Free Ration Update: ਕੋਰੋਨਾ ਕਾਲ 'ਚ ਲੋਕਾਂ ਦੀ ਮਦਦ ਲਈ ਕੇਂਦਰ ਸਰਕਾਰ ਨੇ 'ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ' ਸ਼ੁਰੂ ਕੀਤੀ ਸੀ, ਜਿਸ ਦੇ ਤਹਿਤ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ। ਰਾਸ਼ਨ ਕਾਰਡ ਵਾਲੇ ਲਾਭਪਾਤਰੀ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ ਜਾਂ ਆਧਾਰ ਕਾਰਡ ਤੋਂ ਵੀ ਇਸ ਯੋਜਨਾ ਦਾ ਲਾਭ ਲਿਆ ਜਾ ਸਕਦਾ ਹੈ। ਜੇਕਰ ਤੁਸੀਂ ਵੀ ਯੋਗ ਹੋ ਅਤੇ ਇਸ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਹੈ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਤੁਸੀਂ ਆਸਾਨੀ ਨਾਲ ਘਰ ਬੈਠੇ ਆਨਲਾਈਨ ਸ਼ਿਕਾਇਤ ਕਰ ਸਕਦੇ ਹੋ। ਮੁਫ਼ਤ ਰਾਸ਼ਨ ਤੁਹਾਡੇ ਘਰ ਪਹੁੰਚਾਇਆ ਜਾਵੇਗਾ।


ਜਾਣੋ ਕਿਵੇਂ ਕਰ ਸਕਦੇ ਹੋ ਸ਼ਿਕਾਇਤ?


ਰਾਸ਼ਨ ਨਾ ਮਿਲਣ ਦੀ ਸੂਰਤ 'ਚ ਤੁਸੀਂ ਵੈੱਬਸਾਈਟ ਅਤੇ ਈ-ਮੇਲ ਰਾਹੀਂ ਆਨਲਾਈਨ ਸ਼ਿਕਾਇਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸ਼ਿਕਾਇਤ ਕਰਨ ਲਈ ਹੈਲਪਲਾਈਨ ਨੰਬਰ ਡਾਇਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਥਾਵਾਂ 'ਤੇ ਜਾ ਕੇ ਆਸਾਨੀ ਨਾਲ ਆਪਣੀ ਸ਼ਿਕਾਇਤ ਕਰ ਸਕਦੇ ਹੋ। ਈ-ਮੇਲ ਰਾਹੀਂ ਸ਼ਿਕਾਇਤ ਕਰਨ ਲਈ ਤੁਹਾਨੂੰ ਆਪਣੀ ਸ਼ਿਕਾਇਤ ਲਿਖਣੀ ਪਵੇਗੀ। ਇਸ 'ਚ ਆਪਣੇ ਰਾਸ਼ਨ ਕਾਰਡ ਨੰਬਰ ਦੇ ਨਾਲ ਤੁਹਾਨੂੰ ਰਾਸ਼ਨ ਡਿਪੂ ਦਾ ਨਾਮ ਵੀ ਦਰਜ ਕਰਨਾ ਹੋਵੇਗਾ। ਦੋਵਾਂ ਦੀ ਜਾਣਕਾਰੀ ਪਛਾਣ ਲਈ ਦਿੱਤੀ ਜਾਂਦੀ ਹੈ।


ਈ-ਮੇਲ ਰਾਹੀਂ ਕਿਵੇਂ ਕਰਨੀ ਹੈ ਸ਼ਿਕਾਇਤ?


ਈ-ਮੇਲ ਰਾਹੀਂ ਸ਼ਿਕਾਇਤ ਲਈ cfood@nic.in 'ਤੇ ਮੇਲ ਭੇਜੋ। ਪਰ ਧਿਆਨ ਰੱਖੋ ਕਿ ਸਿਰਫ਼ ਦਿੱਲੀ ਦੇ ਰਾਸ਼ਨ ਕਾਰਡ ਧਾਰਕ ਹੀ ਇਸ ਆਈਡੀ 'ਤੇ ਈਮੇਲ ਭੇਜ ਸਕਦੇ ਹਨ। ਦਿੱਲੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹੂਲਤ ਦਾ ਲਾਭ ਲੈਣ ਲਈ ਹੀ ਇਸ 'ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਤੁਸੀਂ ਸਰਕਾਰ ਦੀ ਅਧਿਕਾਰਤ ਵੈੱਬਸਾਈਟ (https://fs.delhigovt.nic.in) 'ਤੇ ਵੀ ਸ਼ਿਕਾਇਤ ਕਰ ਸਕਦੇ ਹੋ।


ਟੋਲ-ਫ੍ਰੀ ਨੰਬਰ 'ਤੇ ਕਰੋ ਸ਼ਿਕਾਇਤ


ਦਿੱਲੀ ਸਰਕਾਰ ਵੱਲੋਂ ਟੋਲ ਫਰੀ ਨੰਬਰ ਵੀ ਦਿੱਤਾ ਗਿਆ ਹੈ। ਟੋਲ ਫ੍ਰੀ ਨੰਬਰ 'ਤੇ ਸ਼ਿਕਾਇਤ ਦਰਜ ਕਰਾਉਣ ਲਈ ਤੁਹਾਨੂੰ (1800110841) 'ਤੇ ਕਾਲ ਕਰਨੀ ਪਵੇਗੀ। ਜੇਕਰ ਫਿਰ ਵੀ ਤੁਹਾਨੂੰ ਲਾਭ ਨਹੀਂ ਮਿਲਦਾ ਤਾਂ ਤੁਸੀਂ ਦਫ਼ਤਰ ਦੇ ਪਤੇ 'ਤੇ ਜਾ ਕੇ ਵੀ ਸ਼ਿਕਾਇਤ ਕਰ ਸਕਦੇ ਹੋ। ਇੰਨਾ ਹੀ ਨਹੀਂ ਤੁਸੀਂ ਰਾਸ਼ਨ ਬਲੈਕ ਕਰਨ ਦੀ ਸ਼ਿਕਾਇਤ ਵੀ ਕਰ ਸਕਦੇ ਹੋ।