ਨਵੀਂ ਦਿੱਲੀ: ਟੀਵੀ ਸੈੱਟ ਅਗਲੇ ਮਹੀਨੇ 10% ਤਕ ਮਹਿੰਗੇ ਹੋ ਸਕਦੇ ਹਨ। ਓਪਨ ਸੇਲ ਟੀਵੀ ਪੈਨਲ ਦੀ ਜ਼ਿਆਦਾਤਰ ਸਪਲਾਈ ਚੀਨ ਤੋਂ ਹੁੰਦੀ ਹੈ ਪਰ ਕੋਰੋਨਾਵਾਇਰਸ ਫੈਲਣ ਕਰਕੇ ਟੀਵੀ ਕੰਪੋਨੈਂਟ ਦਾ ਪ੍ਰੋਡਕਸ਼ਨ ਬੰਦ ਹੈ। ਜਦਕਿ ਕੁਝ ਫੈਕਟਰੀਆਂ 'ਚ ਕੰਮ ਸ਼ੁਰੂ ਹੋਇਆ ਹੈ ਪਰ ਪੂਰੀ ਸਮਰਥਾ ਨਾਲ ਕੰਮ ਨਹੀਂ ਹੋ ਪਾ ਰਿਹਾ। ਭਾਰਤ 'ਚ ਸਪਲਾਈ ਘੱਟ ਗਈ ਹੈ। ਟੀਵੀ ਦੀ ਕੀਮਤ 'ਚ 60% ਸ਼ੇਅਰ ਪੈਨਲ ਦਾ ਹੁੰਦਾ ਹੈ।
ਇੰਡਸਟਰੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਪਲਾਈ ਤੇ ਪ੍ਰੋਡਕਸ਼ਨ ਦੀ ਹਾਲਤ ਠੀਕ ਹੋਣ 'ਚ ਘੱਟ ਤੋਂ ਘੱਟ ਤਿੰਨ ਮਹੀਨੇ ਲੱਗਣਗੇ। ਉਦੋਂ ਤਕ ਟੀਵੀ ਦੀ ਕੀਮਤਾਂ 'ਤੇ ਅਸਰ ਪਵੇਗਾ। ਐਸਪੀਪੀਐਲ ਦੇ ਸੀਈਓ ਅਵਨੀਤ ਸਿੰਘ ਮਾਰਵਾਹ ਨੇ ਦੱਸਿਆ ਕਿ ਚੀਨ ਤੋਂ ਆਮਦ ਘੱਟ ਹੋਣ ਕਾਰਨ ਟੀਵੀ ਪੈਨਲ ਦੀ ਕੀਮਤਾਂ 'ਚ 20% ਵਾਧਾ ਹੋ ਚੁੱਕਿਆ ਹੈ। ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਭਾਰਤ 'ਚ ਟੀਵੀ ਪ੍ਰੋਡਕਸ਼ਨ 'ਚ 30% ਤੋਂ 50% ਤਕ ਕਮੀ ਆ ਸਕਦੀ ਹੈ।
ਹੇਅਰਰ ਇੰਡੀਆ ਪ੍ਰੈਸੀਡੇਂਟ ਏਰਿਕ ਬ੍ਰੇਗੇਂਜਾ ਦਾ ਕਹਿਣਾ ਹੈ ਕਿ ਆਉਣ ਵਾਲੇ ਹਫਤਿਆਂ 'ਚ ਫਰਿਜ਼ ਤੇ ਏਸੀ ਵੀ ਮਹਿੰਗੇ ਹੋ ਸਕਦੇ ਹਨ। ਡੀਪ ਫ੍ਰੀਜ਼ਰ ਦੀਆਂ ਕੀਮਤਾਂ ਪਹਿਲਾਂ ਹੀ 2.5% ਵਧ ਚੁੱਕੀਆਂ ਹਨ। ਜ਼ਿਆਦਾਤਰ ਕੰਪਨੀਆਂ ਫਰਿਜ਼ ਤੇ ਏਸੀ ਦੇ ਕੰਪ੍ਰੈਸ਼ਰ ਚੀਨ ਤੋਂ ਮੰਗਵਾਉਂਦੀਆਂ ਹਨ।
ਅਗਲੇ ਮਹੀਨੇ ਤੋਂ ਮਹਿੰਗੇ ਹੋ ਰਹੇ ਟੀਵੀ, ਫਰੀਜ਼ ਤੇ ਏਸੀ, ਜਾਣੋ ਕੀ ਹੋਵੇਗੀ ਕੀਮਤ
ਏਬੀਪੀ ਸਾਂਝਾ
Updated at:
21 Feb 2020 03:19 PM (IST)
ਟੀਵੀ ਸੈੱਟ ਅਗਲੇ ਮਹੀਨੇ 10% ਤਕ ਮਹਿੰਗੇ ਹੋ ਸਕਦੇ ਹਨ। ਓਪਨ ਸੇਲ ਟੀਵੀ ਪੈਨਲ ਦੀ ਜ਼ਿਆਦਾਤਰ ਸਪਲਾਈ ਚੀਨ ਤੋਂ ਹੁੰਦੀ ਹੈ ਪਰ ਕੋਰੋਨਾਵਾਇਰਸ ਫੈਲਣ ਕਰਕੇ ਟੀਵੀ ਕੰਪੋਨੈਂਟ ਦਾ ਪ੍ਰੋਡਕਸ਼ਨ ਬੰਦ ਹੈ।
- - - - - - - - - Advertisement - - - - - - - - -