DGCA To Go First : ਏਵੀਏਸ਼ਨ ਖੇਤਰ ਦੇ ਰੈਗੂਲੇਟਰ (Aviation Sector Regulator) ਡੀਜੀਸੀਏ  ( Directorate General of Civil Aviation ) ਨੇ Go First ਨੂੰ ਫਲਾਈਟਾਂ ਦੇ ਰੱਦ ਹੋਣ ਤੋਂ ਬਾਅਦ ਯਾਤਰੀਆਂ ਦੇ ਪੈਸੇ ਜਲਦੀ ਤੋਂ ਜਲਦੀ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ। ਡੀਜੀਸੀਏ ਨੇ ਕਿਹਾ ਕਿ ਉਸ ਨੇ ਕਾਰਨ ਦੱਸੋ ਨੋਟਿਸ 'ਤੇ GoFirst ਦੇ ਜਵਾਬ ਦਾ ਅਧਿਐਨ ਕੀਤਾ ਹੈ ਅਤੇ ਮੌਜੂਦਾ ਨਿਯਮਾਂ ਦੇ ਅਨੁਸਾਰ ਯਾਤਰੀਆਂ ਦੇ ਰਿਫੰਡ ਦੀ ਪ੍ਰਕਿਰਿਆ ਕਰਨ ਦੇ ਆਦੇਸ਼ ਦਿੱਤੇ ਹਨ।




 

 ਡੀਜੀਸੀਏ ਦੇ ਨੋਟਿਸ ਵਿੱਚ GoFirst ਨੇ ਕਿਹਾ ਕਿ ਉਨ੍ਹਾਂ ਨੇ ਇਨਸੋਲਵੈਂਸੀ ਬੈਂਕਰਪਸੀ ਕੋਡ ਦੀ ਧਾਰਾ 10 ਦੇ ਤਹਿਤ NCLT ਕੋਲ ਇੱਕ ਅਰਜ਼ੀ ਦਾਇਰ ਕੀਤੀ ਹੈ। ਏਅਰਲਾਈਨਜ਼ ਨੇ 3 ਮਈ ਤੋਂ ਤਿੰਨ ਦਿਨਾਂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ਅਤੇ ਏਅਰਲਾਈਨਜ਼ NCLT ਦੇ ਆਦੇਸ਼ ਤੋਂ ਜੋ ਨਤੀਜਾ ਸਾਹਮਣੇ ਆਏਗਾ ਅੱਗੇ ਦਾ ਫ਼ੈਸਲਾ ਕਰੇਗੀ। 

 

GoFirst ਨੇ DGCA ਨੂੰ ਦੱਸਿਆ ਕਿ ਏਅਰਲਾਈਨਜ਼ ਨੇ 15 ਮਈ ਤੱਕ ਟਿਕਟਾਂ ਦੀ ਵਿਕਰੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਨ੍ਹਾਂ ਯਾਤਰੀਆਂ ਦੇ ਪੈਸੇ ਵਾਪਸ ਕਰ ਦੇਵੇਗਾ ,ਜਿਨ੍ਹਾਂ ਨੇ ਟਿਕਟਾਂ ਬੁੱਕ ਕੀਤੀਆਂ ਹਨ ਜਾਂ ਅੱਗੇ ਯਾਤਰਾ ਦੀ ਤਾਰੀਕ ਨੂੰਅੱਗੇ ਰਿਸ਼ਡਿਊਲ ਕਰੇਗੀ।।

 


 

GoFirst ਦੇ ਇਸ ਜਵਾਬ ਦਾ ਅਧਿਐਨ ਕਰਨ ਤੋਂ ਬਾਅਦ DGCA ਨੇ ਮੌਜੂਦਾ ਰੈਗੂਲੇਟਰੀ ਨਿਯਮਾਂ ਦੇ ਤਹਿਤ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਯਾਤਰੀਆਂ ਦੇ ਰਿਫੰਡ ਦੀ ਪ੍ਰਕਿਰਿਆ ਕਰਨ ਲਈ ਕਿਹਾ ਹੈ। ਡੀਜੀਸੀਏ ਨੇ ਕਿਹਾ ਕਿ ਉਹ ਬਿਨਾਂ ਨੋਟਿਸ ਦੇ ਉਡਾਣਾਂ ਰੱਦ ਕਰਨ ਦੇ GoFirst ਦੇ ਫੈਸਲੇ ਕਾਰਨ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।