Central Government : ਤਿਉਹਾਰੀ ਸੀਜ਼ਨ ਦੌਰਾਨ ਕੀਮਤਾਂ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਨਵੰਬਰ 'ਚ ਪ੍ਰਚੂਨ ਬਾਜ਼ਾਰਾਂ 'ਚ ਆਪਣੇ ਬਫਰ ਸਟਾਕ ਤੋਂ ਇਕ ਲੱਖ ਟਨ ਪਿਆਜ਼ ਛੱਡਣ ਦਾ ਐਲਾਨ ਕੀਤਾ ਹੈ। ਇਸ ਤਹਿਤ ਸ਼ੁੱਕਰਵਾਰ ਨੂੰ 100 ਤੋਂ ਵੱਧ ਸ਼ਹਿਰਾਂ ਲਈ ਪਿਆਜ਼ ਜਾਰੀ ਕੀਤਾ ਜਾਵੇਗਾ।
ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਨੇ ਕਿਹਾ ਕਿ ਸਰਕਾਰੀ ਦਖਲ ਕਾਰਨ ਕਾਨਪੁਰ, ਲਖਨਊ, ਵਾਰਾਣਸੀ, ਇੰਦੌਰ, ਭੋਪਾਲ, ਰਾਏਪੁਰ, ਰਾਂਚੀ, ਜੈਪੁਰ ਅਤੇ ਕੋਟਾ ਸਮੇਤ ਕਈ ਸ਼ਹਿਰਾਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਪਿਆਜ਼ 70 ਤੋਂ 80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।
NCCF ਸਾਰੇ ਸੂਬਿਆਂ ਵਿੱਚ 25 ਰੁਪਏ ਦੀ ਰਿਆਇਤੀ ਦਰ 'ਤੇ ਵੇਚੇਗਾ ਪਿਆਜ਼
ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ (ਐੱਨ. ਸੀ. ਸੀ. ਐੱਫ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਨੂੰ ਛੱਡ ਕੇ ਜੰਮੂ-ਕਸ਼ਮੀਰ ਤੋਂ ਕੇਰਲ ਤੱਕ ਸਾਰੇ ਰਾਜਾਂ 'ਚ 25 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਕੀਮਤ 'ਤੇ ਪਿਆਜ਼ ਵੇਚੇਗਾ। ਇਸ ਦਾ ਮਕਸਦ ਗਾਹਕਾਂ ਨੂੰ ਪਿਆਜ਼ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਦਿਵਾਉਣਾ ਹੈ। NCCF ਨੇ ਕੇਂਦਰ ਸਰਕਾਰ ਦੀ ਤਰਫੋਂ, 9 ਸਤੰਬਰ ਤੋਂ ਦਿੱਲੀ ਅਤੇ ਇਸ ਦੇ ਆਲੇ-ਦੁਆਲੇ 100 ਵੱਖ-ਵੱਖ ਥਾਵਾਂ 'ਤੇ ਰਿਆਇਤੀ ਦਰਾਂ 'ਤੇ ਪਿਆਜ਼ ਦੀ ਪ੍ਰਚੂਨ ਵਿਕਰੀ ਸ਼ੁਰੂ ਕੀਤੀ ਹੈ। ਸਹਿਕਾਰੀ ਸੰਸਥਾ ਪਿਛਲੇ ਦੋ ਹਫ਼ਤਿਆਂ ਤੋਂ ਸ੍ਰੀਨਗਰ, ਜੈਪੁਰ, ਵਾਰਾਣਸੀ ਅਤੇ ਦਿੱਲੀ-ਐਨਸੀਆਰ ਵਿੱਚ ਪੇਟੀਐਮ, ਮੈਜਿਕਪਿਨ ਅਤੇ ਮਾਈਸਟੋਰ ਰਾਹੀਂ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ONDC) ਪਲੇਟਫਾਰਮ 'ਤੇ ਪਿਆਜ਼ ਆਨਲਾਈਨ ਵੇਚ ਰਹੀ ਹੈ। ਹੁਣ ਤੱਕ 416 ਵੈਨਾਂ ਚੱਲ ਰਹੀਆਂ ਹਨ ਅਤੇ ਪ੍ਰਚੂਨ ਬਾਜ਼ਾਰਾਂ ਵਿੱਚ 2,219.61 ਟਨ ਪਿਆਜ਼ ਵਿਕ ਚੁੱਕਾ ਹੈ। NCCF ਚਾਲੂ ਸਾਲ ਲਈ ਸਰਕਾਰ ਦੇ 5 ਲੱਖ ਟਨ ਦੇ ਬਫਰ ਸਟਾਕ ਤੋਂ ਪਿਆਜ਼ ਵੇਚ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : GST on Electricity : ਫਲੈਟ ਮਾਲਕਾਂ ਤੋਂ ਬਿਜਲੀ ਦੀਆਂ ਉੱਚੀਆਂ ਦਰਾਂ ਵਸੂਲਣ ਵਾਲੇ ਡਿਵੈਲਪਰਾਂ ਨੂੰ ਦੇਣਾ ਪਵੇਗਾ 18 ਫੀਸਦੀ GST, CBIC ਦਾ ਹੁਕਮ
ਇਹ ਵੀ ਪੜ੍ਹੋ : November Monthly Horoscope 2023: ਮੇਖ, ਮਿਥੁਨ, ਤੁਲਾ, ਕੁੰਭ ਰਾਸ਼ੀ ਦੇ ਲੋਕਾਂ ਨੂੰ ਨਵੰਬਰ 'ਚ ਮਿਲ ਸਕਦੀ ਤਰੱਕੀ, ਜਾਣੋ ਆਪਣੀ ਮਹੀਨਾਵਾਰ ਰਾਸ਼ੀਫਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ