ਨਵੀਂ ਦਿੱਲੀ: ਭਾਰਤ ਵਿੱਚ ਫਿਊਲ ਦੀ ਮੰਗ 'ਚ ਜੁਲਾਈ ਮਹੀਨੇ ਵਿੱਚ ਗਿਰਾਵਟ ਆਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਜੁਲਾਈ ਮਹੀਨੇ ਵਿੱਚ ਦੇਸ਼ ਵਿੱਚ ਤੇਲ ਦੀ ਮੰਗ ਵਿੱਚ 11.7 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਜੁਲਾਈ 'ਚ ਫਿਊਲ ਦੀ ਖਪਤ 15.67 ਮਿਲੀਅਨ ਟਨ ਰਹਿ ਗਈ ਹੈ। ਇਹ ਪਿਛਲੇ ਸਾਲ ਦੀ ਮਿਆਦ 'ਚ 17.75 ਮਿਲੀਅਨ ਟਨ ਦੀ ਖਪਤ ਨਾਲੋਂ 11.7 ਪ੍ਰਤੀਸ਼ਤ ਘੱਟ ਹੈ।
ਤਾਲਾਬੰਦੀ 'ਚ ਢਿੱਲ ਦੇਣ ਤੋਂ ਬਾਅਦ ਮਈ ਅਤੇ ਜੂਨ 'ਚ ਫਿਊਲ ਖਪਤ 'ਚ ਸੁਧਾਰ ਹੋਇਆ। ਪਿਛਲੇ ਮਹੀਨੇ ਦੇ ਮੁਕਾਬਲੇ ਜੁਲਾਈ ਵਿੱਚ ਫਿਊਲ ਦੀ ਖਪਤ ਵਿੱਚ 3.5 ਪ੍ਰਤੀਸ਼ਤ ਦੀ ਕਮੀ ਆਈ ਹੈ। ਦੇਸ਼ ਨੇ ਜੂਨ 2020 'ਚ 16.24 ਮਿਲੀਅਨ ਟਨ ਫਿਊਲ ਦੀ ਖਪਤ ਕੀਤੀ।
ਪੰਜ ਮਹੀਨਿਆਂ ਬਾਅਦ ਕੱਲ੍ਹ ਫਿਰ ਸ਼ੁਰੂ ਹੋਵੇਗੀ ਵੈਸ਼ਨੋ ਦੇਵੀ ਦੀ ਯਾਤਰਾ, ਭਗਤਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ
ਜੁਲਾਈ 'ਚ ਡੀਜ਼ਲ ਦੀ ਖਪਤ ਜੂਨ 'ਚ ਖਪਤ ਨਾਲੋਂ 6.3 ਮਿਲੀਅਨ ਟਨ ਘੱਟ ਰਹੀ ਹੈ। ਉਥੇ ਹੀ ਪੈਟਰੋਲ ਦੀ ਮੰਗ ਜੁਲਾਈ ਵਿੱਚ 10.3% ਘੱਟ ਕੇ 2.26 ਮਿਲੀਅਨ ਟਨ ਰਹਿ ਗਈ। ਇਸ ਤੋਂ ਇਲਾਵਾ ਜੁਲਾਈ 'ਚ ਪੈਟਰੋਲ ਦੀ ਮੰਗ 'ਚ ਜੂਨ 'ਚ 2.28 ਮਿਲੀਅਨ ਟਨ ਦੀ ਖਪਤ ਦੇ ਮੁਕਾਬਲੇ 0.8% ਦੀ ਗਿਰਾਵਟ ਦਰਜ ਕੀਤੀ ਗਈ ਹੈ।
ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪੀਐਮ ਮੋਦੀ ਨਾਲ ਕੀਤੀ ਗੱਲਬਾਤ, ਹੁਣ 17 ਅਗਸਤ ਨੂੰ ਦੋਹਾਂ ਦੇਸ਼ਾਂ 'ਚ ਹੋਵੇਗਾ ਮੁੱਖ ਸੰਵਾਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦੇਸ਼ 'ਚ ਫਿਊਲ ਖਪਤ 'ਚ ਆਈ ਗਿਰਾਵਟ, ਇੰਡਸਟਰੀਅਲ ਗਤੀਵਿਧੀਆਂ 'ਚ ਗਿਰਾਵਟ ਨਾਲ ਵਧਿਆ ਫਿਕਰ
ਏਬੀਪੀ ਸਾਂਝਾ
Updated at:
15 Aug 2020 05:38 PM (IST)
ਭਾਰਤ ਵਿੱਚ ਫਿਊਲ ਦੀ ਮੰਗ 'ਚ ਜੁਲਾਈ ਮਹੀਨੇ ਵਿੱਚ ਗਿਰਾਵਟ ਆਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਜੁਲਾਈ ਮਹੀਨੇ ਵਿੱਚ ਦੇਸ਼ ਵਿੱਚ ਤੇਲ ਦੀ ਮੰਗ ਵਿੱਚ 11.7 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਜੁਲਾਈ 'ਚ ਫਿਊਲ ਦੀ ਖਪਤ 15.67 ਮਿਲੀਅਨ ਟਨ ਰਹਿ ਗਈ ਹੈ। ਇਹ ਪਿਛਲੇ ਸਾਲ ਦੀ ਮਿਆਦ 'ਚ 17.75 ਮਿਲੀਅਨ ਟਨ ਦੀ ਖਪਤ ਨਾਲੋਂ 11.7 ਪ੍ਰਤੀਸ਼ਤ ਘੱਟ ਹੈ।
- - - - - - - - - Advertisement - - - - - - - - -