ਨਵੀਂ ਦਿੱਲੀ: ਕ੍ਰਿਪਟੋ ਕਰੰਸੀਜ਼ (Crypto-Currency) ਦੀ ਦੁਨੀਆ ਵਿੱਚ ਇੱਕ ਹੋਰ ਧਮਾਕੇਦਾਰ ਐਂਟਰੀ ਹੋਈ ਹੈ। ਦੁਬਈ ਨੇ ਆਪਣਾ ਪਹਿਲਾ ਕ੍ਰਿਪਟੋਕਰੰਸੀ ਦੁਬਈ ਕੁਆਇਨ (DubaiCoin ਭਾਵ DBIX) ਲਾਂਚ ਕਰ ਦਿੱਤਾ ਹੈ। ਇਹ ਕਰੰਸੀ ਬਲਾੱਕਚੇਨ ’ਤੇ ਬੇਸਡ ਕੁਝ ਚੋਣਵੀਆਂ ਐਕਸਚੇਂਜਸ ਉੱਤੇ ਟ੍ਰੇਡ ਕਰ ਰਹੀ ਹੈ। ਇਸ ਦੀ ਅਸਲ ਕੀਮਤ 0.17 ਡਾਲਰ ਸੀ ਪਰ Crypto.com ਅਨੁਸਾਰ 24 ਘੰਟਿਆਂ ਵਿੱਚ ਇਸ ਦੀ ਕੀਮਤ ਵਧ ਕੇ 1.13 ਡਾਲਰ ’ਤੇ ਪੁੱਜ ਗਈ; ਭਾਵ ਲੋਕ ਖ਼ੁਦ ਆਪਣੀ DBIX ਜੈਨਰੇਟ ਕਰ ਸਕਦੇ ਹਨ।



ਅਰੇਬੀਅਨ ਚੇਨ ਟੈਕਨੋਲੋਜੀ ਨੇ ਕੀਤਾ ਲਾਂਚ
ਪਿਛਲੇ 24 ਘੰਟਿਆਂ ਦੌਰਾਨ DubaiCoin ਦੀ ਕੀਮਤ 1,000 ਫ਼ੀ ਸਦੀ ਤੋਂ ਵੱਧ ਵਧ ਚੁੱਕੀ ਹੈ। ਲੰਘੀ 27 ਮਈ ਦੀ ਸ਼ਾਮ ਨੂੰ ਚਾਰ ਵਜੇ DubaiCoin 1.13 ਡਾਲਰ ਉੱਤੇ ਟ੍ਰੇਡ ਕਰ ਰਿਹਾ ਸੀ, ਜੋ ਆਪਣੀ ਓਰਿਜਨਲ ਕੀਮਤ 0.17 ਫ਼ੀਸਦੀ ਤੋਂ ਬਹੁਤ ਉੱਤੇ ਹੈ। ਇਹ ਕੁਆਇਨ UAE ਦੀ ਕੰਪਨੀ ‘ਅਰੇਬੀਅਨ ਚੇਨ ਟੈਕਨੋਲੋਜੀ’ ਨੇ ਲਾਂਚ ਕੀਤਾ ਹੈ। ਅਰਬ ਦੇਸ਼ਾਂ ਦਾ ਇਹ ਪਹਿਲਾ ਸਿੱਕਾ ਹੈ, ਜੋ ਪਬਲਿਕ ਬਲਾਕ ਚੇਨ ਉੱਤੇ ਆਧਾਰਤ ਹੈ।

 ਕੰਪਨੀ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ DubaiCoin ਦੀ ਵਰਤੋਂ ਬਹੁਤ ਛੇਤੀ ਆਨਲਾਈਨ ਤੇ ਆੱਫ਼ਲਾਈਨ ਵਸਤਾਂ ਤੇ ਸੇਵਾਵਾਂ ਦੇ ਭੁਗਤਾਨ ਲਈ ਕੀਤੀ ਜਾ ਸਕੇਗੀ। ਇਸ ਤੋਂ ਇਹ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਕੰਪਨੀ ਇਸ ਸਿੱਕੇ ਦੀ ਵਰਤੋਂ ਰਵਾਇਤੀ ਬੈਂਕ ਆਧਾਰਤ ਕਰੰਸੀ ਦੀ ਥਾਂ ਕਰਨਾ ਚਾਹੁੰਦੀ ਹੈ। ਨਵੀਂ ਡਿਜੀਟਲ ਕਰੰਸੀ ਦੀ ਸਰਕੂਲੇਸ਼ਨ ਉੱਤੇ ਸ਼ਹਿਰ ਤੇ ਅਧਿਕਾਰਤ ਬ੍ਰੋਕਰਜ਼ ਦਾ ਕੰਟਰੋਲ ਹੋਵੇਗਾ।

 ਕ੍ਰਿਪਟੋਕਰੰਸੀ ਲਈ UAE ਸਭ ਤੋਂ ਸੁਰੱਖਿਅਤ
ਕ੍ਰਿਪਟੋਕਰੰਸੀ ਲਈ UAE (ਸੰਯੁਕਤ ਅਰਬ ਅਮੀਰਾਤ) ਸਭ ਤੋਂ ਵੱਧ ਸੁਰੱਖਿਅਤ ਮੰਨਿਆ ਜਾਂਦਾ ਹੈ। ਇੱਥੋਂ ਕ ਕਿ ਭਾਰਤ ਦੇ ਇੱਕ COVID-19 ਰਿਲੀਫ਼ ਫ਼ੰਡ ‘ਇੰਡੀਆ ਕੋਵਿਡ ਰਿਲੀਫ਼ ਫ਼ੰਡ’ ਨੇ ਪਿੱਛੇ ਜਿਹੇ ਦੁਬਈ ’ਚ ਇੱਕ ਕੰਪਨੀ ਬਣਾਈ ਹੈ, ਜਿਸ ਦਾ ਉਦੇਸ਼ ਦਾਨ ਵਜੋਂ ਮਿਲੀ ਕ੍ਰਿਪਟੋਕਰੰਸੀ ਨੂੰ ਐਕਸਚੇਂਜ ਕਰਨਾ ਹੈ; ਭਾਵੇਂ DubaiCoin ਦੂਜੀ ਕ੍ਰਿਪਟੋਕਰੰਸੀ ਤੋਂ ਥੋੜ੍ਹਾ ਵੱਖਰਾ ਹੋਵੇਗਾ।

DubaiCoin ਪਬਲਿਕ ਬਲਾਕ ਚੇਨ ਉੱਤੇ ਆਧਾਰਤ ਹੈ; ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਅਰਬ ਚੇਨ ਇਸ ਦੀਆਂ ਕੀਮਤਾਂ ਨੂੰ ਰੈਗੂਲੇਟ ਕਰੇਗਾ ਜਾਂ ਨਹੀਂ। ਇਹ ਕੁਆਇਨ ਦਰਹਮ ਨਾਲ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਵਜੋਂ ਆਪਣੀ ਪਛਾਣ ਬਣਾ ਸਕਦਾ ਹੈ। ਦੁਬਈ ’ਚ ਹੋਣ ਕਾਰਨ ਇਹ ਕ੍ਰਿਪਟੋਕਰੰਸੀ ਟਿਕਾਊ ਰਹਿ ਸਕਦੀ ਹੈ ਕਿਉਂਕਿ ਦਰਹਮ ਵੀ ਡਾਲਰ ਦੇ ਮੁਕਾਬਲੇ ਸਥਿਰ ਰਹਿੰਦਾ ਹੈ।