ਚੰਡੀਗੜ੍ਹ: ਵਨ ਰੈਂਕ-ਵਨ ਪੈਨਸ਼ਨ (one rank one pension) ਲਈ ਸੰਘਰਸ਼ ਕਰ ਰਹੇ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਦੇ ਸਾਬਕਾ ਸੈਨਿਕਾਂ (ex-servicemen) ਲਈ 2063.41 ਕਰੋੜ ਰੁਪਏ ਦੀ ਬਕਾਇਆ ਪੈਨਸ਼ਨ ਰਕਮ ਜਾਰੀ ਕੀਤੀ ਗਈ ਹੈ। ਕੇਂਦਰ ਸਰਕਾਰ (Central Government) ਦੀ ਮਨਜ਼ੂਰੀ ਤੋਂ ਬਾਅਦ ਇਹ ਰਕਮ ਸਾਬਕਾ ਸੈਨਿਕਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ। 909.28 ਕਰੋੜ ਰੁਪਏ ਹਰਿਆਣਾ ਦੇ 1,84,126 ਸਾਬਕਾ ਸੈਨਿਕਾਂ ਲਈ ਤੇ 1095.44 ਕਰੋੜ ਰੁਪਏ ਪੰਜਾਬ ਦੇ 2,11,915 ਸਾਬਕਾ ਸੈਨਿਕਾਂ ਲਈ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਦੇ ਬਾਕੀ ਬਕਾਏ ਵੀ ਜਲਦੀ ਜਾਰੀ ਕਰੇਗੀ।
ਉਧਰ, ਦੂਜੇ ਪਾਸੇ ਸਾਬਕਾ ਸੈਨਿਕ ਅਜੇ ਵੀ ਨਾਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਕਾਇਆ ਰਕਮ ਲਈ ਸਰਕਾਰ ਵਲੋਂ ਜਾਰੀ ਕੀਤਾ ਗਿਆ ਅੰਕੜਾ ਪਹਿਲਾਂ ਦਾ ਹੈ। ਜਿੰਨੀ ਜਲਦੀ ਸੰਭਵ ਹੋ ਸਕੇ, ਸਰਕਾਰ ਨੂੰ ਸਾਰੀ ਬਕਾਇਆ ਰਕਮ ਸਾਬਕਾ ਸੈਨਿਕਾਂ ਦੇ ਖਾਤੇ ਵਿੱਚ ਪਾਉਣੀ ਚਾਹੀਦੀ ਹੈ। ਸਾਬਕਾ ਸੈਨਿਕਾਂ ਦੀਆਂ ਵੱਖ-ਵੱਖ ਸੰਸਥਾਵਾਂ ਵਨ ਰੈਂਕ-ਵਨ ਪੈਨਸ਼ਨ ਦੀ ਮੰਗ ਲਈ ਰਾਸ਼ਟਰੀ ਪੱਧਰ 'ਤੇ ਸੰਘਰਸ਼ ਕਰ ਰਹੀਆਂ ਹਨ।
ਇੰਨਾ ਹੀ ਨਹੀਂ ਸਾਬਕਾ ਸੈਨਿਕਾਂ ਨੇ ਇਸ ਸਬੰਧ ਵਿੱਚ ਸੁਪਰੀਮ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਹੈ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿਚ 18 ਨਵੰਬਰ ਨੂੰ ਇੱਕ ਵਰਚੁਅਲ ਸੁਣਵਾਈ ਹੋਣੀ ਸੀ ਪਰ ਇਸ ਨੂੰ 11 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਾਬਕਾ ਫੌਜੀਆਂ ਲਈ ਖੁਸ਼ਖਬਰੀ!
ਏਬੀਪੀ ਸਾਂਝਾ
Updated at:
19 Nov 2020 02:13 PM (IST)
ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ 18,67,329 ਸਾਬਕਾ ਸੈਨਿਕਾਂ ਨੂੰ ਵਨ ਰੈਂਕ-ਵਨ ਪੈਨਸ਼ਨ ਦੇ ਕੁਲ 9638.05 ਕਰੋੜ ਰੁਪਏ ਜਾਰੀ ਕੀਤੇ ਹਨ। ਸਰਕਾਰ ਮੁਤਾਬਕ, ਇਹ ਬਕਾਇਆ ਰਕਮ 11 ਅਕਤੂਬਰ 2019 ਤੱਕ ਦੀ ਹੈ। ਬਾਕੀ ਰਕਮ ਜਾਰੀ ਕਰਨ ਦੀ ਵੀ ਤਿਆਰੀ ਚੱਲ ਰਹੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -