Apply for Driving License Online: ਲੋਕਾਂ ਨੇ ਅਜਿਹਾ ਸਮਾਂ ਵੀ ਦੇਖਿਆ ਹੈ ਜਦੋਂ ਡਰਾਈਵਿੰਗ ਲਾਇਸੈਂਸ ਲਈ ਕਈ ਮਹੀਨਿਆਂ ਤੱਕ ਆਰਟੀਓ (RTO) ਦੇ ਚੱਕਰ ਕੱਟਣੇ ਪੈਂਦੇ ਸੀ ਪਰ ਹੁਣ ਸਰਕਾਰ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਕਦਮ ਚੁੱਕੇ ਹਨ। ਹੁਣ ਤੁਹਾਨੂੰ ਲਾਇਸੈਂਸ ਲੈਣ ਲਈ ਨਾ ਤਾਂ ਵਾਰ-ਵਾਰ ਆਰਟੀਓ ਜਾਣਾ ਪਵੇਗਾ ਅਤੇ ਨਾ ਹੀ ਕਿਸੇ ਏਜੰਟ ਰਾਹੀਂ ਅਰਜ਼ੀ ਦੇਣੀ ਪਵੇਗੀ। ਹੁਣ ਤੁਸੀਂ ਘਰ ਬੈਠੇ ਡਰਾਈਵਿੰਗ ਲਾਇਸੈਂਸ ਤੋਂ ਲੈ ਕੇ ਵਾਹਨ ਰਜਿਸਟ੍ਰੇਸ਼ਨ ਵਰਗੀਆਂ ਕਈ ਚੀਜ਼ਾਂ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ। ਭਾਰਤ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਨਾਗਰਿਕਾਂ ਲਈ ਆਨਲਾਈਨ ਪਰਮਿਟ ਦੇਣ ਲਈ ਡਰਾਈਵਿੰਗ ਲਾਇਸੈਂਸ ਅਤੇ ਕੰਡਕਟਰ ਲਾਇਸੈਂਸ ਨਾਲ ਸਬੰਧਤ ਲਗਭਗ 58 ਸੇਵਾਵਾਂ ਕੀਤੀਆਂ ਹਨ।


ਇਹ ਸਹੂਲਤ ਆਨਲਾਈਨ ਹੋਵੇਗੀ ਉਪਲਬਧ 


ਇਨ੍ਹਾਂ 58 ਆਨਲਾਈਨ ਸੇਵਾਵਾਂ ਦਾ ਲਾਭ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਦੀ ਆਧਾਰ ਵੈਰੀਫਿਕੇਸ਼ਨ ਹੋ ਚੁੱਕੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਆਧਾਰ ਵੈਰੀਫਿਕੇਸ਼ਨ ਦੇ ਆਧਾਰ 'ਤੇ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ, ਡਰਾਈਵਿੰਗ ਲਾਇਸੈਂਸ ਦੇ ਨਵੀਨੀਕਰਨ ਅਤੇ ਡੁਪਲੀਕੇਟ ਡਰਾਈਵਿੰਗ ਲਾਇਸੈਂਸ ਨਾਲ ਜੁੜੇ ਕਈ ਕੰਮ ਘਰ ਬੈਠੇ ਹੀ ਕੀਤੇ ਜਾਣਗੇ। ਇਸ ਨਾਲ ਹੀ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ ਲਈ ਅਪਲਾਈ ਕਰਨਾ, ਲਾਇਸੈਂਸ 'ਚ ਪਤਾ ਅਪਡੇਟ ਕਰਨਾ ਅਤੇ ਵਾਹਨ ਟਰਾਂਸਫਰ ਲਈ ਅਪਲਾਈ ਕਰਨਾ ਆਨਲਾਈਨ ਕੀਤਾ ਜਾ ਸਕਦਾ ਹੈ।


ਕੀ ਆਧਾਰ ਕਾਰਡ ਹੋਵੇਗਾ ਜ਼ਰੂਰੀ?


ਕੋਈ ਵੀ ਵਿਅਕਤੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦਾ ਹੈ, ਬਸ ਉਸ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ। ਇਸ ਨਾਲ ਹੀ ਵਿਅਕਤੀ ਨੂੰ ਆਪਣੇ ਆਧਾਰ ਕਾਰਡ ਦੀ ਤਸਦੀਕ ਵੀ ਕਰਵਾਉਣੀ ਹੋਵੇਗੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ ਉਨ੍ਹਾਂ ਦਾ ਕੀ ਹੋਵੇਗਾ। ਦੱਸ ਦੇਈਏ ਕਿ ਸਰਕਾਰ ਨੇ ਉਨ੍ਹਾਂ ਲੋਕਾਂ ਦਾ ਵੀ ਪੂਰਾ ਧਿਆਨ ਰੱਖਿਆ ਹੈ ਜਿਨ੍ਹਾਂ ਕੋਲ ਅਜੇ ਤੱਕ ਆਧਾਰ ਕਾਰਡ ਨਹੀਂ ਹੈ, CMVR- 1989 ਦੇ ਨਿਯਮ ਮੁਤਾਬਕ ਆਧਾਰ ਤੋਂ ਇਲਾਵਾ ਕੋਈ ਵੀ ਵਿਕਲਪਿਕ ਦਸਤਾਵੇਜ਼ ਜਮ੍ਹਾ ਕਰਵਾਇਆ ਜਾ ਸਕਦਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਔਨਲਾਈਨ ਸੁਵਿਧਾਵਾਂ ਦੀ ਗਿਣਤੀ ਵਧਾਉਣ ਨਾਲ ਆਰਟੀਓ ਦਫ਼ਤਰ ਵਿੱਚ ਭੀੜ ਘੱਟ ਹੋਵੇਗੀ। ਇਸ ਨਾਲ ਲੋਕਾਂ ਦੇ ਸਮੇਂ ਦੀ ਵੀ ਕਾਫੀ ਬੱਚਤ ਹੋਵੇਗੀ।


16-18 ਸਾਲ ਦੇ ਬੱਚੇ ਵੀ ਕਰ ਸਕਦੇ ਹਨ ਅਪਲਾਈ!


ਜੇ ਤੁਸੀਂ ਸੋਚਦੇ ਹੋ ਕਿ ਡਰਾਈਵਿੰਗ ਲਾਇਸੈਂਸ ਲੈਣ ਲਈ 18 ਸਾਲ ਦੀ ਉਮਰ ਜ਼ਰੂਰੀ ਹੈ, ਤਾਂ ਤੁਸੀਂ ਗਲਤ ਹੋ। ਮੌਜੂਦਾ ਨਿਯਮਾਂ ਮੁਤਾਬਕ 16 ਤੋਂ 18 ਸਾਲ ਦੀ ਉਮਰ ਦੇ ਲੋਕ ਵੀ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਸਕਦੇ ਹਨ। ਪਰ ਇਹ ਲਾਇਸੰਸ ਰੱਖਣ ਵਾਲੇ ਲੋਕ ਬਿਨਾਂ ਗੇਅਰ ਦੇ ਹੀ ਗੱਡੀ ਚਲਾ ਸਕਦੇ ਹਨ। ਨਾਲ ਹੀ, ਇਹ ਲਾਇਸੈਂਸ ਬਣਾਉਣ ਲਈ ਮਾਪਿਆਂ ਦੀ ਮਨਜ਼ੂਰੀ ਜ਼ਰੂਰੀ ਹੈ। ਇਸ ਲਾਈਸੈਂਸ ਦੀ ਖਾਸੀਅਤ ਇਹ ਹੈ ਕਿ ਤੁਸੀਂ ਇਸ ਨੂੰ ਘਰ ਬੈਠੇ ਹੀ ਅਪਲਾਈ ਕਰ ਸਕਦੇ ਹੋ, ਇਸਦੇ ਲਈ ਤੁਹਾਨੂੰ ਸਾਧਾਰਨ ਟੈਸਟ ਦੇਣਾ ਹੋਵੇਗਾ।