ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ 'ਚ ਨਵਾਂ ਤੱਥ ਸਾਹਮਣੇ ਆਇਆ ਹੈ। ਦਰਅਸਲ ਸੁਸ਼ਾਂਤ ਵੱਲੋਂ ਆਤਮ ਹੱਤਿਆ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਵਿਕੀਪੀਡੀਆ ਪੇਜ ਹਿਸਟਰੀ 'ਤੇ 8 ਵੱਜ ਕੇ 59 ਮਿੰਟ 'ਤੇ ਉਨ੍ਹਾਂ ਦੇ ਆਤਮ ਹੱਤਿਆ ਕਰਨ ਦੀ ਜਾਣਕਾਰੀ ਅਪਡੇਟ ਹੋ ਗਈ ਸੀ।


ਇਹ ਕਿਵੇਂ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਸਾਇਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ। ਪੁਲਿਸ ਵਿਕੀਪੀਡੀਆ ਪੇਜ ਦੇ ਤੱਥ ਵੈਰੀਫਾਈ ਕਰਨਾ ਚਾਹੁੰਦੀ ਹੈ। ਪੰਚਨਾਮਾ ਤੇ ਪੋਸਟਮਾਰਟਮ ਤੋਂ ਇਹ ਪਤਾ ਲੱਗਦਾ ਹੈ ਕਿ ਸੁਸ਼ਾਂਤ ਰਾਜਪੂਤ ਦੀ ਮੌਤ ਕਰੀਬ 9 ਵੱਜ ਕੇ 30 ਮਿੰਟ 'ਤੇ ਬਾਹਰ ਆਏ ਸਨ। ਉਨ੍ਹਾਂ ਨੇ ਜੂਸ ਪੀਤਾ ਤੇ 10 ਵਜੇ ਦੇ ਕਰੀਬ ਵਾਪਸ ਆਪਣੇ ਕਮਰੇ 'ਚ ਗਏ।



ਅਜਿਹੇ 'ਚ ਵਿਕੀਪੀਡੀਆ ਤੇ ਸੁਸ਼ਾਂਤ ਦੀ ਖੁਦਕੁਸ਼ੀ ਦੀ ਜਾਣਕਾਰੀ ਪਹਿਲਾਂ ਕਿਵੇਂ ਅਪਡੇਟ ਹੋਈ? ਇਸ ਬਾਰੇ ਸਵਾਲ ਚੁੱਕੇ ਜਾ ਰਹੇ ਹਨ। ਪੁਲਿਸ ਦੇ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਸਾਇਬਰ ਸੈੱਲ ਤੋਂ ਜਾਣਕਾਰੀ ਮਿਲੀ ਕਿ ਵਿਕੀਪੀਡੀਆ ਯੂਟੀਸੀ ਟਾਇਮਲਾਈਨ (Coordinated Universal Time) ਫੌਲੋ ਕਰਦਾ ਹੈ।


ਇਹ ਇੰਟਰਨੈਸ਼ਨਲ ਸਟੈਂਡਰਸ ਟਾਇਮਲਾਈਨ ਤੋਂ ਕਰੀਬ ਸਾਢੇ ਪੰਜ ਘੰਟੇ ਪਿੱਛੇ ਹੈ। ਇਸ ਤੱਥ ਨੂੰ ਵੈਰੀਫਾਈ ਕੀਤਾ ਗਿਆ ਜਿਸ 'ਚ ਪਤਾ ਲੱਗਿਆ ਕਿ ਵਿਕੀਪੀਡੀਆ 'ਤੇ ਹੋਈ ਅਪਡੇਟ 'ਚ ਕੋਈ ਛੇੜਛਾੜ ਨਹੀਂ ਕੀਤੀ ਗਈ।


ਇਹ ਵੀ ਪੜ੍ਹੋ: