ਨਵੀਂ ਦਿੱਲੀ: ਕੋਰੋਨਾ ਵੈਕਸਿਨ ਦੇ ਮੋਰਚੇ 'ਤੇ ਇੱਕ ਚੰਗੀ ਖ਼ਬਰ ਦੇ ਨਾਲ ਹੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਇਸਦੇ ਨਾਲ ਯੂਰਪ ਦੇ ਕੁਝ ਦੇਸ਼ਾਂ ਵਿੱਚ ਲੌਕਡਾਊਨ ਦੇ ਬਾਵਜੂਦ ਆਰਥਿਕਤਾ ਬਾਰੇ ਸਕਾਰਾਤਮਕ ਉਮੀਦ ਹੈ। ਇਸ ਕਰਕੇ ਸੋਨੇ ਦੀਆਂ ਕੀਮਤਾਂ ਘਟ ਰਹੀਆਂ ਹਨ। ਘਰੇਲੂ ਬਜ਼ਾਰ ਵਿਚ ਗਲੋਬਲ ਕੀਮਤਾਂ ਦਾ ਪ੍ਰਭਾਅ ਪੈਂਦਾ ਨਜ਼ਰ ਆ ਰਿਹਾ ਹੈ ਅਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਐਮਸੀਐਕਸ ਵਿਚ ਸੋਨੇ ਦੀ ਕੀਮਤ 0.28% ਦੀ ਗਿਰਾਵਟ ਦੇ ਨਾਲ 50,185 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ ਹੈ। ਉਧਰ ਚਾਂਦੀ ਦੀਆਂ ਕੀਮਤਾਂ ਵੀ 0.62% ਦੀ ਗਿਰਾਵਟ ਨਾਲ 62,157 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਸੋਨਾ 50,100 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਆ ਸਕਦਾ ਹੈ। ਚਾਂਦੀ ਵੀ ਕੀਮਤਾਂ ਵੀ ਘੱਟ ਕੇ 61,800 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਸਕਦੀ ਹੈ।

ਇਸ ਦੌਰਾਨ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 50738 ਰੁਪਏ 'ਤੇ ਆ ਗਿਆ। ਇਸ ਦੇ ਨਾਲ ਹੀ ਗੋਲਡ ਫਿਊਚਰ 50169 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇੱਥੇ ਫਾਈਜ਼ਰ ਅਤੇ ਬਾਇਓਨਟੈਕ ਵਲੋਂ ਕੋਰੋਨਾ ਵੈਕਸਿਨ ਮੋਰਚੇ 'ਤੇ ਚੰਗੀ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਸੋਨੇ ਦੀ ਕੀਮਤ ਘੱਟ ਗਈ ਹੈ। ਗਲੋਬਲ ਬਾਜ਼ਾਰ ਵਿਚ ਸੋਨਾ 0.1 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1877.39 ਡਾਲਰ ਪ੍ਰਤੀ ਔਂਸ 'ਤੇ, ਜਦੋਂਕਿ ਯੂਐਸ ਗੋਲਡ ਫਿਊਚਰ 0.5% ਦੀ ਗਿਰਾਵਟ ਦੇ ਨਾਲ 1875.30 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।

ਇਸਲਾਮਫੋਬੀਆ ਦੇ ਦੌਰ 'ਚ ਨਿਊਜ਼ੀਲੈਂਡ ਦਾ ਮੁਸਲਿਮ ਔਰਤਾਂ ਲਈ ਅਹਿਮ ਕਦਮ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904