ਨਵੀਂ ਦਿੱਲੀ: ਮੋਦੀ ਸਰਕਾਰ ਨੇ ਮੁਲਾਜ਼ਮਾਂ ਨੂੰ ਝਟਕਾ ਦਿੱਤਾ ਹੈ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਈਪੀਐਫਓ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ। ਇਸ ਸਾਲ ਯਾਨੀ 2019-20 ਲਈ, ਕਰਮਚਾਰੀ ਭਵਿੱਖ ਨਿਧੀ ਫੰਡ (ਈਪੀਐਫ) 'ਤੇ 8.50 ਪ੍ਰਤੀਸ਼ਤ ਵਿਆਜ ਦਿੱਤਾ ਜਾਵੇਗਾ। ਪਿਛਲੇ ਸਾਲ ਯਾਨੀ ਵਿੱਤੀ ਸਾਲ 2018-19 ਵਿਚ ਵਿਆਜ ਦੀ ਦਰ 8.65 ਪ੍ਰਤੀਸ਼ਤ ਸੀ।


ਦਰਅਸਲ, ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ ਸਰਬੋਤਮ ਸੰਸਥਾ ਸੀਬੀਟੀ ਨਾਲ ਵੀਰਵਾਰ ਨੂੰ ਬੈਠਕ ਹੋਈ। ਇਸ ਬੈਠਕ 'ਚ ਮੌਜੂਦਾ ਵਿੱਤੀ ਸਾਲ 2019-20 ਲਈ ਪੀਐਫ 'ਤੇ ਵਿਆਜ ਦਰ 'ਤੇ ਫੈਸਲਾ ਲਿਆ ਗਿਆ। ਦੱਸ ਦਈਏ ਕਿ ਕੇਂਦਰੀ ਟਰੱਸਟੀ ਬੋਰਡ ਪੀਐਫ ਉੱਤੇ ਵਿਆਜ ਦਰ ਬਾਰੇ ਫੈਸਲਾ ਲੈਂਦਾ ਹੈ ਤੇ ਇਸ ਫੈਸਲੇ ਨੂੰ ਵਿੱਤ ਮੰਤਰਾਲੇ ਤੋਂ ਸਹਿਮਤੀ ਦੀ ਲੋੜ ਹੁੰਦੀ ਹੈ।