ਨਵੀਂ ਦਿੱਲੀ: ਯੂਐਸ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ (FAA) ਨੇ ਬੁੱਧਵਾਰ ਨੂੰ Boeing 737 MAX ਜਹਾਜ਼ ਨੂੰ ਮੁੜ ਉਡਾਣ ਭਰਨ ਦੀ ਇਜ਼ਾਜਤ ਦ ਸੰਕੇਤ ਦਿੱਤੇ ਹਨ। ਇਨ੍ਹਾਂ ਬੋਇੰਗ ਜਹਾਜ਼ਾਂ ਨੂੰ ਕੁਝ ਹਾਦਸਿਆਂ ਤੋਂ ਬਾਅਦ ਉਡਾਣ ਭਰਨ ਤੋਂ ਰੋਕਿਆ ਗਿਆ ਸੀ। ਹਾਲਾਂਕਿ, ਹਵਾਬਾਜ਼ੀ ਸੈਕਟਰ ਦੇ ਭਾਰਤੀ ਰੈਗੂਲੇਟਰ DGCA ਨੇ ਕਿਹਾ ਹੈ ਕਿ ਉਹ ਪਹਿਲਾਂ ਇਸ ਸਬੰਧੀ FAA ਦੇ ਆਦੇਸ਼ ਦਾ ਅਧਿਐਨ ਕਰੇਗੀ ਤੇ ਇਸ ਤੋਂ ਬਾਅਦ ਹੀ ਕੋਈ ਫੈਸਲਾ ਲਵੇਗੀ।
ਦੱਸ ਦਈਏ ਕਿ ਈਥੋਪੀਅਨ ਏਅਰਲਾਇੰਸ ਦੇ ਹਾਦਸੇ ਤੋਂ ਬਾਅਦ ਮਾਰਚ ਵਿੱਚ ਬੋਇੰਗ ਦੇ 737 ਮੈਕਸ ਜਹਾਜ਼ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਲਾਇਨ ਏਅਰ ਵੱਲ ਇੰਡੋਨੇਸ਼ੀਆ ਵਿੱਚ ਉਡਾਣ ਭਰੀ ਜਾ ਰਹੀ 737 ਮੈਕਸ ਜਹਾਜ਼ ਕਰੈਸ਼ ਹੋ ਗਿਆ ਸੀ। ਹਾਦਸਿਆਂ ਦੀ ਜਾਂਚ ਤੋਂ ਬਾਅਦ ਕਿਹਾ ਗਿਆ ਕਿ ਜਹਾਜ਼ਾਂ ਦੇ ਸਾਫਟਵੇਅਰ ਵਿਚ ਖ਼ਰਾਬੀ ਹੋ ਸਕਦੀ ਹੈ। ਐਫਏਏ ਨੇ ਇਨ੍ਹਾਂ ਜਹਾਜ਼ਾਂ ਮੁੜ ਅਸਮਾਨ ਭਰਨ ਦੀ ਇਜਾਜ਼ਤ ਤੋਂ ਪਹਿਲਾਂ ਸਾਰੀਆਂ ਖਾਮੀਆਂ ਦੂਰ ਕਰਨ ਤੇ ਇਸ ਦਾ ਸਰਟੀਫਿਕੇਟ ਹਾਸਲ ਕਰਨ ਨੂੰ ਕਿਹਾ ਹੈ।
ਭਾਰਤ ਵਿੱਚ ਡੀਜੀਸੀਏ ਨੇ ਕਿਹਾ ਹੈ ਕਿ ਇਨ੍ਹਾਂ ਹਵਾਈ ਜਹਾਜ਼ਾਂ ਨੂੰ ਭਾਰਤੀ ਅਸਮਾਨ ਵਿੱਚ ਉਡਾਣ ਭਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ, ਉਹ ਖੁਦ ਇਸ ਦੀ ਜਾਂਚ ਕਰੇਗੀ। ਇਸ ਤੋਂ ਬਾਅਦ ਹੀ ਉਹ ਜਹਾਜ਼ਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦੇਣ ਬਾਰੇ ਕੋਈ ਫੈਸਲਾ ਲੈ ਸਕਦਾ ਹੈ। ਹੁਣ ਇਸ ਨੂੰ ਕੁਝ ਸਮਾਂ ਲੱਗੇਗਾ। ਸਪਾਈਸਜੈੱਟ ਦੇ ਭਾਰਤ ਵਿਚ ਇਸ ਤਰ੍ਹਾਂ ਦੇ 13 ਜਹਾਜ਼ ਹਨ। ਬੋਇੰਗ ਕਮਰਸ਼ੀਅਲ ਏਅਰ ਪਲੇਨ ਦੇ ਸੀਈਓ ਸਟੈਨ ਡੀਲ ਨੇ ਕਿਹਾ ਹੈ ਕਿ ਐਫਏਏ ਦਾ ਫੈਸਲਾ ਮਹੱਤਵਪੂਰਨ ਕਦਮ ਹੈ।
Underwater Cities: ਸਮੁੰਦਰ ਦੇ ਪਾਣੀਆਂ 'ਚ ਦੱਬੇ ਦੁਨੀਆ ਦੇ ਰਹੱਸਮਈ ਸ਼ਹਿਰ, ਖੋਜ ਨੇ ਸਭ ਨੂੰ ਹੈਰਾਨ ਕੀਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
20 ਮਹੀਨਿਆਂ ਮਗਰੋਂ ਮੁੜ ਉਡਾਣ ਭਰਨ ਲਈ ਤਿਆਰ ਬੋਇੰਗ 737 ਮੈਕਸ? ਯੂਐਸ ਰੈਗੂਲੇਟਰ ਦੇ ਫੈਸਲੇ ਨੇ ਵਧਾਈਆਂ ਉਮੀਦਾਂ
ਏਬੀਪੀ ਸਾਂਝਾ
Updated at:
19 Nov 2020 04:49 PM (IST)
ਬੋਇੰਗ ਨੇ ਇਨ੍ਹਾਂ ਜਹਾਜ਼ਾਂ ਨੂੰ ਕੁਝ ਹਾਦਸਿਆਂ ਤੋਂ ਬਾਅਦ ਉਡਾਣ ਭਰਨ ਤੋਂ ਰੋਕ ਦਿੱਤਾ ਸੀ। ਹਾਲਾਂਕਿ ਭਾਰਤ ਵਿੱਚ ਡੀਜੀਸੀਏ ਨੇ ਕਿਹਾ ਹੈ ਕਿ ਉਹ ਯੂਐਸ ਰੈਗੂਲੇਟਰ ਦੇ ਆਦੇਸ਼ ਦਾ ਅਧਿਐਨ ਮਗਰੋਂ ਹੀ ਕੋਈ ਫੈਸਲਾ ਲਵੇਗੀ।
- - - - - - - - - Advertisement - - - - - - - - -