E-Shram Scheme: ਦੇਸ਼ ਦੇ ਕਿਰਤ ਮੰਤਰਾਲੇ (Labour Ministry) ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਈ-ਸ਼ਰਮ ਯੋਜਨਾ (E-Shram Scheme) 'ਚ 23 ਕਰੋੜ ਅਸੰਗਠਿਤ ਖੇਤਰ ਦੇ ਕਾਮੇ ਸ਼ਾਮਲ ਹੋਏ ਹਨ। ਇਸ ਤਰ੍ਹਾਂ ਇਸ ਯੋਜਨਾ ਤਹਿਤ 23 ਕਰੋੜ ਕਾਮਿਆਂ ਨੇ ਈ-ਸ਼ਰਮ ਪੋਰਟਲ 'ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਹੈ।


ਕੀ ਹੋਵੇਗਾ ਰਜਿਸਟ੍ਰੇਸ਼ਨ ਕਰਵਾਉਣ ਨਾਲ?


ਰਜਿਸਟ੍ਰੇਸ਼ਨ ਤੋਂ ਬਾਅਦ ਮਜ਼ਦੂਰਾਂ ਤੇ ਕਾਮਿਆਂ ਨੂੰ ਯੂਨੀਵਰਸਲ ਨੰਬਰ (UAN) ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕਿਤੇ ਵੀ ਰਜਿਸਟ੍ਰੇਸ਼ਨ ਕਰਨ ਦੀ ਲੋੜ ਨਹੀਂ ਪਵੇਗੀ। ਇਸ ਨੰਬਰ ਰਾਹੀਂ ਉਨ੍ਹਾਂ ਨੂੰ ਈ-ਸ਼ਰਮ ਕਾਰਡ ਦੀ ਸਹੂਲਤ ਵੀ ਮਿਲਦੀ ਹੈ ਤੇ ਅਜਿਹੇ ਕਾਮੇ ਤੇ ਮਜ਼ਦੂਰਾਂ ਦੇਸ਼ ਭਰ 'ਚ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਦੇ ਹਨ।






ਕੀ ਹੈ ਸਕੀਮ?


ਈ-ਸ਼ਰਮ ਪੋਰਟਲ 'ਤੇ ਰਜਿਸਟਰ ਕਰਨ ਵਾਲੇ ਕਾਮਿਆਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਲਾਭ ਮਿਲੇਗਾ। ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤੇ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨਧਨ ਯੋਜਨਾ ਦੇ ਮਜ਼ਦੂਰ ਇਸ ਨੂੰ ਲੈ ਸਕਣਗੇ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਰਜਿਸਟਰਡ ਵਰਕਰ ਦੀ ਮੌਤ ਹੋਣ 'ਤੇ ਪਰਿਵਾਰ ਨੂੰ 2 ਲੱਖ ਰੁਪਏ ਤੇ ਪੂਰੀ ਤਰ੍ਹਾਂ ਅਪਾਹਜ਼ ਹੋਣ 'ਤੇ ਮਜ਼ਦੂਰ ਨੂੰ 2 ਲੱਖ ਰੁਪਏ ਦਿੱਤੇ ਜਾਣਗੇ। ਅੰਸ਼ਕ ਤੌਰ 'ਤੇ ਅਪਾਹਜ਼ਾਂ ਨੂੰ 1 ਲੱਖ ਰੁਪਏ ਦਿੱਤੇ ਜਾਣਗੇ। ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਰਕਰਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ।


ਆਨਲਾਈਨ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ?



  • ਤੁਹਾਨੂੰ e-shram ਦੀ ਅਧਿਕਾਰਤ ਵੈੱਬਸਾਈਟ gov.in 'ਤੇ ਜਾ ਕੇ ਲੌਗਇਨ ਕਰਨਾ ਹੋਵੇਗਾ।

  • ਹੋਮ ਪੇਜ਼ 'ਤੇ ਉਪਲੱਬਧ Register on eSHRAM ਲਿੰਕ 'ਤੇ ਕਲਿੱਕ ਕਰੋ।

  • ਆਧਾਰ ਲਿੰਕਡ ਮੋਬਾਈਲ ਨੰਬਰ ਤੇ ਕੈਪਚਾ ਕੋਡ ਭਰਨਾ ਹੋਵੇਗਾ।

  • ਇਸ ਤੋਂ ਬਾਅਦ Send OTP 'ਤੇ ਕਲਿੱਕ ਕਰੋ ਤੇ ਆਪਣੇ ਫ਼ੋਨ 'ਤੇ OTP ਪ੍ਰਾਪਤ ਕਰੋਗੇ।

  • ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਨਿਰਦੇਸ਼ਾਂ ਦੀ ਪਾਲਣਾ ਕਰੋ।


ਜਿਨ੍ਹਾਂ ਕੋਲ ਆਧਾਰ ਲਿੰਕਡ ਮੋਬਾਈਲ ਨੰਬਰ ਨਹੀਂ ਹੈ ਉਨ੍ਹਾਂ ਨੂੰ ਕੀ ਕਰਨਾ ਹੋਵੇਗਾ?


ਜੇਕਰ ਕਿਸੇ ਕਾਮੇ-ਮਜ਼ਦੂਰ ਦਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਉਹ ਨਜ਼ਦੀਕੀ ਕਾਮਨ ਸਰਵਿਸ ਸੈਂਟਰ (CSC) 'ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰ ਸਕਦਾ ਹੈ। CSC 'ਤੇ ਜਾ ਕੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਰਾਹੀਂ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।



ਇਹ ਵੀ ਪੜ੍ਹੋ:  ਜਾਣੋ ਬੱਚਤ ਦਾ ਤਰੀਕਾ: 10 ਲੱਖ ਰੁਪਏ ਕਮਾਉਣ 'ਤੇ ਵੀ ਨਹੀਂ ਦੇਣਾ ਪਵੇਗਾ ਇਨਕਮ ਟੈਕਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904