ਨਵੀਂ ਦਿੱਲੀ: ਚੀਨ ਇਸ ਸਮੇਂ ਅਨਾਜ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਤਕਰੀਬਨ ਤਿੰਨ ਦਹਾਕਿਆਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਚੀਨ ਨੇ ਭਾਰਤ ਤੋਂ ਚੌਲਾਂ ਦੀ ਦਰਾਮਦ ਕਰਨੀ ਸ਼ੁਰੂ ਕੀਤੀ ਹੈ। ਭਾਰਤੀ ਉਦਯੋਗ ਦੇ ਅਧਿਕਾਰੀਆਂ ਨੇ ਨਿਊਜ਼ ਏਜੰਸੀ ਰਾਈਟਰਜ਼ ਨੂੰ ਦੱਸਿਆ ਕਿ ਇਹ ਅਨਾਜ ਦੀ ਸਪਲਾਈ ਘਟਾਉਣ ਅਤੇ ਭਾਰਤ ਵੱਲੋਂ ਕੀਮਤ ਦੀ ਛੂਟ ਦੀ ਪੇਸ਼ਕਸ਼ ਕਰਨ ਤੋਂ ਬਾਅਦ ਕੀਤਾ ਗਿਆ।

ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚਾਵਲ ਬਰਾਮਦ ਕਰਨ ਵਾਲਾ ਦੇਸ਼ ਹੈ, ਜਦੋਂਕਿ ਚੀਨ ਸਭ ਤੋਂ ਵੱਡਾ ਦਰਾਮਦ ਕਰਨ ਵਾਲਾ ਦੇਸ਼ ਹੈ। ਬੀਜਿੰਗ ਹਰ ਸਾਲ ਲਗਪਗ 40 ਲੱਖ ਟਨ ਚਾਵਲ ਦੀ ਦਰਾਮਦ ਕਰਦਾ ਹੈ, ਪਰ ਕੁਆਲਟੀ ਦੇ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਭਾਰਤ ਤੋਂ ਖਰੀਦਣ ਤੋਂ ਪਰਹੇਜ਼ ਕਰਦਾ ਆ ਰਿਹਾ ਹੈ। ਅਜਿਹੀ ਸਥਿਤੀ ਵਿੱਚ ਭਾਰਤ ਤੋਂ ਚਾਵਲ ਖਰੀਦਣ ਦਾ ਫੈਸਲਾ ਅਜਿਹੇ ਸਮੇਂ ਵਿੱਚ ਲਈ ਲਿਆ ਗਿਆ ਹੈ ਜਦੋਂ ਸਰਹੱਦੀ ਵਿਵਾਦ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਪੂਰਬੀ ਲੱਦਾਖ ਦੀ ਸਥਿਤੀ ਬੜੀ ਤਣਾਅ ਵਾਲੀ ਬਣੀ ਹੋਈ ਹੈ।

ਪੰਜਾਬ ਵਿੱਚ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਮੈਂ ਲੁਆਵਾਂਗਾ-ਕੈਪਟਨ ਅਮਰਿੰਦਰ ਸਿੰਘ

ਰਾਈਸ ਐਕਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਬੀਵੀ ਕ੍ਰਿਸ਼ਨ ਰਾਓ ਨੇ ਕਿਹਾ- “ਪਹਿਲੀ ਵਾਰ ਚੀਨ ਨੇ ਚੌਲਾਂ ਦੀ ਖਰੀਦ ਕੀਤੀ ਹੈ। ਭਾਰਤੀ ਅਨਾਜ ਦੀ ਗੁਣਵਤਾ ਨੂੰ ਵੇਖਦਿਆਂ ਉਹ ਅਗਲੇ ਸਾਲ ਹੋਰ ਖਰੀਦ ਸਕਦਾ ਹੈ।” ਉਦਯੋਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਵਪਾਰੀਆਂ ਨੇ ਦਸੰਬਰ-ਫਰਵਰੀ ਤੱਕ 1 ਲੱਖ ਟਨ ਚਾਵਲ 3 ਹਜ਼ਾਰ ਰੁਪਏ ਪ੍ਰਤੀ ਟਨ ਦੀ ਦਰ ਨਾਲ ਬਰਾਮਦ ਕਰਨ ਦਾ ਸਮਝੌਤਾ ਕੀਤਾ ਹੈ।

ਭਾਰਤੀ ਵਪਾਰ ਅਧਿਕਾਰੀ ਮੁਤਾਬਕ, ਚੀਨ ਦੇ ਰਵਾਇਤੀ ਚੌਲ ਸਪਲਾਇਰ ਦੇਸ਼ਾਂ ਜਿਵੇਂ ਥਾਈਲੈਂਡ, ਵੀਅਤਨਾਮ, ਮਿਆਂਮਾਰ ਅਤੇ ਪਾਕਿਸਤਾਨ ਕੋਲ ਸੀਮਤ ਮਾਤਰਾ ਵਿੱਚ ਅਨਾਜ ਦੀ ਬਰਾਮਦ ਹੈ ਅਤੇ ਉਹ ਭਾਰਤ ਵਲੋਂ ਨਿਰਧਾਰਤ ਕੀਮਤਾਂ ਨਾਲੋਂ 30 ਡਾਲਰ ਪ੍ਰਤੀ ਟਨ ਵੱਧ ਦੀ ਮੰਗ ਕਰ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904