Gas Cylinder Price: ਆਮ ਲੋਕਾਂ 'ਤੇ ਮਹਿੰਗਾਈ ਦਾ ਬੋਝ ਵਧ ਰਿਹਾ ਹੈ। ਹਰ ਰੋਜ਼ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਅੱਜ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਹੁਣ ਤੋਂ ਤੁਹਾਨੂੰ ਗੈਸ ਸਿਲੰਡਰ ਖਰੀਦਣ ਲਈ 15 ਰੁਪਏ ਜ਼ਿਆਦਾ ਖਰਚ ਕਰਨੇ ਪੈਣਗੇ। ਦੱਸ ਦਈਏ ਕਿ ਸਰਕਾਰੀ ਤੇਲ ਕੰਪਨੀਆਂ ਨੇ ਬਗੈਰ ਸਬਸਿਡੀ ਵਾਲੇ ਐਲਪੀਜੀ ਗੈਸ ਸਿਲੰਡਰਾਂ ਦੇ ਰੇਟ ਵਧਾ ਦਿੱਤੇ ਹਨ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ 1 ਅਕਤੂਬਰ ਨੂੰ 19 ਕਿਲੋ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਸੀ।
ਸਾਰੇ ਮਹਾਂਨਗਰਾਂ ਵਿੱਚ ਵਧੀਆਂ ਗੈਸ ਸਿਲੰਡਰ ਦੀਆਂ ਕੀਮਤਾਂ
ਦੱਸ ਦੇਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਸਮੇਤ ਸਾਰੇ ਮਹਾਨਗਰਾਂ ਵਿੱਚ ਐਲਪੀਜੀ ਸਿਲੰਡਰ ਮਹਿੰਗੇ ਹੋ ਗਏ ਹਨ। ਆਓ ਜਾਂਚ ਕਰੀਏ ਕਿ ਤੁਹਾਡੇ ਸ਼ਹਿਰ ਵਿੱਚ 14.2 ਕਿਲੋ ਗੈਸ ਸਿਲੰਡਰ ਦੀ ਕੀਮਤ ਕੀ ਹੈ-
ਗੈਰ-ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ 6 ਅਕਤੂਬਰ 2021 ਨੂੰ
- ਦਿੱਲੀ - 899.5 ਰੁਪਏ
- ਕੋਲਕਾਤਾ - 926 ਰੁਪਏ
- ਮੁੰਬਈ - 899.5 ਰੁਪਏ
- ਚੇਨਈ - 915.5 ਰੁਪਏ
ਪਟਨਾ ਵਿੱਚ ਸਿਲੰਡਰ ਦੀ ਕੀਮਤ ਲਗਪਗ 1000 ਰੁਪਏ
ਇਸ ਤੋਂ ਇਲਾਵਾ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 998 ਰੁਪਏ ਤੱਕ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਇਸ ਤੇਜ਼ੀ ਨਾਲ ਵਧਦੀਆਂ ਰਹੀਆਂ ਤਾਂ ਘਰੇਲੂ ਗੈਸ ਸਿਲੰਡਰ ਦੀ ਕੀਮਤ ਛੇਤੀ ਹੀ 1000 ਰੁਪਏ ਤੱਕ ਪਹੁੰਚ ਸਕਦੀ ਹੈ।
ਐਲਪੀਜੀ ਸਿਲੰਡਰ 1 ਸਤੰਬਰ ਨੂੰ 25 ਰੁਪਏ ਮਹਿੰਗਾ ਹੋ ਗਿਆ
ਦੱਸ ਦੇਈਏ ਕਿ 1 ਸਤੰਬਰ ਨੂੰ 14.2 ਕਿਲੋ ਗੈਰ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 18 ਅਗਸਤ ਨੂੰ ਪੈਟਰੋਲੀਅਮ ਕੰਪਨੀਆਂ ਨੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 25 ਰੁਪਏ ਦਾ ਵਾਧਾ ਕੀਤਾ ਸੀ।
ਵਪਾਰਕ ਸਿਲੰਡਰ 1 ਅਕਤੂਬਰ ਨੂੰ ਮਹਿੰਗੇ ਹੋ ਗਏ
1 ਅਕਤੂਬਰ ਨੂੰ ਵਪਾਰਕ ਸਿਲੰਡਰਾਂ ਦੇ ਰੇਟ ਵਧਾ ਦਿੱਤੇ ਗਏ ਸੀ। ਦਿੱਲੀ ਵਿੱਚ,19 ਕਿਲੋ ਦਾ ਵਪਾਰਕ ਰਸੋਈ ਗੈਸ ਸਿਲੰਡਰ 1693 ਰੁਪਏ ਤੋਂ ਵਧਾ ਕੇ 1736.50 ਰੁਪਏ ਕਰ ਦਿੱਤਾ ਗਿਆ। ਇਹ ਕੋਲਕਾਤਾ ਵਿੱਚ 1805.50 ਰੁਪਏ, ਮੁੰਬਈ ਵਿੱਚ 1685.00 ਰੁਪਏ ਅਤੇ ਚੇਨਈ ਵਿੱਚ 1867.50 ਰੁਪਏ ਸੀ।
ਅਧਿਕਾਰਤ ਲਿੰਕ ਤੋਂ ਜਾਣੋ ਆਪਣੇ ਸ਼ਹਿਰ 'ਚ ਸਿਲੰਡਰ ਦੀਆਂ ਕੀਮਤਾਂ
ਤੁਸੀਂ ਇੰਡੀਅਨ ਆਇਲ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਆਪਣੇ ਸ਼ਹਿਰ ਦੇ ਰੇਟਾਂ ਦੀ ਜਾਂਚ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਇਸ ਲਿੰਕ https://www.iocl.com/pages/indane-cooking-gas-overview 'ਤੇ ਕਲਿਕ ਕਰਨਾ ਹੋਵੇਗਾ। ਇੱਥੇ ਤੁਹਾਨੂੰ ਸਬਸਿਡੀ ਵਾਲੇ ਅਤੇ ਗੈਰ ਸਬਸਿਡੀ ਵਾਲੇ ਦੋਵੇਂ ਸਿਲੰਡਰਾਂ ਦੀਆਂ ਕੀਮਤਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਨਿਯੁਕਤੀ ਪੱਤਰ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904