PAN-Aadhaar Card After A person Dies: ਅੱਜ ਦੇ ਸਮੇਂ 'ਚ ਆਧਾਰ ਕਾਰਡ ਤੇ ਪੈਨ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇਕ ਬਣ ਗਏ ਹਨ। ਬੱਚੇ ਦੇ ਸਕੂਲ 'ਚ ਦਾਖ਼ਲੇ ਤੋਂ ਲੈ ਕੇ ਹਸਪਤਾਲ 'ਚ ਦਾਖ਼ਲ ਹੋਣ ਤੱਕ ਹਰ ਥਾਂ ਆਧਾਰ ਕਾਰਡ ਤੇ ਪੈਨ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ। ਕੋਵਿਡ-19 ਖ਼ਿਲਾਫ਼ ਟੀਕਾਕਰਨ (Corona Vaccination)  ਜਾਂ ਇਨਕਮ ਟੈਕਸ ਰਿਟਰਨ (Income Tax Return) ਭਰਨ ਆਦਿ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਪੈਨ ਕਾਰਡ ਤੇ ਆਧਾਰ ਕਾਰਡ ਦੀ ਵਧਦੀ ਵਰਤੋਂ ਕਾਰਨ ਪਿਛਲੇ ਕੁਝ ਸਾਲਾਂ 'ਚ ਇਸ ਦੀ ਦੁਰਵਰਤੋਂ ਵੀ ਬਹੁਤ ਵਧਣ ਲੱਗੀ ਹੈ। ਕਈ ਵਾਰ ਜਦੋਂ ਆਮਦਨ ਕਰ ਵਿਭਾਗ ਨੇ ਜੀਐਸਟੀ ਚੋਰੀ ਦੇ ਮਾਮਲੇ 'ਚ ਕਾਰਵਾਈ ਕੀਤੀ ਤਾਂ ਪਤਾ ਲੱਗਾ ਕਿ ਜਿਸ ਵਿਅਕਤੀ ਦੇ ਨਾਂ 'ਤੇ ਪੈਨ ਕਾਰਡ ਤੇ ਆਧਾਰ ਕਾਰਡ ਦਰਜ ਹੈ, ਉਸ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

ਇੱਕ ਨਹੀਂ ਸਗੋਂ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਮ੍ਰਿਤਕ ਵਿਅਕਤੀ ਦੇ ਜ਼ਰੂਰੀ ਦਸਤਾਵੇਜ਼ਾਂ ਦੀ ਕਈ ਵਾਰ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਕਾਰਨ ਬਾਅਦ 'ਚ ਪਰਿਵਾਰ ਵਾਲੇ ਪ੍ਰੇਸ਼ਾਨ ਹੁੰਦੇ ਹਨ। ਅਜਿਹੇ 'ਚ ਇਹ ਸਵਾਲ ਉੱਠਦਾ ਹੈ ਕਿ ਮ੍ਰਿਤਕ ਦੇ ਆਧਾਰ, ਪੈਨ, ਵੋਟਰ ਕਾਰਡ ਦਾ ਕੀ ਕੀਤਾ ਜਾਵੇ। ਤਾਂ ਆਓ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ -

ਇਸ ਤਰ੍ਹਾਂ ਜਮ੍ਹਾਂ ਕਰੋ ਆਧਾਰ ਕਾਰਡ
ਆਧਾਰ ਕਾਰਡ ਅੱਜ ਕੱਲ੍ਹ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇਕ ਹੈ। ਇਸ ਗੱਲ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ ਕਿ ਵਿਅਕਤੀ ਦੀ ਮੌਤ ਤੋਂ ਬਾਅਦ ਇਸ ਦੀ ਦੁਰਵਰਤੋਂ ਨਾ ਹੋਵੇ। ਹਾਲਾਂਕਿ ਆਧਾਰ ਕਾਰਡ ਇਕ ਵਿਲੱਖਣ ਆਈਡੀ ਹੈ। ਇਸ ਕਾਰਨ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਪਰ ਇਸ ਨੂੰ ਬਲਾਕ ਕਰਨ ਦੀ ਸਹੂਲਤ ਹੈ। ਇਸ ਤੋਂ ਇਲਾਵਾ ਜੇਕਰ ਉਹ ਵਿਅਕਤੀ ਕਿਸੇ ਸਰਕਾਰੀ ਸਕੀਮ ਦਾ ਲਾਭ ਲੈ ਰਿਹਾ ਹੈ ਤਾਂ ਉਸ ਨੂੰ ਵੀ ਰੋਕਿਆ ਜਾਵੇ।

ਆਧਾਰ ਕਾਰਡ ਨੂੰ ਬਲਾਕ ਕਰਨ ਲਈ ਪਹਿਲਾਂ ਤੁਸੀਂ ਆਧਾਰ ਦੀ ਅਧਿਕਾਰਤ ਵੈੱਬਸਾਈਟ uidai.gov.in 'ਤੇ ਜਾਓ।

ਇਸ ਤੋਂ ਬਾਅਦ ਤੁਸੀਂ My Aadhaar ਆਪਸ਼ਨ 'ਤੇ ਕਲਿੱਕ ਕਰੋ।

ਇਸ ਤੋਂ ਬਾਅਦ Aadhaar Lock ਅਤੇ Unlock ਦੇ ਵਿਕਲਪ 'ਤੇ ਕਲਿੱਕ ਕਰੋ।

ਇਸ ਤੋਂ ਬਾਅਦ ਤੁਸੀਂ Lock UID ਅਤੇ Unlock UID ਆਪਸ਼ਨ ਖੋਲ੍ਹੋਗੇ। ਇਸ 'ਤੇ ਕਲਿੱਕ ਕਰੋ।

ਫਿਰ Lock UID 'ਤੇ ਕਲਿੱਕ ਕਰੋ।

ਇਸ ਤੋਂ ਬਾਅਦ ਤੁਹਾਨੂੰ 12 ਨੰਬਰ ਆਧਾਰ ਅਤੇ ਆਪਣਾ ਨਾਮ ਅਤੇ ਪਿਨ ਕੋਡ ਦਰਜ ਕਰਨਾ ਹੋਵੇਗਾ।

ਇਸ ਤੋਂ ਬਾਅਦ ਆਪਣਾ ਸਕਿਊਰਿਟੀ ਕੋਡ ਦਰਜ ਕਰੋ।

ਇਸ ਤੋਂ ਬਾਅਦ ਰਜਿਸਟਰਡ ਨੰਬਰ 'ਤੇ OTP ਐਂਟਰ ਕਰੋ ਅਤੇ ਤੁਹਾਡਾ ਆਧਾਰ ਬਲਾਕ ਹੋ ਜਾਵੇਗਾ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490 

ਪੈਨ ਕਾਰਡ ਨੂੰ ਇਸ ਤਰ੍ਹਾਂ ਜਮ੍ਹਾ ਕਰੋ Submit
ਪੈਨ ਕਾਰਡ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਇਕ ਦਸਤਾਵੇਜ਼ ਹੈ। ਇਸ ਦੀ ਵਰਤੋਂ ਲਗਭਗ ਹਰ ਮਹੱਤਵਪੂਰਨ ਵਿੱਤੀ ਕੰਮ ਲਈ ਕੀਤੀ ਜਾਂਦੀ ਹੈ।

ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਪੈਨ ਕਾਰਡ ਦਾ ਖ਼ਾਸ ਖਿਆਲ ਰੱਖਣਾ ਪੈਂਦਾ ਹੈ। ਇਹ ਕਿਸੇ ਗਲਤ ਹੱਥਾਂ 'ਚ ਨਹੀਂ ਆਉਣਾ ਚਾਹੀਦਾ।

ਪਰਿਵਾਰਕ ਮੈਂਬਰਾਂ ਨੂੰ ਜਿੰਨੀ ਜਲਦੀ ਹੋ ਸਕੇ ਇਸ ਨੂੰ ਅਯੋਗ ਕਰ ਦੇਣਾ ਚਾਹੀਦਾ ਹੈ।

ਇਸ ਦੇ ਲਈ ਤੁਸੀਂ ਇਨਕਮ ਟੈਕਸ ਵਿਭਾਗ (Income Tax Department) ਨਾਲ ਸੰਪਰਕ ਕਰ ਸਕਦੇ ਹੋ।

ਧਿਆਨ ਰਹੇ ਕਿ ਇਸ ਨੂੰ Deactivate ਕਰਨ ਤੋਂ ਪਹਿਲਾਂ ਅਕਾਊਂਟ ਨੂੰ ਕਿਸੇ ਹੋਰ ਦੇ ਨਾਂਅ 'ਤੇ ਟਰਾਂਸਫ਼ਰ ਕਰ ਲਓ।

ਇਸ ਤੋਂ ਬਾਅਦ ਇਨਕਮ ਟੈਕਸ ਦੀ ਵੈੱਬਸਾਈਟ 'ਤੇ ਜਾਓ ਅਤੇ ਇਸ ਨੂੰ Deactivate ਕਰ ਦਿਓ।