Elon Musk takes 9.2 Percent Passive Stake in Twitter Check Details


Elon Musk Twitter Stake: ਯੂਐਸ ਐਸਈਸੀ (ਸਿਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ) ਦੀ ਫਾਈਲਿੰਗ ਮੁਤਾਬਕ, ਟੇਸਲਾ (Tesla) ਅਤੇ ਸਪੇਸਐਕਸ (SpaceX) ਦੇ ਸੰਸਥਾਪਕ ਐਲੋਨ ਮਸਕ ਨੇ 14 ਮਾਰਚ, 2022 ਤੱਕ ਟਵਿੱਟਰ ਇੰਕ ਵਿੱਚ 9.2 ਪ੍ਰਤੀਸ਼ਤ ਪੈਸਿਵ ਹਿੱਸੇਦਾਰੀ ਖਰੀਦਣ ਲਈ ਸਹਿਮਤੀ ਦਿੱਤੀ ਹੈ। ਟਵਿੱਟਰ ਇੰਕ ਨੇ ਫਾਈਲਿੰਗ ਵਿੱਚ ਕਿਹਾ ਕਿ ਐਲੋਨ ਮਸਕ ਕੋਲ ਆਪਣੀ ਨਿੱਜੀ ਸਮਰੱਥਾ ਵਿੱਚ ਸਾਂਝੇ ਸਟਾਕ 73,486,938 ਸ਼ੇਅਰ ਹਨ।




ਐਲੋਨ ਮਸਕ ਨੇ ਟਵਿੱਟਰ ਵਿੱਚ ਅਜਿਹੇ ਸਮੇਂ ਹਿੱਸੇਦਾਰੀ ਖਰੀਦੀ ਹੈ ਜਦੋਂ ਉਨ੍ਹਾਂ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਇੱਕ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ ਬਣਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਮਸਕ ਨੇ ਇੱਕ ਟਵੀਟ ਵਿੱਚ ਯੂਜ਼ਰਸ ਨੂੰ ਪੁੱਛਿਆ ਸੀ ਕਿ ਕੀ ਉਹ ਮੰਨਦੇ ਹਨ ਕਿ ਟਵਿਟਰ ਬੋਲਣ ਦੀ ਆਜ਼ਾਦੀ ਦੇ ਸਿਧਾਂਤ ਦੀ ਪਾਲਣਾ ਕਰਦਾ ਹੈ।


ਦੱਸ ਦਈਏ ਕਿ ਐਲੋਨ ਮਸਕ ਟਵਿੱਟਰ 'ਤੇ ਕਾਫੀ ਐਕਟਿਵ ਹਨ, ਇਸ ਦੇ ਬਾਵਜੂਦ ਉਹ ਪਿਛਲੇ ਸਮੇਂ 'ਚ ਟਵਿਟਰ ਦੀ ਸਖ਼ਤ ਆਲੋਚਨਾ ਕਰਨ ਤੋਂ ਨਹੀਂ ਝਿਜਕਦੇ। ਉਨ੍ਹਾਂ ਕਿਹਾ ਹੈ ਕਿ ਕੰਪਨੀ ਪ੍ਰਗਟਾਵੇ ਦੀ ਆਜ਼ਾਦੀ ਦੇ ਸਿਧਾਂਤਾਂ ਦੀ ਪਾਲਣਾ ਕਰਨ ਵਿੱਚ ਅਸਫਲ ਹੋ ਕੇ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ।


ਐਲੋਨ ਮਸਕ ਨੇ ਸੁਝਾਅ ਦਿੱਤਾ ਹੈ ਕਿ ਟਵਿੱਟਰ 'ਤੇ ਬੋਟਸ ਅਤੇ ਟ੍ਰੋਲ ਆਰਮੀ ਦੀ ਪਛਾਣ ਕਰਨ ਦਾ ਇੱਕ ਤਰੀਕਾ ਹੋਣਾ ਚਾਹੀਦਾ ਹੈ। ਦੱਸ ਦੇਈਏ ਕਿ ਜੈਕ ਪੈਟ੍ਰਿਕ ਡੋਰਸੀ ਟਵਿਟਰ ਦੇ ਸਹਿ-ਸੰਸਥਾਪਕ ਹਨ ਅਤੇ ਪਹਿਲਾਂ ਵੀ ਸੀਈਓ ਰਹਿ ਚੁੱਕੇ ਹਨ।


ਇਹ ਵੀ ਪੜ੍ਹੋ: Jammu Kashmir 'ਚ ਅੱਤਵਾਦੀਆਂ ਦੇ ਹਮਲੇ, CRPF ਜਵਾਨਾਂ ਅਤੇ ਗੈਰ-ਕਸ਼ਮੀਰੀਆਂ 'ਤੇ ਗੋਲੀਬਾਰੀ ਦੌਰਾਨ ਇੱਕ ਜਵਾਨ ਸ਼ਹੀਦ, ਕਈ ਜ਼ਖ਼ਮੀ