ਨਵੀਂ ਦਿੱਲੀ: ਇਸ ਵਰ੍ਹੇ ਗੌਤਮ ਅਡਾਨੀ ਦੀ ਨਿੱਜੀ ਸੰਪਤੀ ਉਨ੍ਹਾਂ ਦੇ ਸਮਕਾਲੀ ਉਦਯੋਗਪਤੀਆਂ ਦੇ ਮੁਕਾਬਲੇ ਸਭ ਤੋਂ ਵੱਧ ਤੇਜ਼ ਰਫ਼ਤਾਰ ਨਾਲ ਵਧੀ ਹੈ। ਅਡਾਨੀ ਗਰੁੱਪ ਕੇW ਮਾਰਿਕਟ ਕੈਪੀਟਲਾਈਜ਼ੇਸ਼ਨ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਅਡਾਨੀ ਦੀ ਸੰਪਤੀ 2020 ’ਚ 19.4 ਅਰਬ ਡਾਲਰ ਤੋਂ ਵਧ ਕੇ 30 ਅਰਬ ਡਾਲਰ ਤੱਕ ਪੁੱਜ ਗਈ ਹੈ।
ਜਨਵਰੀ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀਆਂ ਛੇ ਲਿਸਟਿਡ ਕੰਪਨੀਆਂ ਦਾ ਬਾਜ਼ਾਰ ਕੈਪੀਟਲਾਈਜ਼ੇਸ਼ਨ 27 ਅਰਬ ਡਾਲਰ ਭਾਵ 2.1 ਲੱਖ ਕਰੋੜ ਰੁਪਏ ਵਧ ਗਿਆ। ਅਡਾਨੀ ਵੈਲਥ-ਕ੍ਰੀਟੇਟਰਜ਼ ਦੀ ਸੂਚੀ ਵਿੱਚ 9ਵੇਂ ਸਥਾਨ ’ਤੇ ਪੁੱਜ ਗਏ ਹਨ। ਸਟੀਵ ਵਾਮਰ, ਲੈਰੀ ਪੇਜ ਤੇ ਬਿੱਲ ਗੇਟਸ ਉਨ੍ਹਾਂ ਤੋਂ ਪਿੱਛੇ ਹਨ।
12 ਸਾਲਾ ਲੜਕੀ ਨੂੰ ਪਾਣੀ ਤੋਂ ਐਲਰਜੀ, ਨਹਾਉਣ ਨਾਲ ਵੀ ਹੋ ਸਕਦੀ ਮੌਤ
ਅਡਾਨੀ ਗ੍ਰੀਨ, ਅਡਾਨੀ ਇੰਟਰਪ੍ਰਾਈਜ਼ੇਸ, ਅਡਾਨੀ ਗੇਸ ਤੇ ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਗੌਤਮ ਅਡਾਨੀ ਦੀ ਸੰਪਤੀ ਵਿੱਚ ਇਹ ਭਾਰੀ ਵਾਧਾ ਹੋਇਆ ਹੈ। ਇਸ ਵਰ੍ਹੇ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ਵਿੱਚ 551 ਫ਼ੀਸਦੀ ਵਾਧਾ ਦਰਜ ਕੀਤਾ ਗਿਆ; ਜਦ ਕਿ ਅਡਾਨੀ ਗੈਸ ਤੇ ਅਡਾਨੀ ਇੰਟਰਪ੍ਰਾਈਜ਼ੇਸ ਦੇ ਸ਼ੇਅਰਾਂ ਦੀਆਂ ਕੀਮਤਾਂ 103 ਤੇ 85 ਫ਼ੀਸਦੀ ਵਧੀਆਂ ਹਨ। ਇੰਝ ਹੀ ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰਾਂ ਵਿੱਚ 38 ਫ਼ੀਸਦੀ ਤੇ ਅਡਾਨੀ ਪੋਰਟਸ ਵਿੱਚ 4 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਉਂਝ ਅਡਾਨੀ ਪਾਵਰ ਦੇ ਸ਼ੇਅਰਾਂ ਦੀਆਂ ਕੀਮਤਾਂ 38 ਫ਼ੀਸਦੀ ਘਟੀਆਂ ਹਨ।
ਇਹ ਦਿਲਚਸਪ ਹੈ ਕਿ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਭਾਰੀ ਉਛਾਲ ਦੇ ਬਾਵਜੂਦ ਮਿਊਚੁਅਲ ਫ਼ੰਡਜ਼ ਨੇ ਇਨ੍ਹਾਂ ਵਿੰਚ ਵਧੇਰੇ ਦਿਲਚਸਪੀ ਨਹੀਂ ਵਿਖਾਈ। 1988 ’ਚ ਕਮੌਡਿਟੀ ਟ੍ਰੇਡਿੰਗ ਦੇ ਕਾਰੋਬਾਰ ’ਚ ਉੱਤਰਨ ਵਾਲੇ ਅਡਾਨੀ ਅੱਜ ਬੰਦਰਗਾਹਾਂ, ਹਵਾਈ ਅੱਡਿਆਂ, ਊਰਜਾ, ਸਰੋਤਾਂ, ਲੌਜਿਸਟਿਕਸ, ਐਗ੍ਰੀ ਬਿਜ਼ਨੈੱਸ, ਡਿਫ਼ੈਂਸ ਸਮੇਤ ਕਈ ਕਾਰੋਬਾਰਾਂ ’ਚ ਸਰਗਰਮ ਹਨ।
Breaking : ਹਰਿਆਣਾ 'ਚ ਸਾਰੇ ਸਕੂਲ 30 ਨਵੰਬਰ ਤੱਕ ਬੰਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Election Results 2024
(Source: ECI/ABP News/ABP Majha)
ਇਸ ਵਰ੍ਹੇ ਤੇਜ਼ੀ ਨਾਲ ਵਧੀ ਅਡਾਨੀ ਦੀ ਸੰਪਤੀ, ਦੁਨੀਆ ’ਚ 9ਵਾਂ ਸਭ ਤੋਂ ਵੱਧ ਅਮੀਰ
ਏਬੀਪੀ ਸਾਂਝਾ
Updated at:
20 Nov 2020 04:10 PM (IST)
ਅਡਾਨੀ ਗ੍ਰੀਨ, ਅਡਾਨੀ ਐਂਟਰਪ੍ਰਾਈਜ਼ਜ਼, ਅਡਾਨੀ ਗੈਸ ਅਤੇ ਅਡਾਨੀ ਟ੍ਰਾਂਸਮਿਸ਼ਨ ਦੇ ਸ਼ੇਅਰਾਂ ਦੀ ਕੀਮਤ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਗੌਤਮ ਅਡਾਨੀ ਦੀ ਦੌਲਤ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਗੌਤਮ ਅਡਾਨੀ
- - - - - - - - - Advertisement - - - - - - - - -