UFO ਦੇਖੇ ਜਾਣ ਦੇ ਵੀਡੀਓ ਤੋਂ ਬਾਅਦ ਪੇਂਟਾਗਨ ਪਿਆ ਫਿਕਰਾਂ 'ਚ, ਅਮਰੀਕਾ ਨੇ ਜਾਂਚ ਲਈ ਬਣਾਈ ਟਾਸਕ ਫੋਰਸ
ਏਬੀਪੀ ਸਾਂਝਾ | 15 Aug 2020 03:07 PM (IST)
ਅਮਰੀਕੀ ਰੱਖਿਆ ਮੰਤਰਾਲੇ ਨੇ ਅਨਆਈਡੈਂਟੀਫਾਈਡ ਫਲਾਇੰਗ ਓਬਜੈਕਟਸ (UFO) ਦਾ ਪਤਾ ਲਗਾਉਣ ਲਈ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ। ਅਪ੍ਰੈਲ ਵਿੱਚ ਯੂਐਸ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਯੂਐਫਓ ਵੇਖਣ ਦੇ ਤਿੰਨ ਵੀਡੀਓ ਜਾਰੀ ਕੀਤੇ।
ਵਾਸ਼ਿੰਗਟਨ: ਅਮਰੀਕੀ ਰੱਖਿਆ ਮੰਤਰਾਲੇ ਨੇ ਅਨਆਈਡੈਂਟੀਫਾਈਡ ਫਲਾਇੰਗ ਓਬਜੈਕਟਸ (UFO) ਦਾ ਪਤਾ ਲਗਾਉਣ ਲਈ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ। ਅਪ੍ਰੈਲ ਵਿੱਚ ਯੂਐਸ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਯੂਐਫਓ ਵੇਖਣ ਦੇ ਤਿੰਨ ਵੀਡੀਓ ਜਾਰੀ ਕੀਤੇ। ਇਸ ਤੋਂ ਬਾਅਦ, ਟਾਸਕ ਫੋਰਸ ਦੇ ਗਠਨ ਬਾਰੇ ਅਟਕਲਾਂ ਸੀ ਕਿਉਂਕਿ ਜੂਨ 'ਚ ਸਰਕਾਰ ਦੀ ਬਜਟ ਰਿਪੋਰਟ 'ਚ ਇਸ ਦਾ ਜ਼ਿਕਰ ਕੀਤਾ ਗਿਆ ਸੀ। ਪੀਐਮ ਮੋਦੀ ਨੇ ਕਿਹਾ- 5 ਕਰੋੜ ਮਹਿਲਾਵਾਂ ਨੂੰ ਇੱਕ ਰੁਪਏ 'ਚ ਮਿਲੇ ਸੈਨੇਟਰੀ ਪੈਡ, ਟਵਿਟਰ 'ਤੇ ਇੱਕੋ ਗੱਲ ਕਹਿ ਰਹੇ ਲੋਕ ਪੈਂਟਾਗੋਨ ਨੇ ਘੋਸ਼ਣਾ ਕੀਤੀ ਹੈ ਕਿ ਯੂਐਫਓਜ਼ ਦਾ ਪਤਾ ਲਗਾਉਣ ਲਈ ਅਮਰੀਕਾ ਨੇ ਰਸਮੀ ਤੌਰ 'ਤੇ ਇਕ ਟਾਸਕ ਫੋਰਸ ਬਣਾਈ ਹੈ। ਇਸ ਤੋਂ ਪਹਿਲਾਂ 4 ਅਗਸਤ ਨੂੰ ਉਪ ਸੱਕਤਰ ਰੱਖਿਆ ਡੇਵਿਡ ਐਲ. ਨਾਰਕੁਇਸਟ ਨੇ ਅਨਆਈਡੈਂਟੀਫਾਈਡ ਏਰੀਅਲ ਫੈਨੋਮੀਨਾ ਲਈ ਟਾਸਕ ਫੋਰਸ ਦੇ ਗਠਨ ਦੀ ਆਗਿਆ ਦਿੱਤੀ ਸੀ। ਇਹ ਟਾਸਕ ਫੋਰਸ ਖਤਰਨਾਕ ਘਟਨਾਵਾਂ 'ਤੇ ਨਜ਼ਰ ਰੱਖੇਗੀ। ਡੋਨਲਡ ਟਰੰਪ ਦਾ ਭਰਾ ਰੌਬਰਟ ਨਿਊਯਾਰਕ ਦੇ ਹਸਪਤਾਲ 'ਚ ਭਰਤੀ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਯੂਐੱਸ ਦੀ ਹਵਾਈ ਸੈਨਾ ਨੇ ਕਈ ਵਾਰ ਯੂ.ਐਫ.ਓ. ਦੇਖੇ ਤੇ ਯੂ.ਐੱਫ.ਓ ਨਾਲ ਜੁੜੇ ਵੀਡੀਓ ਵੀ ਜਾਰੀ ਕੀਤੇ ਗਏ ਹਨ। ਇਹ ਵੀਡੀਓ ਅਮਰੀਕੀ ਨੇਵੀ ਦੇ ਪਾਇਲਟ ਦੁਆਰਾ ਬਣਾਏ ਗਏ ਸੀ ਅਤੇ ਨਵੇਂ ਵੀਡੀਓ ਨਹੀਂ ਹਨ। ਇਨ੍ਹਾਂ 'ਚੋਂ ਇਕ ਵੀਡੀਓ ਨਵੰਬਰ 2004 ਦਾ ਹੈ ਅਤੇ ਦੋ ਜਨਵਰੀ 2015 ਦੇ ਹਨ। ਇਨ੍ਹਾਂ ਵਿੱਚੋਂ ਦੋ ਵੀਡੀਓ ਸਾਲ 2017 ਵਿੱਚ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਤ ਹੋਏ ਸੀ ਪਰ ਪੈਂਟਾਗਨ ਨੇ ਸਾਲ 2019 ਵਿੱਚ ਇਨ੍ਹਾਂ ਤਿੰਨਾਂ ਵਿਡੀਓਜ਼ ਦੀ ਪੁਸ਼ਟੀ ਕੀਤੀ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ