ਨਵੀਂ ਦਿੱਲੀ: ਕਾਰਲਾਈਲ ਗਰੁੱਪ ਏਅਰਟੈੱਲ (Airtel) ਦੇ ਡੇਟਾ ਸੈਂਟਰ ਕਾਰੋਬਾਰ (Data Center Business) 'ਨੈਕਸਟਰਾ ਡੇਟਾ' ਵਿੱਚ 25 ਫ਼ੀਸਦੀ ਹਿੱਸੇਦਾਰੀ 235 ਮਿਲੀਅਨ ਡਾਲਰ (ਲਗਪਗ 1,780 ਕਰੋੜ ਰੁਪਏ) ਵਿੱਚ ਖਰੀਦੇਗਾ। ਇਸ ਸਥਿਤੀ ਵਿੱਚ ਨੈਕਸਟਰਾ ਦੀ ਕੀਮਤ 1.2 ਬਿਲੀਅਨ ਹੋਣ ਦੀ ਉਮੀਦ ਹੈ, ਜੋ 9,084 ਕਰੋੜ ਰੁਪਏ ਤੋਂ ਵੱਧ ਹੈ। ਸਮਝੌਤੇ ਦੇ ਪੂਰਾ ਹੋਣ 'ਤੇ ਕਾਰਲਾਈਲ (Carlyle Group) ਦੀ ਉਦਯੋਗ ਵਿੱਚ 25 ਪ੍ਰਤੀਸ਼ਤ ਹਿੱਸੇਦਾਰੀ ਹੋਵੇਗੀ ਤੇ ਬਾਕੀ 75 ਪ੍ਰਤੀਸ਼ਤ ਹਿੱਸਾ ਏਅਰਟੈਲ ਦਾ ਹੋਵੇਗਾ।
235 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ:
ਭਾਰਤੀ ਏਅਰਟੈੱਲ ਨੇ ਬਿਆਨ ਵਿੱਚ ਕਿਹਾ, “ਭਾਰਤੀ ਏਅਰਟੈੱਲ ਤੇ ਕਮਫਰਟ ਇਨਵੈਸਟਮੈਂਟਸ ਨੇ ਅੱਜ ਸਮਝੌਤੇ ਦਾ ਐਲਾਨ ਕੀਤਾ ਜਿਸ ਤਹਿਤ ਕੰਫਰਟ ਇਨਵੈਸਟਮੈਂਟਸ Nxtra Data ਲਿਮਟਿਡ ਵਿੱਚ 235 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ, ਜੋ ਏਅਰਟੈੱਲ ਦੀ ਪੂਰੀ ਮਲਕੀਅਤ ਵਾਲੀ ਤੇ ਅਗਲੇ ਡੇਟਾ ਸੈਂਟਰ ਦੇ ਕਾਰੋਬਾਰ ਵਿੱਚ ਸ਼ਾਮਲ ਹੈ।”
ਕਈ ਕੰਪਨੀਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ: ਇਹ ਪ੍ਰਮੁੱਖ ਭਾਰਤੀ ਤੇ ਗਲੋਬਲ ਉੱਦਮਾਂ, ਸ਼ੁਰੂਆਤ, ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਤੇ ਸਰਕਾਰਾਂ ਨੂੰ ਡੇਟਾ ਸੈਂਟਰ ਸੇਵਾਵਾਂ ਪ੍ਰਦਾਨ ਕਰਦਾ ਹੈ।
ਨੈਕਸਟਰਾ ਦੇ ਦੇਸ਼ ਭਰ ਵਿੱਚ 10 ਵੱਡੇ ਡੇਟਾ ਸੈਂਟਰ:
ਬਿਆਨ ਵਿੱਚ ਕਿਹਾ ਗਿਆ ਹੈ, “ਨੈਕਸਟਰਾ ਵਿੱਚ ਦੇਸ਼ ਭਰ ਵਿੱਚ 10 ਵੱਡੇ ਡੇਟਾ ਸੈਂਟਰ ਤੇ 120 ਤੋਂ ਵੱਧ ਐਜ ਡੇਟਾ ਸੈਂਟਰ ਹਨ ਜੋ ਗਾਹਕਾਂ ਨੂੰ ਸਹਿ-ਸਥਾਨ ਸੇਵਾਵਾਂ, ਕਲਾਉਡ ਇਨਫਰਾਸਟਕਚਰ, ਮੈਨੇਜ਼ਡ ਹੋਸਟਿੰਗ, ਡੇਟਾ ਬੈਕਅਪ, ਡਿਜਾਸਟਰ ਰਿਕਵਰੀ ਤੇ ਰਿਮੋਟ ਇਨਫਰਾਸਟਕਚਰ ਮੈਨੇਜਮੈਂਟ ਵਰਗੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।”
ਇੱਕ ਨਵਾਂ ਡੇਟਾ ਸੈਂਟਰ ਬਣਾ ਰਿਹਾ ਹੈ ਨੈਕਸਟਰਾ: ਬਿਆਨ ਅਨੁਸਾਰ, ਕੰਪਨੀ ਨੇ ਪਿਛਲੇ ਸਾਲ ਪੁਣੇ ਵਿੱਚ ਇੱਕ ਡੇਟਾ ਸੈਂਟਰ ਸਥਾਪਤ ਕੀਤਾ ਸੀ ਤੇ ਚੇਨਈ, ਮੁੰਬਈ ਤੇ ਕੋਲਕਾਤਾ ਵਿੱਚ ਨਵੇਂ ਸੈਂਟਰ ਬਣਾਏ ਜਾ ਰਿਹਾ ਹੈ।
‘ਡੇਟਾ ਗੋਪਨੀਅਤਾ ਸਾਡੇ ਲਈ ਜ਼ਰੂਰੀ’
ਸੌਦੇ 'ਤੇ ਟਿੱਪਣੀ ਕਰਦਿਆਂ ਭਾਰਤੀ ਏਅਰਟੈੱਲ ਦੇ ਐਮਡੀ ਤੇ ਸੀਈਓ ਗੋਪਾਲ ਵਿੱਠਲ ਨੇ ਕਿਹਾ, "ਏਅਰਟੈੱਲ ਵਿਖੇ ਅਸੀਂ ਇੱਕ ਮਜ਼ਬੂਤ ਡੇਟਾ ਸੈਂਟਰ ਪੋਰਟਫੋਲੀਓ ਬਣਾਇਆ ਹੈ ਜੋ ਭਵਿੱਖ ਲਈ ਤਿਆਰ ਹੈ। ਸਾਡੇ ਗ੍ਰਾਹਕਾਂ ਦੀ ਸੁਰੱਖਿਆ ਤੇ ਡੇਟਾ ਗੋਪਨੀਯਤਾ ਸਾਡੇ ਲਈ ਪਹਿਲ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Exit Poll 2024
(Source: Poll of Polls)
ਏਅਰਟੈੱਲ 'ਚ ਹੋਣ ਜਾ ਰਿਹਾ ਵੱਡਾ ਧਮਾਕਾ, 25 ਪ੍ਰਤੀਸ਼ਤ ਹਿੱਸੇਦਾਰੀ ਖਰੀਦੇਗਾ ਕਾਰਲਾਈਲ ਗਰੁੱਪ
ਏਬੀਪੀ ਸਾਂਝਾ
Updated at:
01 Jul 2020 01:08 PM (IST)
ਕਾਰਲਾਈਲ ਗਰੁੱਪ ਏਅਰਟੈੱਲ ਦੇ ਡਾਟਾ ਸੈਂਟਰ ਕਾਰੋਬਾਰ ‘ਨੈਕਸਟਰਾ ਡੇਟਾ’ ਵਿੱਚ 25 ਪ੍ਰਤੀਸ਼ਤ ਹਿੱਸੇਦਾਰੀ 1,780 ਕਰੋੜ ਰੁਪਏ ਵਿੱਚ ਖਰੀਦੇਗੀ। ਨੈਕਸਟਰਾ ਵੱਡੇ ਭਾਰਤੀ ਤੇ ਗਲੋਬਲ ਉੱਦਮਾਂ, ਸ਼ੁਰੂਆਤ, ਛੋਟੇ ਤੇ ਦਰਮਿਆਨੇ ਕਾਰੋਬਾਰਾਂ ਤੇ ਸਰਕਾਰਾਂ ਨੂੰ ਡਾਟਾ ਸੈਂਟਰ ਸੇਵਾਵਾਂ ਪ੍ਰਦਾਨ ਕਰਦਾ ਹੈ।
- - - - - - - - - Advertisement - - - - - - - - -