ਬੀਜਿੰਗ: ਭਾਰਤ-ਚੀਨ ਤਣਾਅ ਦਰਮਿਆਨ ਚੀਨ ਨੇ ਭਾਰਤੀ ਅਖ਼ਬਾਰਾਂ ਤੇ ਵੈੱਬਸਾਈਟਾਂ 'ਤੇ ਪਾਬੰਦੀ ਲਾ ਦਿੱਤੀ ਹੈ। ਹਾਲਾਂਕਿ ਭਾਰਤ 'ਚ ਚੀਨੀ ਅਖ਼ਬਾਰਾਂ ਤੇ ਵੈੱਬਸਾਈਟਾਂ 'ਤੇ ਪਾਬੰਦੀ ਨਹੀਂ ਹੈ। ਹੁਣ ਜਾਣਕਾਰੀ ਲਈ ਚੀਨ ਦੀ ਕਮਿਊਨਿਸਟ ਸਰਕਾਰ 'ਚ ਲੋਕ ਭਾਰਤੀ ਅਖ਼ਬਾਰਾਂ ਤੇ ਵੈੱਬਸਾਈਟਾਂ ਨੂੰ ਨਹੀਂ ਦੇਖ ਪਾ ਰਹੇ। ਉਹ ਸਿਰਫ਼ ਵਰਚੂਅਲ ਪ੍ਰਾਈਵੇਟ ਨੈੱਟਵਰਕ ਸਰਵਰ ਜ਼ਰੀਏ ਹੀ ਭਾਰਤੀ ਮੀਡੀਆ ਦੀ ਵੈਬਸਾਈਟ ਖੋਲ੍ਹ ਸਕਦੇ ਹਨ।


ਇਸ ਦੇ ਨਾਲ ਹੀ ਚੀਨ 'ਚ ਕੇਬਲ ਨੈੱਟਵਰਕ ਤੇ ਡੀਟੀਐਚ ਤੋਂ ਭਾਰਤੀ ਟੀਵੀ ਚੈਨਲ ਵੀ ਗਾਇਬ ਹੋ ਗਏ। ਭਾਰਤੀ ਟੀਵੀ ਚੈਨਲਾਂ ਨੂੰ ਸਿਰਫ਼ ਆਈਪੀ ਟੀਵੀ ਯਾਨੀ ਇੰਟਰਨੈੱਟ ਜ਼ਰੀਏ ਹੀ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਮਿਊਨਿਸਟ ਸ਼ਾਸਨ ਵਾਲੇ ਚੀਨ 'ਚ ਪਿਛਲੇ ਦੋ ਦਿਨਾਂ ਤੋਂ ਆਈਫੋਨ ਤੇ ਡੈਸਕਟੌਪ 'ਤੇ ਐਕਸਪ੍ਰੈਸ ਵੀਪੀਐਨ ਵੀ ਕੰਮ ਕਰਨਾ ਬੰਦ ਕਰ ਗਿਆ ਹੈ।


ਵੀਪੀਐਨ ਅਜਿਹਾ ਸ਼ਕਤੀਸ਼ਾਲੀ ਟੂਲ ਹੈ ਜੋ ਯੂਜ਼ਰਸ ਨੂੰ ਸਰਕਾਰੀ ਇੰਟਰਨੈੱਟ ਕਨੈਕਸ਼ਨ ਤੋਂ ਪ੍ਰਾਈਵੇਟ ਨੈੱਟਵਰਕ ਬਣਾਉਣ ਦੀ ਸੁਵਿਧਾ ਦਿੰਦਾ ਹੈ। ਇਸ 'ਚ ਯੂਜ਼ਰਸ ਦੀ ਪਛਾਣ ਤੇ ਨਿੱਜਤਾ ਵੀ ਲੁਕੀ ਰਹਿੰਦੀ ਹੈ। ਵੀਪੀਐਨ ਆਈਪੀ ਐਡਰੈੱਸ ਨੂੰ ਲੁਕਾ ਦਿੰਦਾ ਹੈ ਜਿਸ ਨਾਲ ਯੂਜ਼ਰ ਦੇ ਆਨਲਾਈਨ ਐਕਸ਼ਨ ਦਾ ਪਤਾ ਨਹੀਂ ਲੱਗ ਸਕਦਾ। ਚੀਨ ਨੇ ਅਜਿਹੀ ਤਕਨੀਕ ਬਣਾ ਲਈ ਹੈ ਜਿਸ ਨਾਲ ਉਹ ਵੀਪੀਐਐਨ ਨੂੰ ਬਲੌਕ ਕਰ ਦਿੰਦਾ ਹੈ।


ਭਾਰਤ ਵੱਲੋਂ ਚੀਨ ਦੀਆਂ 59 ਐਪਸ 'ਤੇ ਪਾਬੰਦੀ ਲਾਉਣ ਤੋਂ ਪਹਿਲਾਂ ਹੀ ਚੀਨ ਨੇ ਭਾਰਤੀ ਅਖ਼ਬਾਰਾਂ ਤੇ ਵੈਬਸਾਈਟਾਂ 'ਤੇ ਰੋਕ ਲਾ ਦਿੱਤੀ ਸੀ। ਚੀਨ ਦੀ ਕਮਿਊਨਿਸਟ ਸਰਕਾਰ ਆਪਣੇ ਦੇਸ਼ ਦੇ ਲੋਕਾਂ ਦੀਆਂ ਆਨਲਾਈਨ ਗਤੀਵਿਧੀਆਂ 'ਤੇ ਸਖ਼ਤ ਨਿਗਰਾਨੀ ਰੱਖਦੀ ਹੈ। ਉਹ ਅਜਿਹੀ ਕਿਸੇ ਵੀ ਵੈਬਸਾਈਟ ਜਾਂ ਲਿੰਕ ਨੂੰ ਬਲੌਕ ਕਰ ਦਿੰਦੀ ਹੈ ਜੋ ਉਸ ਦੇ ਅਨੁਕੂਲ ਨਹੀਂ ਹੁੰਦੀ


ਇਹ ਵੀ ਪੜ੍ਹੋ: