ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪਿਛਲੇ ਹਫ਼ਤੇ ਤੋਂ ਕੋਰੋਨਾ ਲਾਗ (Coronavirus) ਦੇ ਅੰਕੜਿਆਂ ਵਿੱਚ ਵੱਡੀ ਗਿਰਾਵਟ ਆਈ ਹੈ। ਇਹ ਗਿਰਾਵਟ ਪੰਜਾਬ (Corona in Punjab) 'ਚ ਵੀ ਜਾਰੀ ਹੈ ਜਿਸ ਨਾਲ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਸੂਬੇ 'ਚ ਐਤਵਾਰ ਨੂੰ 53 ਦਿਨਾਂ ਬਾਅਦ ਨਵੇਂ ਕੋਰੋਨਾ ਮਰੀਜ਼ਾਂ (New Corona Patients) ਦੀ ਗਿਣਤੀ 2607 ਰਹੀ, ਜੋ ਵੱਡੀ ਰਾਹਤ ਦੀ ਗੱਲ ਹੈ। ਇਸ ਤੋਂ ਪਹਿਲਾਂ ਸੂਬੇ '6 ਅਪ੍ਰੈਲ ਨੂੰ 2583 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਸੀ।


ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਲਾਗ ਨਾਲ ਹੋਈਆਂ ਮੌਤਾਂ ਦੀ ਗਿਣਤੀ ਅਜੇ ਵੀ ਵਧੇਰੇ ਹੈ। ਐਤਵਾਰ ਨੂੰ 127 ਮਰੀਜ਼ਾਂ ਦੀ ਮੌਤ ਹੋ ਗਈ। ਹਾਲਾਂਕਿ ਇਹ ਅੰਕੜਾ ਮਈ ਮਹੀਨੇ ਵਿੱਚ ਵੱਧ ਤੋਂ ਵੱਧ 229 ਮੌਤਾਂ ਨਾਲੋਂ 53% ਘੱਟ ਹੈ, ਪਰ ਸੂਬੇ ਵਿਚ ਮੌਤ ਦਰ ਅਜੇ ਵੀ 2.6% ਹੈ। ਇਹ ਮੌਤ ਦਰ ਦੇਸ਼ ਵਿੱਚ ਸਭ ਤੋਂ ਵੱਧ ਹੈ। ਕੁੱਲ ਮ੍ਰਿਤਕ ਦੀ ਗਿਣਤੀ 14450 ਹੈ।


ਇਸ ਦੇ ਨਾਲ ਹੀ ਪੰਜਾਬ 'ਚ ਦੂਜੀ ਵੱਡੀ ਰਾਹਤ ਐਕਟਿਵ ਮਰੀਜ਼ਾਂ ਦੇ ਮਾਮਲਿਆਂ 'ਚ ਵੇਖਣ ਨੂੰ ਮਿਲੀ। ਮਈ ਵਿੱਚ ਸੂਬੇ ਵਿਚ ਐਕਟਿਵ ਮਰੀਜ਼ਾਂ ਦਾ ਗ੍ਰਾਫ 60 ਹਜ਼ਾਰ ਦੇ ਨੇੜੇ ਪਹੁੰਚ ਗਿਆ ਸੀ, ਰਿਕਵਰੀ ਰੇਟ 90.5% ਹੋਣ ਤੇ ਮਰੀਜ਼ਾਂ ਦੇ ਠੀਕ ਹੋਣ ਨਾਲ ਐਕਟਿਵ ਮਰੀਜ਼ 40 ਹਜ਼ਾਰ ਦੇ ਹੇਠਾਂ ਪਹੁੰਚ ਗਏ ਹਨ।


ਐਤਵਾਰ ਨੂੰ 39240 ਮਰੀਜ਼ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਸਨ। ਸਿਹਤ ਵਿਭਾਗ ਮੁਤਾਬਕ ਐਤਵਾਰ ਨੂੰ 5371 ਮਰੀਜ਼ ਠੀਕ ਹੋਏ। ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 511720 ਤੱਕ ਪਹੁੰਚ ਗਈ ਹੈ। ਸੂਬੇ ਵਿਚ ਕੋਰੋਨਾ ਫਰੰਟ ਦੇ ਅੰਕੜੇ ਅਜੇ ਵੀ ਰਾਹਤ ਦੇ ਰਹੇ ਹਨ ਪਰ ਫਿਰ ਵੀ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।


ਸਰਕਾਰ ਮੁਤਾਬਕ ਜੇਕਰ ਇਸ ਸਮੇਂ ਲਾਪ੍ਰਵਾਹੀ ਕੀਤੀ ਗਈ ਤਾਂ ਨਵੇਂ ਸੰਕਰਮਿਤ ਲੋਕਾਂ ਦੇ ਕੇਸ ਫਿਰ ਵੱਧ ਸਕਦੇ ਹਨ। ਦੂਜੀ ਲਹਿਰ ਦੇ ਪਿੰਡਾਂ ਵਿੱਚ ਪਹੁੰਚਣ ਤੋਂ ਬਾਅਦ ਪੇਂਡੂ ਖੇਤਰਾਂ ਵਿੱਚ ਮੌਤ ਦਰ 3.2% ਤੱਕ ਪਹੁੰਚ ਗਈ ਸੀ।


ਪੰਜਾਬ ਵਿਚ ਕੋਰੋਨਾ ਦੀ ਦੂਸਰੀ ਲਹਿਰ ਹੁਣ ਕਮਜ਼ੋਰ ਹੋ ਰਹੀ ਹੈ, ਪਰ ਦੂਜੀ ਲਹਿਰ ਨੇ ਇਸ ਵਾਰ ਵਧੇਰ ਤਬਾਹੀ ਮਚਾਈ। ਸਿਹਤ ਵਿਭਾਗ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ, ਸੂਬੇ ਦੇ 7 ਜ਼ਿਲ੍ਹਿਆਂ ਬਠਿੰਡਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਨਵਾਂ ਸ਼ਹਿਰ, ਤਰਨਤਾਰਨ ਅਤੇ ਗੁਰਦਾਸਪੁਰ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੋਵਿਡ ਨੇ ਵਧੇਰੇ ਨੁਕਸਾਨ ਪਹੁੰਚਾਇਆ ਜਿਸ ਤੋਂ ਬਾਅਦ ਸਰਕਾਰ ਨੇ ਪਿੰਡਾਂ ਵਿਚ ਟੈਸਟਿੰਗ ਵਧਾਈ ਤੇ ਕੋਵਿਡ ਦੇ ਮਰੀਜ਼ਾਂ ਦੀ ਭਾਲ ਵੀ ਤੇਜ਼ ਕਰ ਦਿੱਤੀ ਸੀ।


ਸਿਹਤ ਵਿਭਾਗ ਨੇ ਸੂਬੇ ਦੇ ਪਿੰਡਾਂ ਦੇ 25 ਲੱਖ ਘਰਾਂ ਵਿੱਚ 92 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ। ਸਿਹਤ ਵਿਭਾਗ ਮੁਤਾਬਕ ਦੂਜੀ ਲਹਿਰ ਦੌਰਾਨ ਮਈ ਮਹੀਨੇ ਵਿਚ ਕੋਵਿਡ ਦੇ ਕੁੱਲ ਕੇਸਾਂ ਚੋਂ ਸਿਰਫ 45.3% ਪਿੰਡਾਂ ਚੋਂ ਸਾਹਮਣੇ ਆਏ। ਮਈ ਦੇ ਅਖੀਰਲੇ ਹਫ਼ਤੇ ਤੱਕ ਬਠਿੰਡਾ ਵਿੱਚ ਨਵੇਂ ਮਰੀਜ਼ਾਂ ਦੇ ਅਨੁਸਾਰ ਸਭ ਤੋਂ ਵੱਧ ਪੌਜ਼ੇਟਿਨੀ ਰੇਟ 13.9% ਸੀ। ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਮੌਤ ਦਰ 2.46% ਰਹੀ। ਸੰਗਰੂਰ ਵਿਚ ਸਭ ਤੋਂ ਵੱਧ ਮੌਤ ਦੀ ਦਰ 7.1% ਹੈ।


ਇਹ ਵੀ ਪੜ੍ਹੋ: Google Photos ਦੀ ਮੁਫਤ ਸਟੋਰੇਜ 31 ਮਈ ਨੂੰ ਹੋ ਰਹੀ ਖ਼ਤਮ, ਜਾਣੋ ਹੁਣ ਕੀ ਕਰੀਏ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904