New AC Star Rating in India : ਏਅਰ ਕੰਡੀਸ਼ਨਲ (Air Conditioner) ਲਈ ਸਰਕਾਰ ਵੱਲੋਂ ਨਵੀਂ ਐਨਰਜੀ ਰੇਟਿੰਗ ਨਿਯਮ (energy rating law) ਲਾਗੂ ਕੀਤੇ ਜਾ ਰਹੇ ਹਨ। ਇਹ ਨਿਯਮ 1 ਜੁਲਾਈ 2022 ਤੋਂ ਦੇਸ਼ ਭਰ 'ਚ ਲਾਗੂ ਹੋ ਜਾਣਗੇ। ਬਿਊਰੋ ਆਫ਼ ਐਨਰਜੀ ਐਫੀਸਿਐਂਸੀ (Bureau of energy efficiency) ਨੇ ਨਵੇਂ ਬਦਲਾਅ ਨੂੰ ਲੈ ਕੇ 19 ਅਪ੍ਰੈਲ 2022 ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ। ਇਹ ਨਵੇਂ ਸਟਾਰ ਰੇਟਿੰਗ ਨਿਯਮ 5 ਸਟਾਰ ਰੇਟਿੰਗ ਏਸੀ 'ਤੇ ਲਾਗੂ ਹੋਣਗੇ। ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਤੁਹਾਡੇ ਏਸੀ ਦੀ 5 ਸਟਾਰ ਰੇਟਿੰਗ ਘੱਟ ਕੇ 4 ਸਟਾਰ ਹੋ ਜਾਵੇਗੀ। ਹੁਣ ਇਸ ਸਭ ਦੇ ਵਿਚਕਾਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਅਜਿਹਾ ਕਰਨ ਦਾ ਕਾਰਨ ਕੀ ਹੈ?
AC Star Rating ਕੀ ਹੈ?
ਏਸੀ ਦੀ ਸਟਾਰ ਰੇਟਿੰਗ ਐਨਰਜੀ ਐਫੀਸਿਐਂਸੀ ਮਤਲਬ ਊਰਜਾ ਦੀ ਖਪਤ ਨੂੰ ਤੈਅ ਕਰਦੀ ਹੈ। ਇਹ Bureau of energy efficiency ਮਤਲਬ (BEE) ਵੱਲੋਂ ਜਾਰੀ ਕੀਤੀ ਜਾਂਦੀ ਹੈ। ਸਟਾਰ ਰੇਟਿੰਗ ਦੀ ਮਦਦ ਨਾਲ ਇਹ ਸਮਝਣਾ ਆਸਾਨ ਹੋ ਜਾਂਦਾ ਹੈ ਕਿ ਤੁਹਾਡਾ ਏਸੀ ਕਿੰਨੀ ਊਰਜਾ ਬਚਾਏਗਾ। ਹੁਣ ਤੁਸੀਂ ਜਿੰਨੀ ਜ਼ਿਆਦਾ ਊਰਜਾ ਦੀ ਬਚਤ ਕਰਦੇ ਹੋ, ਓਨਾ ਹੀ ਜ਼ਿਆਦਾ ਬਿਜਲੀ ਦਾ ਬਿੱਲ ਘੱਟ ਆਵੇਗਾ। ਹੁਣ ਬੀਈਈ 'ਚ ਕੁਝ ਬਦਲਾਅ ਕੀਤੇ ਗਏ ਹਨ, ਜਿਸ ਕਾਰਨ ਸਟਾਰ ਰੇਟਿੰਗ 'ਚ ਇਕ ਪੁਆਇੰਟ ਦੀ ਕਮੀ ਕੀਤੀ ਗਈ ਹੈ।
AC Star Rating ਦਾ ਗਾਹਕਾਂ 'ਤੇ ਕੀ ਪਵੇਗਾ ਕੀ ਅਸਰ?
ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ 5 ਸਟਾਰ ਰੇਟਿੰਗ ਘੱਟ ਕੇ 4 ਸਟਾਰ ਹੋ ਜਾਵੇਗੀ। ਇਹ ਸਪੱਸ਼ਟ ਕਰ ਦੇਈਏ ਵਿੰਡੋ ਅਤੇ ਸਪਲਿਟ ਏਸੀ ਲਈ ਸਟਾਰ ਰੇਟਿੰਗ ਇੱਕੋ ਜਿਹੀ ਨਹੀਂ ਹੋਵੇਗੀ। ਨਵੀਂ ਸਟਾਰ ਰੇਟਿੰਗ ਦੇ ਲਾਗੂ ਹੋਣ ਤੋਂ ਬਾਅਦ ਏਸੀ ਦੀ ਕੀਮਤ 'ਚ 7 ਤੋਂ 10 ਫ਼ੀਸਦੀ ਤੱਕ ਦਾ ਉਛਾਲ ਆ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਨਵੇਂ ਨਿਯਮਾਂ ਤੋਂ ਬਾਅਦ ਏਸੀ ਦੀ ਉਤਪਾਦਨ ਲਾਗਤ ਵੱਧ ਜਾਵੇਗੀ। ਅਜਿਹੀ ਖਬਰ ਵੀ ਸਾਹਮਣੇ ਆਈ ਹੈ ਕਿ ਏਸੀ ਤੋਂ ਬਾਅਦ ਜਨਵਰੀ 2023 'ਚ ਫਰਿੱਜ ਲਈ ਨਵੀਂ ਸਟਾਰ ਰੇਟਿੰਗ ਆਵੇਗੀ। ਵਧੇਰੇ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਬਦਲਾਅ ਤੋਂ ਬਾਅਦ ਏਸੀ ਦੀ ਸਟਾਰ ਰੇਟਿੰਗ 'ਚ ਅਗਲਾ ਬਦਲਾਅ ਹੁਣ ਸਾਲ 2025 'ਚ ਹੋਵੇਗਾ।