ਚੰਡੀਗੜ੍ਹ: ਪੰਜਾਬ 'ਚ ਕਾਂਗਰਸ 'ਤੇ ਵੱਡਾ ਸਕੰਟ ਨਜ਼ਰ ਆ ਰਿਹਾ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਛੱਡਣ ਮਗਰੋਂ ਘਮਾਸਾਣ ਮੱਚ ਗਿਆ ਹੈ। ਅਹਿਮ ਗੱਲ ਹੈ ਕਿ ਰਾਜਸਥਾਨ ਦੇ ਉਦੈਪੁਰ 'ਚ ਚੱਲ ਰਹੇ ਚਿੰਤਨ ਸ਼ਿਵਿਰ 'ਚੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵੀ ਗਾਇਬ ਹਨ। ਇੱਥੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਪੰਜਾਬ ਤੋਂ ਪੁੱਜੇ ਹੋਏ ਹਨ।
ਦੱਸ ਦਈਏ ਕਿ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੀ ਜੋੜੀ ਨੂੰ ਕਾਂਗਰਸ ਨੇ ਪੰਜਾਬ ਦੀ ਵਾਗਡੋਰ ਸੌਂਪੀ ਸੀ, ਉਨ੍ਹਾਂ ਨੂੰ ਹੁਣ ਚਿੰਤਨ ਸ਼ਿਵਿਰ ਵਿੱਚ ਨਹੀਂ ਬੁਲਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਸੁਨੀਲ ਜਾਖੜ ਵੀ ਸੱਦੇ ਦੀ ਉਡੀਕ ਕਰਦੇ ਰਹੇ। ਉਨ੍ਹਾਂ ਦੀ ਯੋਜਨਾ ਚਿੰਤਨ ਸ਼ਿਵਿਰ 'ਚ ਆਗੂਆਂ ਦੀ ਪੋਲ ਖੋਲ੍ਹਣ ਦੀ ਸੀ, ਪਰ ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਇਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ।
ਇਸ ਦੇ ਨਾਲ ਹੀ ਦਿੱਗਜ ਨੇਤਾ ਸੁਨੀਲ ਜਾਖੜ ਵੱਲੋਂ ਪਾਰਟੀ ਛੱਡਣ ਦੇ ਐਲਾਨ 'ਤੇ ਪੰਜਾਬ ਕਾਂਗਰਸ 'ਚ ਘਮਸਾਨ ਮਚ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਿਹਾ। ਦੂਜੇ ਪਾਸੇ ਸਿੱਧੂ ਨੇ ਜਾਖੜ ਨੂੰ ਸੋਨੇ ਤੋਂ ਵੀ ਵੱਧ ਬੇਸ਼ਕੀਮਤੀ ਦੱਸਿਆ। ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਤੰਜ਼ ਕੱਸਦਿਆ ਕਿਹਾ ਕਿ ਹੁਣ ਜਾਖੜ ਨੂੰ ਕਾਂਗਰਸ ਕੀ ਰਾਸ਼ਟਰਪਤੀ ਬਣਾ ਦੇਵੇ। ਉੱਥੇ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਜਾਖੜ ਕਾਂਗਰਸ 'ਚ ਕਿਰਾਏਦਾਰ ਨਹੀਂ ਸਨ। ਪੰਜਾਬ 'ਚ ਕਾਂਗਰਸ ਪਹਿਲਾਂ ਹੀ ਕਈ ਧੜਿਆਂ 'ਚ ਵੰਡੀ ਹੋਈ ਹੈ। ਅਜਿਹੇ 'ਚ ਇਸ ਨਵੇਂ ਘਮਸਾਨ ਕਾਰਨ ਪਾਰਟੀ ਦੀ ਹਾਲਤ ਵਿਗੜਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਨਵਜੋਤ ਸਿੱਧੂ 'ਤੇ ਕਾਂਗਰਸ ਨੇ ਚੋਣਾਂ ਤੋਂ 3 ਮਹੀਨੇ ਪਹਿਲਾਂ ਵੱਡਾ ਦਾਅ ਖੇਡਿਆ ਸੀ। ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ। ਕੁਝ ਹੀ ਦਿਨਾਂ 'ਚ ਸਿੱਧੂ ਨੇ ਅਜਿਹੀ ਬਗਾਵਤੀ ਜ਼ਮੀਨ ਤਿਆਰ ਕੀਤੀ ਕਿ ਕੈਪਟਨ ਨੂੰ CM ਦੀ ਕੁਰਸੀ ਛੱਡਣੀ ਪਈ। ਹਾਲਾਂਕਿ ਬਾਅਦ 'ਚ ਕਾਂਗਰਸ ਖੁਦ ਸਿੱਧੂ ਤੋਂ ਡਰ ਗਈ। ਪਹਿਲਾਂ ਉਨ੍ਹਾਂ ਨੂੰ ਸੀਐਮ ਨਹੀਂ ਬਣਾਇਆ ਗਿਆ। ਇਸ ਤੋਂ ਬਾਅਦ ਸਿੱਧੂ ਨੂੰ ਚੋਣਾਂ 'ਚ ਸੀਐਮ ਚਿਹਰਾ ਵੀ ਨਹੀਂ ਬਣਾਇਆ ਗਿਆ। ਹੁਣ ਕਾਂਗਰਸ ਨੇ ਸਿੱਧੂ ਨੂੰ ਅਨੁਸ਼ਾਸਨੀ ਕਾਰਵਾਈ ਦਾ ਨੋਟਿਸ ਭੇਜਿਆ ਹੋਇਆ ਹੈ।
ਇਹ ਵੀ ਅਹਿਮ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਸੀ ਤਾਂ ਸੁਨੀਲ ਜਾਖੜ, ਨਵਜੋਤ ਸਿੱਧੂ ਤੇ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ 'ਚ ਸਨ। ਕਾਂਗਰਸ ਨੇ ਚਰਨਜੀਤ ਚੰਨੀ 'ਤੇ ਦਾਅ ਖੇਡਿਆ। ਪਹਿਲਾਂ ਚੰਨੀ ਨੂੰ ਸੀਐਮ ਬਣਾਇਆ ਗਿਆ। ਫਿਰ ਚੋਣਾਂ 'ਚ ਸੀਐਮ ਚਿਹਰਾ ਵੀ ਬਣਾਇਆ। ਕਾਂਗਰਸ ਚੰਨੀ ਨੂੰ ਪੂਰੇ ਦੇਸ਼ 'ਚ ਇੱਕ ਵੱਡੇ ਦਲਿਤ ਆਗੂ ਵਜੋਂ ਪੇਸ਼ ਕਰ ਰਹੀ ਸੀ। ਹਾਲਾਂਕਿ ਚੰਨੀ ਭਦੌੜ ਤੇ ਚਮਕੌਰ ਸਾਹਿਬ ਤੋਂ ਹਾਰ ਗਏ। ਚੰਨੀ ਦਾ ਭਤੀਜਾ ਘਰ 'ਚੋਂ ਮਿਲੇ ਕਰੋੜਾਂ ਰੁਪਏ ਦੇ ਮਾਮਲੇ 'ਚ ਫਸ ਗਿਆ। ਇਸ ਤੋਂ ਬਾਅਦ ਕਾਂਗਰਸ ਨੇ ਵੀ ਉਨ੍ਹਾਂ ਤੋਂ ਦੂਰੀ ਬਣਾ ਲਈ।
ਪੰਜਾਬ 'ਚ ਕਾਂਗਰਸ 'ਤੇ ਵੱਡਾ ਸਕੰਟ! ਸੁਨੀਲ ਜਾਖੜ ਦੇ ਝਟਕੇ 'ਤੇ ਘਮਸਾਨ, ਚਿੰਤਨ ਸ਼ਿਵਿਰ 'ਚੋਂ ਚੰਨੀ ਤੇ ਸਿੱਧੂ ਵੀ ਗਾਇਬ
abp sanjha
Updated at:
15 May 2022 11:17 AM (IST)
Edited By: sanjhadigital
ਚੰਡੀਗੜ੍ਹ: ਪੰਜਾਬ 'ਚ ਕਾਂਗਰਸ 'ਤੇ ਵੱਡਾ ਸਕੰਟ ਨਜ਼ਰ ਆ ਰਿਹਾ ਹੈ। ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਛੱਡਣ ਮਗਰੋਂ ਘਮਾਸਾਣ ਮੱਚ ਗਿਆ ਹੈ।
ਚਰਨਜੀਤ ਸਿੰਘ ਚੰਨੀ- ਨਵਜੋਤ ਸਿੱਧੂ
NEXT
PREV
Published at:
15 May 2022 11:17 AM (IST)
- - - - - - - - - Advertisement - - - - - - - - -