ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਦੇ ਪ੍ਰਭਾਵ ਨਾਲ ਜੂਝ ਰਹੇ ਟੈਕਸਦਾਤਾਵਾਂ ਨੂੰ ਆਉਣ ਵਾਲੇ ਕੇਂਦਰੀ ਬਜਟ 2022-23 ਤੋਂ ਬਹੁਤ ਉਮੀਦਾਂ ਹਨ। ਕਈਆਂ ਨੂੰ ਇਹ ਵੀ ਉਮੀਦ ਹੈ ਕਿ ਵਿੱਤ ਮੰਤਰੀ ਉਨ੍ਹਾਂ ਦੇ ਟੈਕਸ ਬੋਝ ਨੂੰ ਘਟਾਉਣ ਲਈ ਟੈਕਸ ਸਲੈਬਾਂ 'ਚ ਬਦਲਾਅ ਕਰਨਗੇ। ਹਾਲਾਂਕਿ ਇਸ ਮੰਗ ਦੇ ਪੂਰਾ ਹੋਣ ਦੇ ਆਸਾਰ ਬਹੁਤ ਘੱਟ ਹਨ।


ਜੇਕਰ ਅਜਿਹਾ ਹੁੰਦਾ ਹੈ ਤਾਂ ਟੈਕਸਦਾਤਾਵਾਂ ਨੂੰ ਰਾਹਤ ਮਿਲੇਗੀ ਪਰ ਜੇਕਰ ਅਜਿਹਾ ਨਹੀਂ ਵੀ ਹੈ ਤਾਂ ਵੀ ਮੌਜੂਦਾ ਟੈਕਸ ਕਾਨੂੰਨਾਂ 'ਚ ਬਹੁਤ ਸਾਰੀਆਂ ਵਿਵਸਥਾਵਾਂ ਹਨ, ਜਿਨ੍ਹਾਂ ਨੂੰ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਟੈਕਸ ਦੇ ਬੋਝ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ।


10 ਲੱਖ ਰੁਪਏ ਸਾਲਾਨਾ ਕਮਾਉਣ ਵਾਲੇ ਵੀ ਜ਼ੀਰੋ ਟੈਕਸ ਦੀ ਯੋਜਨਾ ਬਣਾ ਸਕਦੇ ਹਨ। ਮੰਨ ਲਓ ਕਿ ਇਕ ਵਿਅਕਤੀ ਦੀ ਤਨਖਾਹ 10 ਲੱਖ ਰੁਪਏ ਸਾਲਾਨਾ ਹੈ ਤੇ ਵਿਆਜ ਆਮਦਨ 30,000 ਰੁਪਏ ਹੈ। ਆਮ ਸ਼ਬਦਾਂ 'ਚ ਮਿਆਰੀ ਕਟੌਤੀ ਕਾਰਨ ਸਾਲਾਨਾ ਆਮਦਨ ਘੱਟ ਕੇ 9.7 ਲੱਖ ਰੁਪਏ ਟੈਕਸਯੋਗ ਹੋ ਜਾਵੇਗੀ।


ਇਸ ਤੋਂ ਇਲਾਵਾ ਧਾਰਾ 80ਸੀ ਤਹਿਤ ਟੈਕਸ ਸੇਵਿੰਗ ਨਿਵੇਸ਼ ਕਰਕੇ ਆਮਦਨ ਨੂੰ 1.50 ਲੱਖ ਰੁਪਏ ਤਕ ਘੱਟ ਕੀਤਾ ਜਾ ਸਕਦਾ ਹੈ। ਧਾਰਾ 80CCD(1b) ਦੇ ਤਹਿਤ ਨੈਸ਼ਨਲ ਪੈਨਸ਼ਨ ਸਕੀਮ 'ਚ ਨਿਵੇਸ਼ ਕਰਕੇ ਹੋਰ 50,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਇਨ੍ਹਾਂ ਦੋ ਕਟੌਤੀਆਂ ਨਾਲ ਟੈਕਸਯੋਗ ਆਮਦਨ ਘੱਟ ਕੇ 7.7 ਲੱਖ ਰੁਪਏ ਸਾਲਾਨਾ ਹੋ ਜਾਵੇਗੀ।


ਹੋਮ ਲੋਨ ਦੀ ਕਟੌਤੀ (ਜੇ ਕੋਈ ਹੈ) ਸੰਭਾਵੀ ਤੌਰ 'ਤੇ ਟੈਕਸਯੋਗ ਆਮਦਨ ਤੋਂ ਇੱਕ ਹੋਰ ਮਹੱਤਵਪੂਰਨ ਹਿੱਸਾ ਕੱਢ ਸਕਦੀ ਹੈ। ਮੰਨ ਲਓ ਕਿ ਹੋਮ ਲੋਨ ਜਾਂ ਮਕਾਨ ਕਿਰਾਇਆ ਭੱਤਾ (HRA) ਟੈਕਸਯੋਗ ਆਮਦਨ 'ਚ 2 ਲੱਖ ਰੁਪਏ ਦੀ ਕਮੀ ਕਰੇਗਾ ਤਾਂ ਪ੍ਰਭਾਵੀ ਟੈਕਸਯੋਗ ਆਮਦਨ ਹੁਣ 5.7 ਲੱਖ ਰੁਪਏ ਤੱਕ ਆ ਜਾਵੇਗੀ।


ਮੈਡੀਕਲ ਬੀਮਾ, ਜੋ ਕੋਵਿਡ ਤੋਂ ਬਾਅਦ ਖ਼ਾਸ ਤੌਰ 'ਤੇ ਮਹੱਤਵਪੂਰਨ ਬਣ ਗਿਆ ਹੈ, ਟੈਕਸਯੋਗ ਆਮਦਨ ਨੂੰ 25,000 ਰੁਪਏ ਹੋਰ ਘਟਾ ਸਕਦਾ ਹੈ। ਇੱਕ ਟੈਕਸਦਾਤਾ ਬਜ਼ੁਰਗ ਮਾਤਾ-ਪਿਤਾ ਦੇ ਬੀਮੇ ਲਈ ਭੁਗਤਾਨ ਕੀਤੇ ਗਏ 50,000 ਰੁਪਏ ਦਾ ਵੀ ਵੱਖਰੇ ਤੌਰ 'ਤੇ ਦਾਅਵਾ ਕਰ ਸਕਦਾ ਹੈ। ਇਨ੍ਹਾਂ ਦੋਵਾਂ ਕਟੌਤੀਆਂ ਦਾ ਦਾਅਵਾ ਕਰਨ ਤੋਂ ਬਾਅਦ ਟੈਕਸਯੋਗ ਆਮਦਨ ਘੱਟ ਕੇ 4.95 ਲੱਖ ਰੁਪਏ ਰਹਿ ਜਾਵੇਗੀ।


ਇਕ ਵਾਰ ਟੈਕਸਯੋਗ ਆਮਦਨ 5 ਲੱਖ ਰੁਪਏ ਤੋਂ ਘੱਟ ਹੋਣ 'ਤੇ ਇਸ 'ਤੇ ਟੈਕਸ ਨਹੀਂ ਲੱਗੇਗਾ ,ਕਿਉਂਕਿ ਇਹ ਧਾਰਾ 87ਏ ਦੇ ਤਹਿਤ ਪੂਰੀ ਛੋਟ ਦੇ ਯੋਗ ਹੈ। ਇਨ੍ਹਾਂ ਸਾਰੀਆਂ ਕਟੌਤੀਆਂ ਦੀ ਵਰਤੋਂ ਕਰਨ ਤੋਂ ਬਾਅਦ ਇਕ ਟੈਕਸਦਾਤਾ 10 ਲੱਖ ਰੁਪਏ ਪ੍ਰਤੀ ਸਾਲਾਨਾ ਦੇ ਨਾਲ ਆਪਣੀ ਟੈਕਸ ਦੇਣਦਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਿਫ਼ਰ ਕਰ ਸਕਦਾ ਹੈ।



ਇਹ ਵੀ ਪੜ੍ਹੋ: ਫਿਲਮ Pushpa ਦੇ 'Srivalli' ਗਾਣੇ 'ਤੇ ਮੁਰਗੇ ਦਾ ਗਜਬ ਡਾਂਸ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904