Ola S1 & Ola S1 Pro Price and Per Km Cost: ਭਾਰਤ ਵਿੱਚ ਪੈਟਰੋਲ ਦੀਆਂ ਵਧੀਆਂ ਕੀਮਤਾਂ ਤੋਂ ਲੋਕ ਪਰੇਸ਼ਾਨ ਹਨ ਕਿਉਂਕਿ ਵਾਹਨ ਚਲਾਉਣ ਵਿੱਚ ਤੇਲ ਦਾ ਖਰਚ ਵੱਧ ਹੋ ਰਿਹਾ ਹੈ। ਅਜਿਹੇ 'ਚ ਲੋਕਾਂ ਕੋਲ ਕਿਫਾਇਤੀ ਇਲੈਕਟ੍ਰਿਕ ਵਾਹਨਾਂ ਦਾ ਵਧੀਆ ਵਿਕਲਪ ਹੈ। ਇਨ੍ਹਾਂ ਨੂੰ ਚਲਾਉਣ ਦਾ ਖਰਚਾ ਪੈਟਰੋਲ ਨਾਲ ਚੱਲਣ ਵਾਲੇ ਵਾਹਨਾਂ ਦੇ ਮੁਕਾਬਲੇ ਬਹੁਤ ਘੱਟ ਹੈ। ਇਹ ਤੁਹਾਡੇ ਲਈ ਪੈਸਾ ਬਚਾਉਣ ਵਾਲਾ ਸੌਦਾ ਹੈ। ਇਸ ਲਈ ਬਹੁਤ ਸਾਰੇ ਲੋਕ ਇਲੈਕਟ੍ਰਿਕ ਵਾਹਨਾਂ ਵੱਲ ਸ਼ਿਫਟ ਹੋ ਰਹੇ ਹਨ। ਜੇਕਰ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਅਜਿਹੇ ਇਲੈਕਟ੍ਰਿਕ ਸਕੂਟਰ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜੋ ਸਿਰਫ 50 ਰੁਪਏ ਵਿੱਚ 375 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਸਕਦਾ ਹੈ।



OLA S1 Pro: ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਓਲਾ ਇਲੈਕਟ੍ਰਿਕ ਨੇ ਦੋ ਸਕੂਟਰ- OLA S1 ਤੇ OLA S1 Pro ਪੇਸ਼ ਕੀਤੇ ਹਨ। OLA S1 Pro ਦੀ ਗੱਲ ਕਰੀਏ ਤਾਂ ਇਹ ਫੁੱਲ ਚਾਰਜ ਹੋਣ 'ਤੇ 181 ਕਿਲੋਮੀਟਰ ਦੀ ਡਰਾਈਵ ਰੇਂਜ ਦੀ ਪੇਸ਼ਕਸ਼ ਕਰਦਾ ਹੈ। ਇਸ ਦੀ ਬੈਟਰੀ 3.97KWh ਦੀ ਹੈ, ਜਿਸ ਦਾ ਮਤਲਬ ਹੈ ਕਿ ਇੱਕ ਵਾਰ ਫੁੱਲ ਚਾਰਜ ਹੋਣ 'ਤੇ ਇਹ 3.97 ਯੂਨਿਟ ਬਿਜਲੀ ਲਵੇਗੀ। ਜੇਕਰ ਅਸੀਂ ਇਸ ਨੂੰ ਸਿੱਧੇ ਤੌਰ 'ਤੇ 4 ਯੂਨਿਟ ਮੰਨੀਏ ਤੇ ਬਿਜਲੀ ਦੀ ਯੂਨਿਟ ਦਰ 6 ਰੁਪਏ ਮੰਨੀਏ, ਤਾਂ ਇਹ ਇੱਕ ਵਾਰ ਫੁੱਲ ਚਾਰਜ ਹੋਣ 'ਤੇ ਲਗਭਗ 24 ਰੁਪਏ ਬਿਜਲੀ ਲਵੇਗੀ ਭਾਵ 24 ਰੁਪਏ ਵਿੱਚ 181 ਕਿਲੋਮੀਟਰ ਚੱਲੇਗੀ।

OLA S1 Pro ਤੁਹਾਨੂੰ ਲਗਭਗ 50 ਰੁਪਏ ਦੀ ਬਿਜਲੀ ਖਰਚ 'ਤੇ ਲਗਭਗ 375km ਦੀ ਡਰਾਈਵਿੰਗ ਰੇਂਜ ਪ੍ਰਦਾਨ ਕਰੇਗਾ। ਇਸ ਦੀ ਟਾਪ ਸਪੀਡ 115 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ 3 ਸਕਿੰਟ 'ਚ 40 ਕਿਲੋਮੀਟਰ ਦੀ ਰਫਤਾਰ ਹਾਸਲ ਕਰ ਸਕਦਾ ਹੈ। ਇਸ ਦੀ ਕੀਮਤ 1.10 ਲੱਖ ਰੁਪਏ ਤੋਂ 1.30 ਲੱਖ ਰੁਪਏ ਤੱਕ ਹੈ।

OLA S1 50 ਰੁਪਏ 'ਚ 336 ਕਿਲੋਮੀਟਰ ਚੱਲੇਗਾ
OLA S1 ਦੀ ਗੱਲ ਕਰੀਏ ਤਾਂ ਇਹ ਫੁੱਲ ਚਾਰਜ 'ਤੇ 121 ਕਿਲੋਮੀਟਰ ਦੀ ਡਰਾਈਵ ਰੇਂਜ ਦੀ ਪੇਸ਼ਕਸ਼ ਕਰਦਾ ਹੈ। ਇਸ ਵਿੱਚ 2.98KWh ਦੀ ਬੈਟਰੀ ਹੈ, ਜਿਸ ਦਾ ਮਤਲਬ ਹੈ ਕਿ ਇੱਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ 'ਤੇ ਇਹ 2.98 ਯੂਨਿਟ ਬਿਜਲੀ ਲਵੇਗੀ। ਜੇਕਰ ਅਸੀਂ ਇਸ ਨੂੰ ਸਿੱਧੇ ਤੌਰ 'ਤੇ 3 ਯੂਨਿਟ ਮੰਨੀਏ ਤੇ ਬਿਜਲੀ ਦੀ ਯੂਨਿਟ ਦਰ ਨੂੰ ਸਿਰਫ 6 ਰੁਪਏ ਮੰਨੀਏ, ਤਾਂ ਇਹ ਇਕ ਵਾਰ ਫੁੱਲ ਚਾਰਜ ਹੋਣ 'ਤੇ ਲਗਭਗ 18 ਰੁਪਏ ਬਿਜਲੀ ਲਵੇਗੀ ਭਾਵ 18 ਰੁਪਏ ਵਿਚ 121 ਕਿਲੋਮੀਟਰ ਚੱਲੇਗੀ।

ਇਸ ਤਰੀਕੇ ਨਾਲ ਦੇਖਿਆ ਜਾਵੇ ਤਾਂ OLA S1 ਤੁਹਾਨੂੰ ਲਗਪਗ 50 ਰੁਪਏ ਦੀ ਬਿਜਲੀ ਖਰਚ 'ਤੇ ਲਗਭਗ 336km ਦੀ ਡਰਾਈਵਿੰਗ ਰੇਂਜ ਪ੍ਰਦਾਨ ਕਰੇਗਾ। ਇਸ ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ, ਇਹ 3.6 ਸੈਕਿੰਡ 'ਚ 40 ਕਿਲੋਮੀਟਰ ਦੀ ਸਪੀਡ ਹਾਸਲ ਕਰ ਸਕਦੀ ਹੈ। ਇਸ ਦੀ ਕੀਮਤ 85 ਹਜ਼ਾਰ ਤੋਂ 1 ਲੱਖ ਰੁਪਏ ਤੱਕ ਜਾਂਦੀ ਹੈ।


ਇਹ ਵੀ ਪੜ੍ਹੋ : C Voter Survey: ਯੂਪੀ, ਪੰਜਾਬ, ਉਤਰਾਖੰਡ, ਗੋਆ ਤੇ ਮਨੀਪੁਰ ਦਾ ਵੱਡਾ ਸਰਵੇ, ਜਾਣੋ ਕਿਸ ਪਾਰਟੀ ਨੂੰ ਝਟਕਾ ਤੇ ਕਿਸ ਨੂੰ ਮਿਲ ਰਹੀ ਸੱਤਾ?





ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


 



 


 


https://play.google.com/store/





 


 


https://apps.apple.com/in/app/811114904