Money Rules Changed from 1 March 2024: ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਕਈ ਅਜਿਹੇ ਵੱਡੇ ਬਦਲਾਅ ਹੁੰਦੇ ਹਨ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪੈਂਦਾ ਹੈ। ਅਸੀਂ ਤੁਹਾਨੂੰ ਉਨ੍ਹਾਂ ਬਦਲਾਵਾਂ ਬਾਰੇ ਦੱਸ ਰਹੇ ਹਾਂ ਜੋ ਅੱਜ ਤੋਂ ਭਾਵ 1 ਮਾਰਚ ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਅਤੇ ਏਟੀਐਫ, ਜੀਐਸਟੀ ਦੀ ਦਰ ਆਦਿ ਜਿਹੇ ਬਦਲਾਅ ਸ਼ਾਮਲ ਹਨ।


LPG ਸਿਲੰਡਰ ਦੀਆਂ ਕੀਮਤਾਂ


ਹੋਲੀ ਦੇ ਤਿਉਹਾਰ ਤੋਂ ਪਹਿਲਾਂ ਤੇਲ ਕੰਪਨੀਆਂ ਨੇ ਵੱਡਾ ਝਟਕਾ ਦਿੰਦੇ ਹੋਏ 19 ਕਿਲੋ ਦੇ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਵਪਾਰਕ ਰਸੋਈ ਗੈਸ ਸਿਲੰਡਰ ਦੀ ਕੀਮਤ 25.50 ਰੁਪਏ ਤੱਕ ਮਹਿੰਗੀ ਹੋ ਗਈ ਹੈ।


ਹਵਾਬਾਜ਼ੀ ਈਂਧਨ ਦੀ ਕੀਮਤ


ਤੇਲ ਮਾਰਕੀਟਿੰਗ ਕੰਪਨੀਆਂ (Oil marketing companies) ਨੇ ਸ਼ੁੱਕਰਵਾਰ ਤੋਂ ਹਵਾਬਾਜ਼ੀ ਈਂਧਨ ਦੀ ਕੀਮਤ (air fuel prices) ਵਧਾਉਣ ਦਾ ਫੈਸਲਾ ਕੀਤਾ ਹੈ। ਏਟੀਐਫ ਦੀਆਂ ਕੀਮਤਾਂ ਵਿੱਚ 624.37 ਰੁਪਏ ਪ੍ਰਤੀ ਕਿਲੋ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਜਿਹੇ 'ਚ ਸਸਤੀ ਹਵਾਈ ਯਾਤਰਾ ਦੀ ਉਮੀਦ ਨੂੰ ਵੱਡਾ ਝਟਕਾ ਲੱਗਾ ਹੈ।


ਜੀਐਸਟੀ ਦੇ ਨਿਯਮਾਂ 


ਅੱਜ 1 ਮਾਰਚ ਤੋਂ ਜੀਐਸਟੀ ਦੇ ਨਿਯਮਾਂ (rules of GST) ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ 5 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰੀ ਬਿਨਾਂ ਈ-ਇਨਵੌਇਸ ਦੇ ਈ-ਵੇਅ ਬਿੱਲ ਨਹੀਂ ਬਣਾ ਸਕਣਗੇ।


NHAI ਨੇ ਦਿੱਤਾ ਵੱਡੀ ਰਾਹਤ 


NHAI ਭਾਵ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (National Highway Authority of India) ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ One Vehicle, One FASTag ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਪਹਿਲਾਂ ਇਹ 29 ਫਰਵਰੀ ਨੂੰ ਖਤਮ ਹੋ ਰਿਹਾ ਸੀ, ਜਿਸ ਨੂੰ ਹੁਣ 31 ਮਾਰਚ 2024 ਤੱਕ ਵਧਾ ਦਿੱਤਾ ਗਿਆ ਹੈ।


ਬੈਂਕ ਕੁੱਲ 14 ਦਿਨਾਂ ਲਈ ਰਹਿਣਗੇ ਬੰਦ 


ਜੇ ਤੁਹਾਨੂੰ ਮਾਰਚ 'ਚ ਬੈਂਕਾਂ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਜਾਣ ਲਓ ਕਿ ਇਸ ਮਹੀਨੇ ਕਾਫੀ ਛੁੱਟੀਆਂ ਹਨ। ਮਾਰਚ 2024 ਵਿੱਚ ਬੈਂਕ ਕੁੱਲ 14 ਦਿਨਾਂ ਲਈ ਬੰਦ ਰਹਿਣਗੇ। ਅਜਿਹੀ ਸਥਿਤੀ ਵਿੱਚ, ਤੁਹਾਨੂੰ RBI ਦੁਆਰਾ ਜਾਰੀ ਛੁੱਟੀਆਂ ਦੀ ਸੂਚੀ ਦੀ ਜਾਂਚ ਕਰਨ ਤੋਂ ਬਾਅਦ ਹੀ ਬੈਂਕ ਦੇ ਕੰਮ ਲਈ ਰਵਾਨਾ ਹੋਣਾ ਚਾਹੀਦਾ ਹੈ।