ਨਵੀਂ ਦਿੱਲੀ: ਗੌਤਮ ਅਡਾਨੀ ਨੂੰ ਰਾਜ ਸਭਾ ਭੇਜੇ ਜਾਣ ਦੀਆਂ ਖ਼ਬਰਾਂ 'ਤੇ ਅਡਾਨੀ ਗਰੁੱਪ ਨੇ ਸਪੱਸ਼ਟੀਕਰਨ ਦਿੱਤਾ ਹੈ। ਗਰੁੱਪ ਨੇ ਕਿਹਾ ਕਿ ਅਡਾਨੀ ਪਰਿਵਾਰ ਦੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ। ਗਰੁੱਪ ਨੇ ਸ਼ਨੀਵਾਰ ਦੇਰ ਰਾਤ ਇਹ ਅਧਿਕਾਰਤ ਬਿਆਨ ਜਾਰੀ ਕੀਤਾ।
ਦੱਸ ਦਈਏ ਕਿ ਰਾਜ ਸਭਾ ਦੀਆਂ ਖਾਲੀ ਸੀਟਾਂ ਲਈ ਚੋਣਾਂ ਦਾ ਐਲਾਨ ਹੁੰਦਿਆਂ ਹੀ ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਜਾਂ ਉਨ੍ਹਾਂ ਦੀ ਪਤਨੀ ਪ੍ਰੀਤੀ ਅਡਾਨੀ ਨੂੰ ਕਿਸੇ ਸਿਆਸੀ ਪਾਰਟੀ ਵੱਲੋਂ ਰਾਜ ਸਭਾ ਵਿੱਚ ਭੇਜਿਆ ਜਾ ਸਕਦਾ ਹੈ। ਇਸ ਤੋਂ ਬਾਅਦ ਅਡਾਨੀ ਗਰੁੱਪ ਨੂੰ ਇਸ ਬਾਰੇ ਸਪੱਸ਼ਟੀਕਰਨ ਪੇਸ਼ ਕਰਨਾ ਪਿਆ।
ਅਡਾਨੀ ਸਮੂਹ ਨੇ ਸੋਸ਼ਲ ਮੀਡੀਆ 'ਤੇ ਲਿਖਿਆ- ਅਸੀਂ ਉਨ੍ਹਾਂ ਖਬਰਾਂ ਤੋਂ ਜਾਣੂ ਹਾਂ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਗੌਤਮ ਅਡਾਨੀ ਜਾਂ ਡਾਕਟਰ ਪ੍ਰੀਤੀ ਅਡਾਨੀ ਨੂੰ ਰਾਜ ਸਭਾ ਸੀਟ ਦਿੱਤੀ ਜਾਵੇਗੀ। ਇਹ ਝੂਠੀਆਂ ਖਬਰਾਂ ਹਨ। ਜਦੋਂ ਵੀ ਰਾਜ ਸਭਾ ਵਿੱਚ ਕੋਈ ਅਹੁਦਾ ਖਾਲੀ ਹੁੰਦਾ ਹੈ ਤਾਂ ਅਜਿਹੀਆਂ ਖ਼ਬਰਾਂ ਆਉਣ ਲੱਗ ਜਾਂਦੀਆਂ ਹਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਲੋਕ ਆਪਣੇ ਫਾਇਦੇ ਲਈ ਆਪਣੀਆਂ ਰਿਪੋਰਟਾਂ ਵਿੱਚ ਸਾਡਾ ਨਾਮ ਘਸੀਟ ਰਹੇ ਹਨ। ਗੌਤਮ ਅਡਾਨੀ, ਪ੍ਰੀਤੀ ਅਡਾਨੀ ਤੇ ਅਡਾਨੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸਿਆਸੀ ਕਰੀਅਰ ਜਾਂ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਹਾਲੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜੂਨ ਵਿੱਚ ਖਾਲੀ ਹੋਣ ਵਾਲੀਆਂ ਆਂਧਰਾ ਪ੍ਰਦੇਸ਼ ਦੀਆਂ 4 ਰਾਜ ਸਭਾ ਸੀਟਾਂ ਲਈ ਲਾਬਿੰਗ ਤੇਜ਼ ਹੋ ਗਈ ਹੈ। ਵੀ ਵਿਜੇਸਾਈ ਰੈੱਡੀ, ਟੀਡੀ ਵੈਂਕਟੇਸ਼, ਵਾਈਐਸ ਚੌਧਰੀ ਤੇ ਸੁਰੇਸ਼ ਪ੍ਰਭੂ 21 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਇਨ੍ਹਾਂ ਸੀਟਾਂ ਲਈ 6 ਨਾਮ ਅੱਗੇ ਚੱਲ ਰਹੇ ਹਨ। ਇਸ ਵਿੱਚ ਅਡਾਨੀ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹਨ। ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਆਂਧਰਾ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਅਡਾਨੀ ਨੂੰ ਰਾਜ ਸਭਾ ਵਿੱਚ ਭੇਜਣ ਬਾਰੇ ਵਿਚਾਰ ਕਰ ਸਕਦੇ ਹਨ ਜੇਕਰ ਸਮੂਹ ਦੁਆਰਾ ਅਜਿਹੀ ਕੋਈ ਬੇਨਤੀ ਕੀਤੀ ਜਾਂਦੀ ਹੈ।
15 ਰਾਜਾਂ ਦੀਆਂ 57 ਰਾਜ ਸਭਾ ਸੀਟਾਂ ਲਈ 10 ਜੂਨ ਨੂੰ ਚੋਣਾਂ ਹੋਣੀਆਂ ਹਨ। ਇਨ੍ਹਾਂ ਸਾਰੀਆਂ ਸੀਟਾਂ ਦੇ ਸੰਸਦ ਮੈਂਬਰਾਂ ਦਾ ਕਾਰਜਕਾਲ ਜੂਨ ਤੋਂ ਅਗਸਤ ਦਰਮਿਆਨ ਪੂਰਾ ਹੋ ਰਿਹਾ ਹੈ। ਭਾਜਪਾ ਦੀ ਨਜ਼ਰ ਰਾਜ ਸਭਾ 'ਚ ਵੀ ਬਹੁਮਤ ਹਾਸਲ ਕਰਨ 'ਤੇ ਹੈ। ਭਾਜਪਾ ਕੋਲ 245 ਸੀਟਾਂ ਵਿੱਚੋਂ 101 ਸੀਟਾਂ ਹਨ। ਚੋਣਾਂ ਤੋਂ ਬਾਅਦ ਇਨ੍ਹਾਂ ਦੀ ਗਿਣਤੀ ਵਧੇਗੀ।
ਗੌਤਮ ਅਡਾਨੀ ਰਾਜਨੀਤੀ 'ਚ ਨਹੀਂ ਜਾਣਗੇ, ਰਾਜ ਸਭਾ ਮੈਂਬਰ ਬਣਨ ਦੀ ਚਰਚਾ ਬਾਰੇ ਕੀਤਾ ਸਪਸ਼ਟ
abp sanjha
Updated at:
15 May 2022 01:50 PM (IST)
Edited By: sanjhadigital
ਨਵੀਂ ਦਿੱਲੀ: ਗੌਤਮ ਅਡਾਨੀ ਨੂੰ ਰਾਜ ਸਭਾ ਭੇਜੇ ਜਾਣ ਦੀਆਂ ਖ਼ਬਰਾਂ 'ਤੇ ਅਡਾਨੀ ਗਰੁੱਪ ਨੇ ਸਪੱਸ਼ਟੀਕਰਨ ਦਿੱਤਾ ਹੈ। ਗਰੁੱਪ ਨੇ ਕਿਹਾ ਕਿ ਅਡਾਨੀ ਪਰਿਵਾਰ ਦੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ।
ਗੌਤਮ ਅਡਾਨੀ
NEXT
PREV
Published at:
15 May 2022 01:50 PM (IST)
- - - - - - - - - Advertisement - - - - - - - - -