Gold and Silver Rates: ਸੋਨੇ 'ਚ ਗਿਰਾਵਟ ਦਾ ਰੁਝਾਨ ਅੰਤਰਰਾਸ਼ਟਰੀ ਬਾਜ਼ਾਰ 'ਚ ਦੇਖਿਆ ਗਿਆ, ਪਰ ਡਾਲਰ ਦੀ ਕਮਜ਼ੋਰੀ ਦੇ ਕਾਰਨ ਇਸ 'ਚ ਥੋੜ੍ਹਾ ਜਿਹਾ ਵਾਧਾ ਹੋਇਆ ਹੈ। ਬਾਂਡ ਯੀਲਡ 'ਚ ਗਿਰਾਵਟ ਨੇ ਇਸ ਦੀਆਂ ਕੀਮਤਾਂ 'ਚ ਥੋੜ੍ਹਾ ਜਿਹਾ ਵਾਧਾ ਵੀ ਕੀਤਾ, ਹਾਲਾਂਕਿ ਘਰੇਲੂ ਬਾਜ਼ਾਰ 'ਚ ਐਮਸੀਐਕਸ 'ਚ ਇਸ ਦੀ ਕੀਮਤ 'ਚ 0.06% ਦੀ ਗਿਰਾਵਟ ਆਈ ਤੇ ਇਹ 48,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ, ਜਦਕਿ ਚਾਂਦੀ 0.03% ਦੀ ਗਿਰਾਵਟ ਨਾਲ 70,316 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕੀ।


 


ਮੰਗਲਵਾਰ ਨੂੰ ਸੋਨੇ ਦੀ ਕੀਮਤ 305 ਰੁਪਏ ਦੀ ਗਿਰਾਵਟ ਦੇ ਨਾਲ 46,756 ਰੁਪਏ 'ਤੇ ਬੰਦ ਹੋਈ ਜਦਕਿ ਚਾਂਦੀ 113 ਰੁਪਏ ਦੀ ਗਿਰਾਵਟ ਦੇ ਨਾਲ 67,810 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਅਹਿਮਦਾਬਾਦ ਸਰਾਫਾ ਬਾਜ਼ਾਰ 'ਚ ਸੋਨਾ ਸਪਾਟ 47314 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ, ਜਦਕਿ ਸੋਨਾ 48057 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਅੰਤਰਰਾਸ਼ਟਰੀ ਬਾਜ਼ਾਰ ਦੇ ਅਨੁਸਾਰ ਸੋਨਾ 1785 ਡਾਲਰ ਪ੍ਰਤੀ ਡਾਲਰ ਦੇ ਹਿਸਾਬ ਨਾਲ ਸਪੋਰਟ ਦਿੱਖ ਰਿਹਾ ਹੈ। ਉਥੇ ਹੀ 1800/1820 ਡਾਲਰ 'ਤੇ ਰੈਜਿਸਟੈਂਸ। ਐਮਸੀਐਕਸ 'ਚ ਸੋਨੇ 'ਚ 47,900 ਰੁਪਏ 'ਤੇ ਸਮਰਥਨ ਦਿੱਖ ਰਿਹਾ ਹੈ 48,600 ਰੁਪਏ 'ਤੇ ਰੈਜਿਸਟੈਂਸ।


 


ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀ ਗਿਰਾਵਟ ਤੋਂ ਬਾਅਦ ਤੇਜ਼ੀ ਦਾ ਰੁਝਾਨ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਭਾਰਤੀ ਬਾਜ਼ਾਰ 'ਚ ਗਾਹਕਾਂ ਦੀ ਮੰਗ ਵਧਣ ਕਾਰਨ ਸੋਨੇ ਦੇ ਆਯਾਤ ;ਚ ਵਾਧਾ ਹੋਇਆ ਹੈ। ਕੋਰੋਨਾ ਦੀ ਪਹਿਲੀ ਲਹਿਰ ਹੌਲੀ ਹੋਣ ਦੇ ਨਾਲ, ਇਸ ਦੀਆਂ ਕੀਮਤਾਂ ਘਟਦੀਆਂ ਵੇਖੀਆਂ ਗਈਆਂ। ਪਰ ਦੂਜੀ ਲਹਿਰ ਦੌਰਾਨ, ਸੋਨੇ ਦੀ ਮੰਗ 'ਚ ਤੇਜ਼ੀ ਆਈ ਅਤੇ ਇਸ ਦੀਆਂ ਕੀਮਤਾਂ 'ਚ ਵੀ ਵਾਧਾ ਦਿਖਾਈ ਦਿੱਤਾ। ਹਾਲਾਂਕਿ, ਕੀਮਤਾਂ ਵਿੱਚ ਉਤਰਾਅ ਚੜ੍ਹਾਅ ਜਾਰੀ ਰਿਹਾ। ਆਉਣ ਵਾਲੇ ਦਿਨਾਂ ਵਿੱਚ ਸੋਨੇ ਵਿੱਚ ਵਾਧਾ ਵੇਖਿਆ ਜਾ ਸਕਦਾ ਹੈ। 


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904