ ਨੇ ਬਜਟ 'ਚ ਉਨ੍ਹਾਂ ਲਈ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ 'ਚ ਕਿਹਾ ਕਿ ਕਿਸਾਨਾਂ ਨੂੰ ਲਾਗਤ ਤੋਂ ਡੇਢ ਗੁਣਾ ਜ਼ਿਆਦਾ MSP ਦੇਣ ਦਾ ਯਤਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਰੇ ਕਮੋਡਿਟੀ 'ਤੇ ਡੇਢ ਗੁਣਾ ਜ਼ਿਆਦਾ MSP ਦਿੱਤਾ ਜਾਵੇਗਾ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਦੱਸਿਆ ਗਿਆ ਵਿੱਤੀ ਸਾਲ 2021 'ਚ MSP ਲਈ 75,100 ਕਰੋੜ ਰੁਪਏ ਵੰਡੇ ਗਏ।
ਮੁਸ਼ਕਿਲ ਸਮੇਂ 'ਚ ਵੀ ਮੋਦੀ ਸਰਕਾਰ ਦਾ ਫੋਕਸ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਵਿਕਾਸ ਦੀ ਰਫ਼ਤਾਰ ਵਧਾਉਣ 'ਤੇ ਆਮ ਲੋਕਾਂ ਨੂੰ ਸਹਾਇਤਾ ਪਹੁੰਚਾਉਣ 'ਤੇ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਵਾਰ ਦਾ ਬਜਟ ਡਿਜੀਟਲ ਬਜਟ ਹੈ। ਇਹ ਅਜਿਹੇ ਸਮੇਂ ਆ ਰਿਹਾ ਹੈ ਜਦੋਂ ਦੇਸ਼ ਦੀ ਜੀਡੀਪੀ ਲਗਾਤਾਰ ਦੋ ਵਾਰ ਮਾਇਨਸ 'ਚ ਗਈ ਹੈ ਪਰ ਇਹ ਗਲੋਬਲ ਇਕੋਨੌਮੀ ਨਾਲ ਅਜਿਹਾ ਹੀ ਹੋਇਆ ਹੈ। ਸਾਲ 2021 ਇਤਿਹਾਸਕ ਸਾਲ ਹੋਣ ਜਾ ਰਿਹਾ ਹੈ।
ਸਰਕਾਰ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ 'ਤੇ ਕਾਇਮ ਹੈ। ਪੀਐਮ ਮੋਦੀ ਨੇ 80 ਮਿਲੀਅਨ ਪਰਿਵਾਰਾਂ ਨੂੰ ਕਈ ਮਹੀਨਿਆਂ ਤਕ ਮੁਫ਼ਤ ਗੈਸ ਮੁਹੱਈਆ ਕਰਾਈ, 40 ਮਿਲੀਅਨ ਤੋਂ ਜ਼ਿਆਦਾ ਕਿਸਾਨਾਂ, ਮਹਿਲਾਵਾਂ, ਗਰੀਬਾਂ ਲਈ ਸਿੱਧਾ ਨਕਦ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।
2013-14 'ਚ ਕਣਕ ਤੇ ਸਰਕਾਰ ਨੇ 33 ਹਜ਼ਾਰ ਕਰੋੜ ਰੁਪਏ ਖਰਚ ਕੀਤੇ। 2019 'ਚ ਅਅਸੀਂ 63 ਹਜ਼ਾਰ ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਜੋ ਵਧ ਕੇ ਕਰੀਬ 75 ਹਜ਼ਾਰ ਕਰੋੜ ਰੁਪਏ ਹੋ ਗਈ 2020-21 'ਚ 43 ਲੱਖ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲਿਆ।
ਝੋਨੇ ਦੀ ਖਰੀਦਦਾਰੀ ਤੇ 2013-14 'ਚ 63 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ। ਇਸ ਵਾਰ ਇਹ ਵਧ ਕੇ 1 ਲੱਖ, 45 ਹਜ਼ਾਰ ਕਰੋੜ ਰੁਪਏ ਹੋ ਚੁੱਕਾ ਹੈ। ਇਸ ਸਾਲ ਇਹ ਅੰਕੜਾ ਇਕ ਲੱਖ 72 ਹਜ਼ਾਰ ਕਰੋੜ ਰੁਪਏ ਤਕ ਪਹੁੰਚ ਸਕਦਾ ਹੈ। 1.2 ਕਰੋੜ ਕਿਸਾਨਾਂ ਨੂੰ ਪਿਛਲੇ ਸਾਲ ਫਾਇਦਾ ਹੋਇਆ। ਇਸ ਵਾਰ 1.5 ਕਰੋੜ ਕਿਸਾਨਾਂ ਨੂੰ ਫਾਇਦਾ ਹੋਇਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ