ਨਵੀਂ ਦਿੱਲੀ: ਅਮਰੀਕੀ ਆਰਥਿਕ ਬੇਰੁਜ਼ਗਾਰੀ ਦੇ ਨਰਮ ਅੰਕੜੇ ਤੇ ਬ੍ਰੈਗਿਟ ਸੌਦੇ ਦੇ ਪੂਰਾ ਹੋਣ ਦੀ ਸੰਭਾਵਨਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 'ਤੇ ਦਬਾਅ ਨਜ਼ਰ ਆ ਰਿਹਾ ਹੈ। ਇਸ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਪਿਆ ਹੈ। ਵੀਰਵਾਰ ਨੂੰ ਸੋਨਾ 0.16% ਦੀ ਗਿਰਾਵਟ ਦੇ ਨਾਲ 50,070 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ, ਜਦੋਂਕਿ ਚਾਂਦੀ 0.11% ਦੀ ਗਿਰਾਵਟ ਦੇ ਨਾਲ 67,502 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।
ਦਿੱਲੀ ਬਾਜ਼ਾਰ ਵਿੱਚ ਵਧੀਆਂ ਸੋਨੇ ਦੀਆਂ ਕੀਮਤਾਂ
ਬੁੱਧਵਾਰ ਨੂੰ ਦਿੱਲੀ ਸਪਾਟ ਮਾਰਕੀਟ ਵਿੱਚ ਸੋਨੇ ਦੀ ਕੀਮਤ 252 ਰੁਪਏ ਚੜ੍ਹ ਕੇ 49,506 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦੋਂਕਿ ਚਾਂਦੀ 933 ਰੁਪਏ ਦੀ ਗਿਰਾਵਟ ਨਾਲ 66,493 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਉਧਰ, ਗਲੋਬਲ ਬਾਜ਼ਾਰ ਵਿਚ ਸਪਾਟ ਸੋਨਾ 1872.60 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸ ਦੇ ਨਾਲ ਗੋਲਡ ਫਿਊਚਰ 0.1 ਪ੍ਰਤੀਸ਼ਤ ਡਿੱਗ ਕੇ 1877 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਦੌਰਾਨ ਚਾਂਦੀ ਇੱਕ ਫ਼ੀਸਦੀ ਚੜ੍ਹ ਕੇ 25.38 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਅੰਮ੍ਰਿਤਸਰ ਏਅਰਪੋਰਟ ਅਥਾਰਟੀ ਕੋਲੋਂ ਫਲਾਈਟਾਂ 'ਚ ਆਏ ਮੁਸਾਫ਼ਰਾਂ ਦਾ ਡਾਟਾ ਤਲਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904